ਫਿਰੋਜ਼ਪੁਰ, 25 ਜਨਵਰੀ, ਹ.ਬ. : ਥਾਣਾ ਮੱਖੂ ਦੇ ਅਧੀਨ ਪਿੰਡ ਭੂਤੀ ਵਾਲਾ Îਨਿਵਾਸੀ Îਇੱਕ ਵਿਅਕਤੀ ਨੇ ਵਿਆਹ ਤੋਂ ਬਾਅਦ ਪਤਨੀ ਨੂੰ ਖ਼ਰਚ ਕਰਕੇ ਸਟੱਡੀ ਵੀਜ਼ੇ ’ਤੇ ਆਸਟੇ੍ਰਲੀਆ ਭੇਜਿਆ ਤਾਕਿ ਪਤਨੀ ਦੇ ਜਾਣ ਤੋਂ ਬਾਅਦ ਉਹ ਅਪਣੇ ਪਤੀ ਨੂੰ ਵਿਦੇਸ਼ ਬੁਲਾ ਲਵੇਗੀ। ਲੜਕੀ ਨੇ ਵਿਦੇਸ਼ ਚਲੇ ਜਾਣ ਤੋ ਬਾਅਦ ਪਤੀ ਨੂੰ ਉਥੇ ਬੁਲਵਾਉਣ ਤੋਂ ਇਨਕਾਰ ਕਰ ਦਿੱਤਾ। ਪਤੀ ਨੇ ਪਤਨੀ ਨੂੰ ਵਿਦੇਸ਼ ਭੇਜਣ ਦੇ ਲਈ ਨਾ ਸਿਰਫ ਪੜ੍ਹਾਈ ਅਤੇ ਵੀਜ਼ੇ ਦਾ ਖ਼ਰਚ ਹੀ ਨਹੀਂ ਕੀਤਾ ਬਲਕਿ ਮੰਗਣੀ ਅਤੇ ਵਿਆਹ ਦਾ ਵੀ ਸਾਰਾ ਖ਼ਰਚਾ ਕੀਤਾ।
ਪੀੜਤ ਨੇ ਪਤਨੀ ਅਤੇ ਉਸ ਦੇ ਮਾਪਿਆਂ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਮੀਤ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਭੂਤੀਵਾਲਾ ਨੇ ਦੱਸਿਆ ਕਿ ਜਗਾਤਰ ਸਿੰਘ ਪੁੱਤਰ ਕੁੰਦਨ ਸਿੰਘ ਨਿਵਾਸੀ ਪਿੰਡ ਨਾਗੋਕੇ ਜ਼ਿਲ੍ਹਾ ਤਰਨਤਾਰਨ ਨੇ ਇੱਕ ਸਾਜ਼ਿਸ਼ ਤਹਿਤ 6 ਜਨਵਰੀ 2018 ਨੂੰ ਅਖ਼ਬਾਰ ਵਿਚ ਇਸ਼ਤਿਹਾਰ ਕਢਵਾਇਆ ਕਿ ਉਸ ਦੀ ਲੜਕੀ ਕੁਲਦੀਪ ਕੌਰ ਨੇ ਨਰਸਿੰਗ ਦਾ ਕੋਰਸ ਕੀਤਾ ਹੈ ਅਤੇ ਆਈਲੈਟਸ ਕਲੀਅਰ ਕੀਤੀ ਹੋਈ ਹੈ ਜਿਸ ਦੀ  ਉਮਰ 23 ਸਾਲ ਹੈ ਲਈ ਯੋਗ ਵਰ ਚਾਹੀਦਾ।
ਗੁਰਮੀਤ ਨੇ ਦੱਸਿਆ ਕਿ ਉਸ ਨੇ ਇਸ਼ਤਿਹਾਰ ਦੇਖ ਕੇ ਜਗਤਾਰ ਸਿੰਘ ਨਾਲ ਸੰਪਰਕ ਕੀਤਾ। ਉਸ ਨੇ ਅਪਣੀ ਲੜਕੀ ਕੁਲਦੀਪ ਕੌਰ ਦਾ ਵਿਆਹ ਦਸ ਜੁਲਾਈ 2018 ਨੂੰ ਉਸ ਨਾਲ ਕਰਵਾ ਦਿੱਤਾ।  ਉਸ ਨੇ ਵਿਆਹ ਅਤੇ ਆਸਟੇ੍ਰਲੀਆ ਭੇਜਣ ਦਾ ਸਾਰਾ ਖ਼ਰਚਾ 20 ਲੱਖ  ਰੁਪਏ ਖ਼ਰਚ ਕਰਕੇ 16 ਫਰਵਰੀ 2020 ਨੂੰ ਕੁਲਦੀਪ ਕੌਰ ਨੂੰ ਆਸਟੇ੍ਰਲੀਆ ਭੇਜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਦੀ ਪਤਨੀ ਕੁਲਦੀਪ ਕੌਰ, ਸਹੁਰਾ ਜਗਤਾਰ ਸਿੰਘ ਅਤੇ ਸੱਸ ਪਰਮਜੀਤ ਕੌਰ ਦੇ ਖ਼ਿਲਾਫ਼ 420, 120 ਬੀ ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੁਲਦੀਪ ਕੌਰ ਵਲੋਂ ਆਸਟੇ੍ਰਲੀਆ ਵਿਚ ਕੁਝ ਸਮਾਂ ਰਹਿਣ ਤੋ ਬਾਅਦ ਅਪਣੀ ਪਰਵਾਰ ਦੀ ਸਹਿਮਤੀ ਨਾਲ ਸਾਜ਼ਿਸ਼ ਦੇ ਨਾਲ ਉਸ ਦੇ ਨਾਲ ਸੰਪਰਕ ਕਰਨਾ ਛੱਡ ਦਿੱਤਾ ਹੈ ਅਤੇ ਸਾਡੇ ਨੰਬਰ ਬਲੌਕ ’ਤੇ ਲਗਾ ਦਿੱਤੇ।  ਇਸ ਤੋਂ ਬਾਅਦ ਜਦ ਪੀੜਤ ਵਲੋਂ ਸਹੁਰਿਆਂ ਨਾਲ ਸੰਪਰਕ ਕੀਤਾ ਤਾਂ ਕੋਈ ਭਰੋਸਾ ਨਹੀ ਮਿਲਿਆ। ਇਸ ਤੋਂ ਬਾਅਦ ਉਸ ਨੇ ਪੁਲਿਸ ਵਿਚ ਮੁਲਜ਼ਮਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.