ਨਵੀਂ ਦਿੱਲੀ, 19 ਜਨਵਰੀ, ਹ.ਬ. : ਇੱਕ ਲੱਖ ਬਾਈਕਰਸ ਕਿਸਾਨਾਂ ਦੀ 26 ਜਨਵਰੀ ਨੂੰ ਕੱਢੇ ਜਾਣ ਵਾਲੀ ਕਿਸਾਨ ਯਾਤਰਾ ਵਿਚ ਸ਼ਾਮਲ ਹੋ ਸਕਦੇ ਹਨ। ਬਾਈਕਰਸ ਪੰਜਾਬ ਤੋਂ ਸਿੰਘੂ ਬਾਰਡਰ ’ਤੇ ਪੁੱਜਣਗੇ। ਦਿੱਲੀ ਪੁਲਿਸ ਦੀ ਸਪੈਸ਼ਲ ਬਰਾਂਚ ਨੇ ਇਸ ਤਰ੍ਹਾਂ ਦੇ ਖੁਫ਼ੀਆ  ਇਨਪੁਟਸ ਦਿੱਤੇ ਹਨ। ਇਸ ਤਰ੍ਹਾਂ ਦੇ ਇਨਪੁਟਸ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਧਿਕਾਰੀ ਪੇ੍ਰਸ਼ਾਨ ਹੋ ਗਏ ਹਨ। ਪਹਿਲਾਂ ਹੀ ਬਾਰਡਰਾਂ ’ਤੇ ਕਾਫੀ ਗਿਣਤੀ ਵਿਚ ਕਿਸਾਨ ਅੰਦੋਲਨ ਕਰ ਰਹੇ ਹਨ ਅਤੇ ਜੇਕਰ ਇੱਕ ਲੱਖ ਬਾਈਕਰਸ ਆ  ਗਏ ਤਾਂ ਕਿਵੇਂ ਹਾਲਾਤ ਨੂੰ ਸੰਭਾਲਿਆ ਜਾਵੇਗਾ।
ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਪੈਸ਼ਲ ਬਰਾਂਚ ਵਲੋਂ ਦਿੱਤੇ ਗਏ ਇਨਪੁਟਸ ਵਿਚ ਕਿਹਾ ਗਿਆ ਕਿ ਸੋਸ਼ਲ ਮੀਡੀਆ ਜਿਹੇ ਵਟਸਐਪ ਅਤੇ ਫੇਸਬੁੱਕ ’ਤੇ ਇੱਕ ਪੰਫਲੇਟ ਸਰਕੂਲੇਟ ਹੋ ਰਿਹਾ ਹੈ। ਇਸ ਪੰਫਲੇਟ ਵਿਚ ਕਿਹਾ ਗਿਆ ਹੈ ਕਿ ਕਿਸਾਨਾਂ ਦੀ 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਤਿਰੰਗਾ ਰੈਲੀ ਨੂੰ ਪੰਜਾਬ ਦੀ ਇੱਕ ਸੰਸਥਾ ਆਯੋਜਤ ਕਰਵਾ ਰਹੀ ਹੈ। ਇਸ ਪੰਫਲੇਟ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਬਾਈਕਰਸ ਰੈਲੀ ਵਿਚ ਸ਼ਾਮਲ ਹੋਣ। ਪੰਫਲੇਟ ਵਿਚ ਬਾਈਕਰਸ ਰੈਲੀ ਵਿਚ ਇੱਕ ਲੱਖ ਬਾਈਕਰਸ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਅ ਹੈ। ਰੈਲੀ ਸੈਕਟਰ 78, ਪੰਜਾਬ ਤੋਂ ਸ਼ੁਰੂ ਹੋੋਵੇਗੀ ਅਤੇ ਸਿੰਘੂ ਬਾਰਡਰ ’ਤੇ ਆ ਕੇ ਰੁਕੇਗੀ। ਸਪੈਸ਼ਲ ਬਰਾਂਚ ਨੂੰ ਪਤਾ ਲੱਗਾ ਹੈ ਕਿ ਸੰਸਥਾ ਦਾ ਪਮੁੱਖ ਇਸ ਬਾਈਕਰਸ ਰੈਲੀ ਨੂੰ ਆਯੋਜਤ ਕਰਵਾ ਰਿਹਾ ਹੈ। ਇਸ ਸੰਸਥਾ ਦਾ ਕਾਰਪੋਰੇਟ ਆਫ਼ਿਸ ਫੇਸ ਦੋ,ਮੋਹਾਲੀ ਪੰਜਾਬ ਵਿਚ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.