ਝੱਜਰ (ਹਰਿਆਣਾ), 27 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਬਣੇ ਤਣਾਅਪੂਰਨ ਮਾਹੌਲ ਨੂੰ ਲੈ ਕੇ ਬੁੱਧਵਾਰ ਨੂੰ ਸੁਰੱਖਿਆ ਦੇ ਮੱਦੇਨਜ਼ਰ ਐਨਸੀਆਰ ਖੇਤਰ ਦੀਆਂ ਸਾਰੀਆਂ ਸਰਹੱਦਾਂ ’ਤੇ ਵਧੀਕ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ ਹੈ ਅਤੇ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।  ਕਿਸਾਨ ਅੰਦੋਲਨ ਨੂੰ ਲੈ ਕੇ ਪਲ-ਪਲ ਦੀ ਜਾਣਕਾਰੀ ਆਲਾਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰੋਹਤਕ, ਝੱਜਰ ਸਣੇ ਦਿੱਲੀ ਦੇ ਨਾਲ ਲਗਦੇ ਹਰਿਆਣਾ ਦੇ ਜ਼ਿਲਿ੍ਹਆਂ ’ਚ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਡੇਰੇ ਲਾ ਲਏ ਹਨ। ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਪੁਲਿਸ ਲਾਈਨ ਵਿੱਚ ਰਿਜ਼ਰਵ ਫੋਰਸ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਰੋਹਤਕ ਤੋਂ ਪਾਣੀਪਤ, ਰੋਹਤਕ ਤੋਂ ਹਿਸਾਰ ਤੇ ਰੋਹਤਕ ਤੋਂ ਜੀਂਦ ਜਾਣ ਵਾਲੇ ਸਾਰੇ ਕੌਮੀ ਮਾਰਗਾਂ ਆਵਾਜਾਈ ਚੱਲ ਰਹੀ ਹੈ ਅਤੇ ਥਾਂ-ਥਾਂ ਪੁਲਿਸ ਫੋਰਸ ਤੈਨਾਤ ਹੈ। ਇਸੇ ਵਿਚਕਾਰ ਕਿਸਾਨ ਟਿਕਰੀ, ਸਿੰਘੂ ਸਣੇ ਦਿੱਲੀ ਦੇ ਹੋਰਨਾਂ ਬਾਰਡਰਾਂ ’ਤੇ ਮੁੜ ਪਹੁੰਚ ਗਏ ਹਨ। 

 

ਹੋਰ ਖਬਰਾਂ »

ਹਮਦਰਦ ਟੀ.ਵੀ.