ਪੈਰਿਸ-ਕੋਰੋਨਾ ਵਾਇਰਸ ਤੋਂ ਬਚਾਅ ਲਈ ਦੁਨੀਆ ਭਰ ’ਚ ਲੋਕ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰ ਰਹੇ ਹਨ। ਫਰਾਂਸ ’ਚ ਹੋਈ ਤਾਜ਼ਾ ਖੋਜ ਮੁਤਾਬਕ ਸਾਲ 2020 ’ਚ ਸਾਲ 2019 ਦੀ ਤੁਲਨਾ ਬੱਚਿਆਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ 7 ਗੁਣਾ ਵਧ ਗਈਆਂ ਹਨ। ਇਸ ’ਚ ਕਾਫੀ ਜ਼ਿਆਦਾ ਮਾਮਲੇ ਅੱਖਾਂ ਦੇ ਖਰਾਬ ਹੋਣ ਦੇ ਹਨ। ਹੁਣ ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਲਤੀ ਨਾਲ ਵੀ ਸੈਨੇਟਾਈਜ਼ਰ ਬੱਚਿਆਂ ਦੀਆਂ ਅੱਖਾਂ ’ਚ ਚਲਾ ਜਾਵੇ ਤਾਂ ਇਹ ਉਨ੍ਹਾਂ ਨੂੰ ਅੰਨ੍ਹਾ ਕਰ ਸਕਦਾ ਹੈ।
ਫ੍ਰੈਂਚ ਜ਼ਹਿਰ ਕੰਟਰੋਲ ਸੈਂਟਰ ਦੇ ਡਾਟਾਬੇਸ ਮੁਤਾਬਕ ਇਕ ਅਪ੍ਰੈਲ 2020 ਤੋਂ 24 ਅਗਸਤ ਦਰਮਿਆਨ ਸੈਨੇਟਾਈਜ਼ਰ ਨਾਲ ਜੁੜੀਆਂ ਘਟਨਾਵਾਂ ਦੀ ਗਿਣਤੀ 232 ਰਹੀ ਜੋ ਪਿਛਲੇ ਸਾਲ 33 ਸੀ। ਕੋਰੋਨਾ ਵਾਇਰਸ ਤੋਂ ਬਚਾਅ ਨਾਲ ਦੁਨੀਆਭਰ ’ਚ ਸੈਨੇਟਾਈਜ਼ਰ ਦੇ ਇਸਤੇਮਾਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਰੀਬ 70 ਫੀਸਦੀ ਅਲਕੋਹਲ ਵਾਲੇ ਸੈਨੇਟਾਈਜ਼ਰ ਦਾ ਇਸਤੇਮਾਲ ਬਹੁਤ ਤੇਜ਼ੀ ਨਾਲ ਵਧਿਆ ਹੈ। ਸੈਨੇਟਾਈਜ਼ਰ ਕੋਰੋਨਾ ਵਾਇਰਸ ਦਾ ਖਾਤਮਾ ਕਰ ਦਿੰਦਾ ਹੈ।
ਇਸ ਕਾਰਣ ਦੁਕਾਨਾਂ, ਟਰੇਨਾਂ, ਘਰਾਂ ’ਚ ਹਰ ਥਾਂ ਸੈਨੇਟਾਈਜ਼ਰ ਦਾ ਇਸਤੇਮਾਲ ਵਧਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਮਾਰਚ 2020 ਤੋਂ ਲੈ ਕੇ ਹੁਣ ਤੱਕ ਵੱਡੇ ਪੱਧਰ ’ਤੇ ਖਾਸੌਤਰ ’ਤੇ ਬੱਚਿਆਂ ’ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਰਤੀ ਖੋਜਕਰਤਾਵਾਂ ਦਾ ਵੀ ਕਹਿਣਾ ਹੈ ਕਿ ਸੈਨੇਟਾਈਜ਼ਰ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ। ਅਜਿਹੇ ਦੋ ਮਾਮਲੇ ਆਏ ਹਨ ਜਦ ਬੱਚਿਆਂ ਦੀਆਂ ਅੱਖਾਂ ’ਚ ਸੈਨੇਟਾਈਜ਼ਰ ਚਲਾ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।

 

ਹੋਰ ਖਬਰਾਂ »

ਹਮਦਰਦ ਟੀ.ਵੀ.