ਟੋਰਾਂਟੋ 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਨਾਜਾਇਜ਼ ਤਰੀਕੇ ਨਾਲ ਕੈਨੇਡਾ ਵਿਚ ਰਹਿ ਰਹੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼ ਕਰਦਿਆਂ ਟਰੂਡੋ ਸਰਕਾਰ ਨੇ ਪਿਛਲੇ ਸਾਲ 12,122 ਜਣਿਆਂ ਨੂੰ ਡਿਪੋਰਟ ਕਰ ਦਿਤਾ। ਇਹ ਅੰਕੜਾ 2019 ਵਿਚ ਡਿਪੋਰਟ ਕੀਤੇ ਪ੍ਰਵਾਸੀਆਂ ਤੋਂ ਤਕਰੀਬਨ ਇਕ ਹਜ਼ਾਰ ਵੱਧ ਬਣਦਾ ਹੈ। ਮਹਾਂਮਾਰੀ ਦੇ ਬਾਵਜੂਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੇ ਆਪਣੇ ਕੰਮ ਵਿਚ ਖੜੋਤ ਨਹੀਂ ਆਉਣ ਦਿਤੀ ਅਤੇ 2015 ਮਗਰੋਂ ਸਭ ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.