ਲੁਧਿਆਣਾ, 19 ਜਨਵਰੀ, ਹ.ਬ. : ਦਿਹਾਤ ਖੇਤਰ ਵਿਚ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਲੋਹੀਆਂ ਦੇ ਅਲਾਵਲਪੁਰ ਵਿਚ ਮਾਂ ਪੁੱਤ ਦੀ ਹੱਤਿਆ ਤੋਂ ਬਾਅਦ ਹੁਣ ਸੋਮਵਾਰ ਰਾਤ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ। ਬਜ਼ੁਰਗ ਦੀ ਲਾਸ਼ ਖੇਤਾਂ ਵਿਚ ਪਈ ਮਿਲੀ।  ਹਲਕਾ ਗੁਰੂ ਹਰਸਹਾਏ ਵਿਖੇ ਇਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ । ਮੁੱਢਲੇ ਤੌਰ ’ਤੇ ਰਾਤ ਨੂੰ ਮੱਝਾਂ ਚੋਰੀ ਕਰਨ ਆਏ ਚੋਰਾਂ ’ਤੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਸ਼ੱਕ ਕੀਤਾ ਜਾ ਰਿਹਾ ਹੈ । ਸਵੇਰੇ ਤੜਕੇ ਮਲੂਕ ਸਿੰਘ ਦੇ ਘਰ ਵਾਪਸ ਨਾ ਪਹੁੰਚਣ ’ਤੇ ਪਤਾ ਕਰਨ ਗਏ ਪੁੱਤਰ ਨੇ ਵੇਖਿਆ ਕਿ ਪਿਉ ਦੀ ਲਾਸ਼ ਖੂਨ ਨਾਲ ਲੱਥਪੱਥ ਤੂੜੀ ਦੇ ਢੇਰ ਵਿਚ ਸੁੱਟੀ ਪਈ ਹੈ ਅਤੇ ਇਕ ਮੱਝ ਤੇ ਕੱਟੀ ਵੀ ਗਾਇਬ ਹਨ। 

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.