ਵਾਸ਼ਿੰਗਟਨ, 27 ਜਨਵਰੀ, ਹ.ਬ. : ਅਮਰੀਕੀ ਸੈਨਾ ਵਿਚ ਹੁਣ ਔਰਤਾਂ ਨੂੰ ਅਪਣੇ ਹਿਸਾਬ ਨਾਲ ਸਜਣ ਫਬਣ ਦੀ ਛੋਟ ਮਿਲ ਗਈ ਹੈ। ਫੌਜ ਵਿਚ ਹੁਣ ਤੱਕ ਔਰਤਾਂ ਨੂੰ ਲੰਬੇ ਵਾਲ ਜਾਂ  ਲਿਪਸਟਿਕ ਲਾਉਣ ਦੀ ਮਨਾਹੀ ਸੀ, ਲੇਕਿਨ ਹੁਣ ਅਜਿਹਾ ਨਹੀਂ ਹੈ। ਪੈਂਟਾਗਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਮਹਿਲਾ ਸੈਨਿਕ ਅਪਣੇ ਵਾਲਾਂ ਨੂੰ ਲੰਬਾ ਕਰ ਸਕਦੀਆਂ ਹਨ,ਅਪਣੇ ਨਹੁੰਆਂ ਨੂੰ ਰੰਗ ਕਰਵਾ ਸਕਦੀਆਂ ਹਨ ਅਤੇ ਵਾਲੀਆਂ ਵੀ ਪਹਿਨ ਸਕਦੀਆਂ ਹਨ।
ਇਨ੍ਹਾਂ ਨਵੇਂ ਨਿਯਮਾਂ ਦੀ ਵਜ੍ਹਾ ਨਾਲ ਮਹਿਲਾ ਸੈਨਿਕ ਆਪਣੇ ਵਾਲ਼ਾਂ ਨੂੰ ਵਧਾ ਸਕਦੀਆਂ ਤੇ ਕਈ ਵੱਖ-ਵੱਖ ਹੇਅਰ ਸਟਾਈਲ ਵੀ ਬਣਾ ਸਕੇਗੀ। ਕਾਫੀ ਸਮੇਂ ਤੋਂ ਮਹਿਲਾ ਸੈਨਿਕ ਸਜਣ ਫਬਣ ਦੇ ਨਿਯਮਾਂ ’ਚ ਬਦਲਣ ਦੀ ਮੰਗ ਕਰ ਰਹੀ ਸੀ। ਆਖਰਕਾਰ ਉਨ੍ਹਾਂ ਦੀ ਮੰਗ ਮੰਨ ਲਈ ਹੈ। ਅਜੇ ਤੱਕ ਜੇ ਕਿਸੇ ਮਹਿਲਾ ਸੈਨਿਕ ਦੇ ਲੰਬੇ ਵਾਲ਼ ਹੁੰਦੇ ਵੀ ਸੀ, ਤਾਂ ਉਨ੍ਹਾਂ ਨੂੰ ਹੈਲਮਟ ਪਾਉਣ ’ਚ ਵੀ ਕਾਫੀ ਦਿੱਕਤ ਆਉਂਦੀ ਸੀ, ਜ਼ਿਆਦਾਤਕ ਮਹਿਲਾਵਾਂ ਆਪਣੇ ਵਾਲ਼ ਕੱਟਵਾ ਲੈਂਦੀਆਂ ਸੀ। ਨਵੀਆਂ ਨੀਤੀਆਂ ਤਹਿਤ, ਸਿਖਲਾਈ ਤੇ ਤਕਨੀਕੀ ਹਲਾਤਾਂ ’ਚ ਲੰਬੇ ਵਾਲ਼ਾਂ ਨੂੰ ਪੋਨੀਟੇਲ ਜਾਂ ਬੈਂਡ ’ਚ ਬੰਨਿ੍ਹਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਹਿਲਾ ਸੈਨਿਕ ਹੋਰ ਹੇਅਰ ਸਟਾਈਲ ਬਣਾ ਸਕਦੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਉਹ ਬੇਚੈਨੀ ਮਹਿਸੂਸ ਨਾ ਕਰੇ ਤੇ ਹੇਅਰ ਸਟਾਈਲ ਉਨ੍ਹਾਂ ਦੇ ਕੰਮ ’ਚ ਕੋਈ ਰੁਕਾਵਟ ਨਾ ਆਵੇ।  ਇਸ ਤੋਂ ਇਲਾਵਾ ਅਮਰੀਕਾ ’ਚ ਮਹਿਲਾ ਸੈਨਿਕ ਹੁਣ ਡਿਊਟੀ ’ਤੇ ਤਾਇਨਾਤ ਰਹਿੰਦੇ ਹੋਏ ਨੇਲ ਪਾਲਿਸ਼ ਤੇ ਲਿਪਸਟਿਕ ਲਗਾ ਸਕਦੀਆਂ ਹਨ। ਹਾਲਾਂਕਿ ਉਨ੍ਹਾਂ ਨੂੰ ਭੜਕਾਊ ਰੰਗ ਜਿਵੇਂ ਨੀਲਾ, ਕਾਲਾ ਜਾਂ ਲਾਲ ਰੰਗ ਦੇ ਇਸਤੇਮਾਲ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.