ਹੈਲਥ ਅਤੇ ਟੈਕਨਾਲੋਜੀ ਗਰੁੱਪ ਕਰ ਰਹੇ ਨੇ ਕੰਮ

ਨਿਊਯਾਰਕ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਹੈਲਥ ਅਤੇ ਟੈਕਨਾਲੋਜੀ ਸਮੂਹ ਇੱਕ ਡਿਜੀਟਲ ਟੀਕਾਕਰਨ ਪਾਸਪੋਰਟ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਕਿਉਂਕਿ ਸਰਕਾਰਾਂ, ਏਅਰਲਾਈਨਜ਼ ਅਤੇ ਹੋਰ ਕਾਰੋਬਾਰਾਂ ਨੂੰ ਇਸ ਸਬੂਤ ਦੀ ਲੋੜ ਹੋਵੇਗੀ ਕਿ ਵਿਅਕਤੀ ਨੂੰ ਕੋਵਿਡ-19 ਦਾ ਟੀਕਾ ਲੱਗਾ ਹੈ ਜਾਂ ਨਹੀਂ। ਇਸ ਪਾਸਪੋਰਟ ਸਾਰੀਆਂ ਥਾਵਾਂ ’ਤੇ ਸਵੀਕਾਰਯੋਗ ਹੋ ਸਕਦਾ ਹੈ। ਇਸੇ ਲੜੀ ਵਿੱਚ ਮਾਈਕਰੋਸਾਫ਼ਟ, ਐਰੇਕਲ ਅਤੇ ਗ਼ੈਰ-ਮੁਨਾਫ਼ਾਕਾਰੀ ਅਮਰੀਕੀ ਹੈਲਕੇਅਰ ਸੰਗਠਨ ਮਾਇਓ ਕਲੀਨੀਕਲ ਨੇ ਗਠਜੋੜ ਕਰਕੇ ਵੈਕਸੀਨੇਸ਼ਨ ਕ੍ਰਿਡੈਂਸ਼ੀਅਲ ਇਨੀਸ਼ੀਏਟਿਵ ਸ਼ੁਰੂ ਕੀਤੀ ਹੈ। ਇਸ ਦਾ ਟੀਚਾ ਕਿਸੇ ਵਿਅਕਤੀ ਨੇ ਟੀਕਾ ਲਗਵਾਇਆ ਹੈ ਜਾਂ ਨਹੀਂ, ਇਸ ਦੀ ਡਿਜੀਟਲ ਰੂਪ ਵਿੱਚ ਪੁਸ਼ਟੀ ਕਰਨਾ ਹੈ। ਇਸ ਦਾ ਇੱਕ ਉਦੇਸ਼ ਇਸ ਮਹਾਂਮਾਰੀ ਤੋਂ ਸੁਰੱਖਿਆ ਹੋਣ ਦਾ ਗ਼ਲਤ ਦਾਅਵਾ ਕਰਨ ਵਾਲਿਆਂ ਦੀ ਰੋਕਥਾਮ ਕਰਨਾ ਵੀ ਹੈ। 
ਇਹ ਪਹਿਲ ਗਠਜੋੜ ਦੇ ਮੈਂਬਰਾਂ ਵਿੱਚੋਂ ਇੱਕ ਦੀ ਕਾਮਨਜ਼ ਪ੍ਰੋਜੈਕਟ ਦੁਆਰਾ ਕੀਤੇ ਗਏ ਕੰਮ ’ਤੇ ਬਣਾਇਆ ਗਿਆ ਹੈ। ਕੌਮਾਂਤਰੀ ਤੌਰ ’ਤੇ ਸਵੀਕਾਰਯੋਗ ਇਸ ਡਿਜੀਟਲ ਸਰਟੀਫਿਕੇਟ ਨੂੰ ਵਿਕਸਤ ਕਰਨ ਦਾ ਮਕਸਦ ਇਹ ਸਾਬਤ ਕਰਨਾ ਹੈ ਕਿ ਯਾਤਰੀ ਕੋਰੋਨਾ ਨੈਗੇਟਿਵ ਹੈ। ਰੌਕਫੇਲਰ ਫਾਊਂਡੇਸ਼ਨ ਦੀ ਮਦਦ ਨਾਲ ਸਥਾਪਤ ਗ਼ੈਰ-ਲਾਭਕਾਰੀ ਸੰਸਥਾ ਵੱਲੋਂ ਬਣਾਏ ਗਏ ਪਾਸ ਦੀ ਵਰਤੋਂ ਹੁਣ ਤਿੰਨ ਪ੍ਰਮੁੱਖ ਏਅਰਲਾਈਨਜ਼ ਗਠਜੋੜਾਂ ਦੁਆਰਾ ਕੀਤੀ ਜਾ ਰਹੀ ਹੈ। 
ਦਿ ਕਾਮਨਜ਼ ਪ੍ਰੋਜੈਕਟ ਦੀ ਮੁੱਖ ਕਾਰਜਕਾਰੀ ਅਧਿਕਾਰੀ ਪੌਲ ਮੇਅਰ ਨੇ ਕਿਹਾ ਕਿ ਹੁਣ ਤੱਕ ਟੀਕਾ ਲਾਏ ਗਏ ਲੋਕਾਂ ਨੂੰ ਅਕਸਰ ਪੁਰਾਣੇ ਪੀਲੇ ਕਾਰਡ ਦੀ ਯਾਦ ਦਿਵਾਉਂਦੇ ਹੋਏ ਸਿਰਫ਼ ਇੱਕ ਕਾਗਜ਼ ਦਿੱਤਾ ਜਾਂਦਾ ਸੀ। ਅਮਰੀਕਾ ਵਿੱਚ ਐਪਿਕ ਅਤੇ ਸੈਰਨਰ ਜਿਹੀਆਂ ਸਿਹਤ ਆਈਟੀ ਕੰਪਨੀਆਂ ਨਾਲ ਕੰਮ ਕਰਕੇ, ਨਵੀਂ ਪ੍ਰਣਾਲੀ ਰਾਹੀਂ ਉਨ੍ਹਾਂ ਨੂੰ ਇਲੈਕਟ੍ਰਾਨਿਕ ਮੈਡੀਕਲ ਰਿਕਾਰਡ ਦੇ ਆਧਾਰ ’ਤੇ ਡਿਜੀਟਲ ਕਾਰਡ ਦਿੱਤੇ ਜਾਣਗੇ। 
ਮੇਅਰ ਨੇ ਕਿਹਾ ਕਿ ਗਠਜੋੜ ਕਈ ਸਰਕਾਰਾਂ ਨਾਲ ਗੱਲਬਾਤ ਕਰ ਰਿਹਾ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਯਾਤਰੀਆਂ ਦੀ ਗਿਣਤੀ ਵਧੇਗੀ ਅਤੇ ਅਜਿਹੇ ਵਿੱਚ ਉਨ੍ਹਾਂ ਨੂੰ ਜਾਂ ਤਾਂ ਕੋਰੋਨਾ ਪ੍ਰੀਖਣ ਜਾਂ ਟੀਕਾਕਰਨ ਦੇ ਸਰਟੀਫਿਕੇਟ ਨੂੰ ਸਵੀਕਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਅਕਤੀਆਂ ਨੂੰ ਜੀਵਨ ਵਾਪਸ ਪਟੜੀ ’ਤੇ ਲਿਆਉਣ ਲਈ ਟੀਕਾਕਰਨ ਦਾ ਰਿਕਾਰਡ ਬਣਾਉਣ ਦੀ ਲੋੜ ਹੋਵੇਗੀ। 

 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.