ਵਾਸ਼ਿੰਗਟਨ, 27 ਜਨਵਰੀ, ਹ.ਬ. : ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਜੋਅ ਬਾਈਡਨ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਐਂਟੋਨੀ ਬÇਲੰਕੇਨ ਨੂੰ ਅਗਲਾ ਵਿਦੇਸ਼ ਮੰਤਰੀ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।  ਸੈਨੇਟ ਦੁਆਰਾ ਪੁਸ਼ਟੀ ਮਿਲਣ ਦੀ ਉਡੀਕ ਕਰ ਰਹੇ 58 ਸਾਲਾ ਬਲਿੰਕੇਨ ਨੂੰ 78 ਸੈਨੇਟਰਾਂ ਦਾ ਸਮਰਥਨ ਮਿਲਿਆ। ਉਨ੍ਹਾਂ ਦੇ ਛੇਤੀ ਹੀ ਕਾਰਜਭਾਰ  ਸੰਭਾਲਣ ਦੀ ਉਮੀਦ ਹੈ। 22 ਸੈਨੇਟਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਮਤਦਾਨ ਕੀਤਾ। ਸੈਨੇਟ ਦੇ ਬਹੁਮਤ ਦੇ ਨੇਤਾ ਸੀ ਸ਼ੁਮਰ ਨੇ ਕਿਹਾ ਕਿ ਬÇਲੰਕੇਨ ਕੌਮਾਂਤਰੀ ਪੱਧਰ ’ਤੇ ਅਮਰੀਕਾ ਦੇ ਕੌਮੀ ਸੁਰੱਖਿਆ ਵਿਸ਼ੇਸ਼ਅਧਿਕਾਰ ਦੇ ਮੁੜ ਨਿਰਮਾਣ ਅਤੇ ਕੂਟਨੀਤਕ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਲਈ ਸਹੀ ਚੋਣ ਹੈ। ਇਸ ਦੌਰਾਨ ਬÇਲੰਕੇਨ ਨੇ ਭਾਰਤ ਦੇ ਨਾਲ ਮਜ਼ਬੂਤ ਸਬੰਧਾਂ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਨੂੰ ਦੁਵੱਲਾ ਸਮਰਥਨ ਪ੍ਰਾਪਤ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.