ਜਲੰਧਰ, 27 ਜਨਵਰੀ, ਹ.ਬ. : ਕਿਸਾਨ ਦੇ ਅੱਠਵੀਂ ਪਾਸ ਪੁੱਤਰ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦੇ ਬਹਾਨੇ ਤਿੰਨ ਮੁਲਜ਼ਮਾਂ ਨੇ ਚੰਡੀਗੜ੍ਹ ਤੋਂ ਬੰਗਲੌਰ ਬੁਲਾਇਆ ਅਤੇ ਫੇਰ ਉਸ ਨੂੰ ਬੰਧਕ ਬਣਾ ਲਿਆ। ਬੇਟਾ ਜਦ ਨਾ ਕੈਨੇਡਾ ਪੁੱਜਿਆ ਅਤੇ ਨਾ ਹੀ ਮੋਬਾਈਲ ’ਤੇ ਗੱਲ ਹੋਈ ਤਾਂ ਕਿਸਾਨ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਟੋਰਾਂਟੋ ਵਿਚ ਰਹਿਣ ਵਾਲੇ ਵਿਅਕਤੀ ਅਤੇ ਉਸ ਦੇ ਦੋ ਸਾਥੀਆਂ ਦੇ ਖ਼ਿਲਾਫ਼ ਮੰਗਲਵਾਰ ਨੂੰ ਅਗਵਾ ਅਤੇ ਟਰੈਵਲ ਐਕਟ ਤਹਿਤ ਕੇਸ ਦਰਜ ਕਰ ਲਿਆ।
ਪਿੰਡ ਖੁਣ ਖੁਣ ਦੇ ਰਹਿਣ ਵਾਲੇ ਕਿਸਾਨ ਸੋਹਨ ਸਿੰਘ ਨੇ ਦੱਸਿਆ ਕਿ ਉਸ ਦਾ 31 ਸਾਲਾ ਬੇਟਾ ਤੇਜਿੰਦਰ ਸਿੰਘ ਅੱਠਵੀਂ ਤੱਕ ਪੜਿ੍ਹਆ ਸੀ। ਉਹ ਕੰਮਕਾਜ ਦੇ ਲਈ ਵਿਦੇਸ਼ ਜਾਣ ਦਾ ਇੱਛੁਕ ਸੀ। ਇਸ ਬਾਰੇ ਵਿਚ ਉਸ  ਨੇ ਅਪਣੇ ਜਾਣਕਾਰ ਹਰਜਿੰਦਰ ਸਿੰਘ ਨਿਵਾਸੀ ਫਰੈਂਡ ਕਲੌਨੀ ਨਜ਼ਦੀਕ ਡੀਏਵੀ ਕਾਲਜ ਜਲੰਧਰ ਦੇ ਨਾਲ ਗੱਲਬਾਤ ਕੀਤੀ। ਹਰਜਿੰਦਰ ਨੇ ਕਿਹਾ ਕਿ ਉਸ ਦੀ ਮਕਸੂਦਾਂ ਵਿਚ ਆੜ੍ਹਤੀ ਦੀ ਦੁਕਾਨ ਹੈ ਅਤੇ ਉਸ ਦਾ ਜਾਣਕਾਰ ਸਕੱਤਰ ਸਿੰਘ ਨਿਵਾਸੀ ਹਰਨਾਮਪੁਰਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਉਸ ਦੇ ਕੋਲ ਕਾਫੀ ਚਿਰ ਤੋਂ ਆਉਂਦਾ ਸੀ। ਉਹ ਦੋ ਸਾਲ ਤੋਂ ਕੈਨੇਡਾ ਵਿਚ ਗਿਆ ਹੋਇਆ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਅਕਤੂਬਰ 2020 ਵਿਚ ਹਰਜਿੰਦਰ ਨੇ ਕਿਸਾਨ ਨੂੰ ਦੱਸਿਆ ਕਿ ਉਸ ਦੀ ਸਕੱਤਰ ਸਿੰਘ ਨਾਲ ਗੱਲ ਹੋ ਗਈ ਹੈ। ਉਹ ਤੇਜਿੰਦਰ ਨੂੰ ਪਹਿਲਾਂ ਟੂਰਿਸਟ ਵੀਜ਼ੇ  ’ਤੇ ਦੁਬਈ ਲੈ ਜਾਵੇਗਾ ਅਤੇ ਫੇਰ ਵਰਕ ਪਰਮਿਟ ’ਤੇ ਕੈਨੇਡਾ ਭੇਜ ਦੇਵੇਗਾ। ਇਸ ਦੇ ਲਈ 20 ਲੱਖ ਵਿਚ ਸੌਦਾ ਤੈਅ ਹੋ ਗਿਆ। 
ਜਦ ਉਸ ਨੇ ਇੱਕਦਮ ਇੰਨੇ ਪੈਸਿਆਂ ਦਾ ਬੰਦੋਬਸਤ ਨਾ ਹੋਣ ਦੀ ਗੱਲ ਕਹੀ ਤਾਂ ਦੋਵਾਂ ਨੇ ਕਿਹਾ ਕਿ ਉਸ ਦੇ ਬੇਟੇ ਦੇ ਕੈਨੇਡਾ ਪੁੱਜਣ ਤੋਂ ਬਾਅਦ ਉਹ ਪੈਸੇ ਲੈ ਲੈਣਗੇ।
14 ਦਸੰਬਰ ਨੂੰ ਸਕੱਤਰ ਸਿੰਘ ਨੇ ਹਰਜਿੰਦਰ ਨੂੰ ਬੰਗਲੌਰ ਦੀਆਂ ਟਿਕਟਾਂ ਭੇਜ ਦਿੱਤੀਆਂ। ਉਸੇ ਦਿਨ ਸ਼ਾਮ ਨੂੰ ਉਸ ਨੇ ਭੈਣ ਸੰਦੀਪ ਕੌਰ ਨੂੰ ਕਿਹਾ ਕਿ ਉਹ ਬੰਗਲੌਰ ਪਹੁੰਚ ਗਿਆ ਹੈ। 16 ਦਸੰਬਰ ਨੂੰ ਉਨ੍ਹਾਂ ਨੇ ਸੰਦੀਪ ਨੂੰ ਫੋਨ ਕੀਤਾ ਤਾਂ ਉਹ ਸਵਿੱਚ ਆਫ਼ ਮਿਲਿਆ। ਉਨ੍ਹਾਂ ਨੇ ਹਰਜਿੰਦਰ ਨੂੰ ਪੁਛਿਆ ਤਾਂ ਉਸ ਨੇ ਸਕੱਤਰ ਨੂੰ ਫੋਨ ਲਾÎਇਆ।  ਉਸ ਨੇ ਕਿਹਾ ਕਿ ਤੇਜਿੰਦਰ ਦੁਬਈ ਪਹੁੰਚ ਗਿਆ ਹੈ।
ਸਕੱਤਰ ਸਿੰਘ ਨੇ ਫੇਰ ਕਿਹਾ ਕਿ ਤੇਜਿੰਦਰ ਦੁਬਈ ਤੋਂ ਕੈਨੇਡਾ ਪਹੁੰਚ ਗਿਆ ਹੈ। ਇੱਥੇ ਉਸ ਨੂੰ31 ਦਸੰਬਰ ਤੱਕ ਕੋਰੋਨਾ ਕਾਰਨ ਕਵਾਰੰਟਾਈਨ ਵਿਚ ਰੱਖਿਆ ਹੋਇਆ। ਉਸ ਨੇ ਹਰਜਿੰਦਰ ਆੜ੍ਹਤੀ ਨੂੰ ਕਿਹਾ ਕਿ ਭਾਰਤ ਵਿਚ ਉਸ ਦੇ ਦੋ ਪਛਾਣ ਵਾਲੇ ਜਸਬੀਰ ਸਿੰਘ ਅਤੇ ਗੁਰਧਿਆਨ ਸਿੰਘ ਹਨ, ਉਨ੍ਹਾਂ ਦੇ ਅਕਾਊਂਟ ਵਿਚ ਤੈਅ ਸੌਦੇ ਮੁਤਾਬਕ ਪੈਸੇ ਪਾ ਦੇਣਾ। ਇਸ ਤੋਂ ਬਾਅਦ ਹਰਜਿੰਦਰ ਨੇ ਸਕੱਤਰ ਸਿੰਘ ਨੂੰ ਕਿਹਾ ਕਿ ਉਹ ਤੇਜਿੰਦਰ ਨਾਲ ਗੱਲ ਕਰਵਾਏ ਤਾਂ ਹੀ ਖਾਤੇ ਵਿਚ ਪੈਸੇ ਪਵਾ ਦੇਵਾਂਗੇ ਲੇਕਿਨ ਉਸ ਨੇ ਗੱਲ ਨਹੀਂ ਕਰਵਾਈ। ਸਕੱਤਰ ਸਿੰਘ ਦੀ ਗੱਲਾਂ ਸੁਣ ਕੇ ਉਨ੍ਹਾਂ ਸ਼ੱਕ ਹੋਇਆ ਤਾਂ ਕਿਸਾਨ ਨੇ ਅਪਣੇ ਪੱਧਰ ’ਤੇ ਬੇਟੇ ਦੀ ਭਾਲ ਸ਼ੁਰੂ ਕਰ ਦਿੱਤੀ।   ਉਨ੍ਹਾਂ ਪਤਾ ਚਲਿਆ ਕਿ ਉਨ੍ਹਾਂ ਦੇ ਬੇਟੇ ਤੇਜਿੰਦਰ ਸਿੰਘ ਦੀ ਬੰਗਲੌਰ ਤੋਂ ਦੁਬਈ ਦੇ ਲਈ ਫਲਾਈਟ ਹੀ ਨਹੀਂ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਕੱਤਰ ਸਿੰਘ ਨੇ ਅਪਣੇ ਸਾਥੀਆਂ ਜਸਬੀਰ ਸਿੰਘ ਅਤੇ ਗੁਰਧਿਆਨ ਸਿੰਘ ਦੇ ਨਾਲ ਮਿਲ ਕੇ ਉਨ੍ਹਾਂ ਦੇ ਬੇਟੇ ਨੂੰ ਬੰਧਕ ਬਣਾ ਰੱਖਿਆ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.