ਬਹਾਦਰਗੜ੍ਹ, 22 ਜਨਵਰੀ, ਹ.ਬ. : ਜਿਵੇਂ ਜਿਵੇਂ ਆਜ਼ਾਦੀ ਦਿਹਾੜਾ ਨਜ਼ਦੀਕ ਆ ਰਿਹਾ ਹੈ। ਉਵੇਂ ਹੀ ਦਿੱਲੀ ਦੇ ਸਾਰੇ ਬਾਰਡਰਾਂ ’ਤੇ ਸੁਰੱਖਿਆ  ਸਖ਼ਤ ਕਰ ਦਿੱਤੀ ਗਈ ਹੈ। ਬੀਤੇ ਦਿਨ ਦਿੱਲੀ ਪੁਲਿਸ ਨੇ ਟਿਕਰੀ ਬਾਰਡਰ  ’ਤੇ 28 ਸੀਸੀਟੀਵੀ ਕੈਮਰੇ ਲਗਾਏ। ਇਨ੍ਹਾਂ ਕੈਮਰਿਆਂ ਨਾਲ ਹਰਿਆਣਾ ਸਰਹੱਦ ਵਿਚ ਕਿਸਾਨਾਂ ’ਤੇ ਨਜ਼ਰ ਰੱਖੀ ਜਾਵੇਗੀ। ਦਿੱਲੀ ਪੁਲਿਸ ਦੇ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਨਾਲ 28 ਸੀਸੀਟੀਵੀ ਕੈਮਰੇ ਲਾਏ ਗਏ ਹਨ। ਸੁਰੱਖਿਆ ਦੇ ਲਈ ਦਿੱਲੀ ਪੁਲਿਸ ਵਲੋਂ 6 ਲੇਅਰ ਵਿਚ ਬੈਰੀਕਡਿੰਗ ਕੀਤੀ ਗਈ ਹੈ। ਪੁਲਿਸ ਅਤੇ ਕਿਸਾਨਾਂ ਦੇ ਵਿਚ ਕਿਸੇ ਤਰ੍ਹਾਂ ਦਾ ਤਣਾਅ ਪੈਦਾ ਨਾ ਹੋਵੇ।  ਇਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਟਿਕਰੀ ਬਾਰਡਰ ’ਤੇ ਤੈਨਾਤ ਅਧਿਕਾਰੀਆਂ ਤੋਂ ਪਲ ਪਲ ਦੀ ਖ਼ਬਰ ਲੈਂਦੇ ਹਨ। ਦੱਸ ਦੇਈਏ ਕਿ ਟਿਕਰੀ ਬਾਰਡਰ ’ਤੇ  ਹਜ਼ਾਰਾਂ ਕਿਸਾਨ ਡਟੇ ਹੋਏ ਹਨ।  ਟਿਕਰੀ ਬਾਰਡਰ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੀਆਰਪੀਐਫ, ਆਰਏਐਫ ਅਤੇ ਦਿੱਲੀ ਪੁਲਿਸ ਦੀ ਟੁਕੜੀ ਸੰਭਾਲੀ ਰਹੀ ਹੈ। ਕਿਸਾਨ ਦਿੱਲੀ ਵਿਚ ਐਂਟਰ ਨਾ ਕਰ ਸਕਣ ਇਸ ਦੇ ਲਈ ਪੁਲਿਸ ਨੇ 6 ਲੇਅਰ ਦੀ ਬੈਰੀਕੇਟਿੰਗ ਕੀਤੀ ਹੋਈ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.