ਛਿੜ ਸਕਦਾ ਐ ਵਿਵਾਦ

ਨਵੀਂ ਦਿੱਲੀ, 27 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਆਪਣੇ ਕੌੜੇ ਬੋਲਾਂ ਕਾਰਨ ਲਗਾਤਾਰ ਵਿਵਾਦਾਂ ਵਿੱਚ ਰਹਿਣ ਵਾਲੀ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਘਿਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵਾਰ ਉਸ ਨੇ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ਵਿੱਚ ਲਹਿਰਾਏ ਗਏ ਨਿਸ਼ਾਨ ਸਾਹਿਬ ਨੂੰ ਖਾਲਿਸਤਾਨੀ ਝੰਡਾ ਦੱਸਿਆ ਹੈ। ਉਸ ਦੀ ਇੱਕ ਵੀਡੀਓ ਸ਼ੇਅਰ ਹੋਈ ਹੈ, ਜਿਸ ਵਿੱਚ ਉਹ ਨਿਸ਼ਾਨ ਸਾਹਿਬ ਨੂੰ ਖਾਲਿਸਤਾਨੀ ਝੰਡਾ ਦੱਸ ਰਹੀ ਹੈ। ਕੰਗਨਾਂ ਦੇ ਇਸ ਬਿਆਨ ’ਤੇ ਵਿਵਾਦ ਛਿੜ ਸਕਦਾ ਹੈ। 
ਵੀਡੀਓ ਵਿੱਚ ਕੰਗਨਾ ਰਣੌਤ ਕਹਿ ਰਹੀ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ ’ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ, ਜੋ ਕਿ ਮੰਦਭਾਗੀ ਘਟਨਾ ਹੈ। ਉਸ ਨੇ ਕਿਹਾ ਕਿ ਸਾਡਾ ਦੇਸ਼ ਕੋੋਰੋਨਾ ਨਾਲ ਜੰਗ ਜਿੱਤ ਰਿਹਾ ਹੈ। ਅਸੀਂ ਪੂਰੇ ਵਿਸ਼ਵ ਦੀ ਨੁਮਾਇੰਦਗੀ ਕਰ ਰਹੇ ਹਾਂ। ਵੈਕਸੀਨ ਡਰਾਈਵ ਦੇ ਮਾਮਲੇ ਵਿੱਚ ਅਸੀਂ ਦੂਜੇ ਦੇਸ਼ਾਂ ਦੀ ਵੀ ਨੁਮਾਇੰਦਗੀ ਕਰ ਰਹੇ ਹਾਂ। ਗਣਤੰਤਰ ਦਿਵਸ ਮੌਕੇ ਅਸੀਂ ਇਸ ਚੀਜ਼ ਦਾ ਜਸ਼ਨ ਮਨਾ ਸਕਦੇ ਸੀ, ਪਰ ਟਰੈਕਟਰ ਰੈਲੀ ਦੌਰਾਨ ਬਣੇ ਤਣਾਅ ਪੂਰਨ ਮਾਹੌਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.