20 ਸਾਲ ਤੋਂ ਟਰੰਟੋ,ਵੇਨਕੂਵਰ,ਨਿਊਯਾਰਕ ਤੇ ਕੈਲੀਫੋਰਨੀਆ ਤੋਂ ਛਪਣ ਵਾਲਾ
ਚੀਫ਼ ਐਡੀਟਰ : ਅਮਰ ਸਿੰਘ ਭੁੱਲਰ
ਐਤਵਾਰ, 20 ਮਈ, 2012
ਮੈਨੇਜਿੰਗ ਐਡੀਟਰ : ਮਹਿਤਾਬ-ਉਦ-ਦੀਨ
ਮੁੱਖ ਪੰਨਾ
ਰਾਸ਼ਟਰੀ
ਅੰਤਰਰਾਸ਼ਟਰੀ
ਕੈਨੇਡਾ
ਅਮਰੀਕਾ
ਪੰਜਾਬ
ਹਰਿਆਣਾ
ਖੇਡ-ਖਿਡਾਰੀ
ਫਿਲਮੀ
ਧਰਮ
ਮੈਗਜ਼ੀਨ
ਫ਼ੋਟੋ ਗੈਲਰੀ
ਈ-ਪੇਪਰ
ਤਾਜ਼ਾ ਸਮਾਚਾਰ
•
ਕੈਲੀਫੋਰਨੀਆ ’ਚ ਨਵੰਬਰ 2012 ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਵੇਗਾ
•
ਵੈਨਕੂਵਰ ਅਦਾਲਤ ਵੱਲੋਂ ਬੌਬੀ, ਨਵਦੀਪ ਤੇ ਸਵਦੀਪ ਸੰਘੇੜਾ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ੀ ਕਰਾਰ
•
ਸੀ. ਬੀ. ਆਈ. ਮੇਰੇ ਨਾਲ ਖੇਡ ਰਹੀ ਹੈ ਲੁਕਣਮੀਚੀ : ਸੱਜਣ ਕੁਮਾਰ
•
ਅਫਗਾਨਿਸਤਾਨ ਦੇ ਭਵਿੱਖ ’ਤੇ ਸ਼ਿਕਾਗੋ ’ਚ ਹੋਵੇਗੀ ਚਰਚਾ
•
¦ਡਨ ਓ¦ਪਿਕ ਦੀ ਮਸ਼ਾਲ ਯਾਤਰਾ ਹੋਈ ਸ਼ੁਰੂ
•
ਆਈ. ਪੀ. ਐ¤ਲ.’ਚ ਹੋਈ 10 ਕਰੋੜ ਦੀ ਫਿਕਸਿੰਗ
Punjabi News
ਮੁੱਖ ਖ਼ਬਰਾਂ
ਰਾਸ਼ਟਰੀ
ਅੰਤਰਰਾਸ਼ਟਰੀ
ਇਮੀਗ੍ਰੇਸ਼ਨ/ਵੀਜ਼ਾ
ਵਪਾਰ
ਮੈਗਜ਼ੀਨ ਸੈਕਸ਼ਨ
ਜੱਗੋ ਤੇਰਵੀਆਂ
ਸਿਆਸੀ
ਸਿਹਤ ਖਜ਼ਾਨਾ
ਵਿਰਾਸਤ
ਸਿੱਖਿਆ ਜਗਤ
ਖੇਤੀਬਾੜੀ
ਕਹਾਣੀਆਂ
ਬਾਲ ਜਗਤ
ਕਲਾਸੀਫਾਈਡ
ਰਾਸ਼ੀਫਲ
ਫ਼ੋਟੋ ਗੈਲਰੀ
ਵੋਟ ਕਰੋ
ਕੀ ਸ਼ਾਹਰੁਖ਼ ਖ਼ਾਨ ਦੇ ਵਿਵਾਦ ਅਤੇ ਇੱਕ ਅਮਰੀਕੀ ਕੁੜੀ ਨੂੰ ਛੇੜਨ ਜਿਹੇ ਮਾਮਲੇ ਉਠਣ ਤੋਂ ਬਾਅਦ ਕ੍ਰਿਕੇਟ ਆਈ ਪੀ ਐਲ ਦੇ 20-20 ਮੈਚ ਬੰਦ ਹੋਣੇ ਚਾਹੀਦੇ ਹਨ?
ਹਾਂ
ਨਹੀਂ
ਕੁਝ ਕਹਿ ਨਹੀਂ ਸਕਦੇ
ਨਤੀਜਾ ਵੇਖੋ
ਸੁਝਾਅ
ਤੁਹਾਡਾ ਸੁਝਾਅ ਸਾਡੇ ਵਾਸਤੇ ਬੇਸ਼ਕੀਮਤੀ ਹੈ ।
ਤੁਹਾਡਾ ਨਾਮ/ਸ਼ਹਿਰ/ਦੇਸ਼
ਮੋਬਾਇਲ ਫੋਨ
ਈਮੇਲ ਪਤਾ
ਪ੍ਰਤਿਕ੍ਰਿਆ / ਸੁਝਾਅ
ਸੁਝਾਅ ਵੇਖੋ
ਵੀਡੀਓ ਗੈਲਰੀ
ਐਤਵਾਰ, 20 ਮਈ ਨੂੰ ਉਤਰ-ਪੂਰਬੀ ਇਟਲੀ ’ਚ ਆਏ ਰਿਕਟਰ ਪੈਮਾਨੇ ’ਤੇ 5.9 ਦੀ ਤੀਬਰਤਾ ਵਾਲ਼ੇ ਭੂਚਾਲ਼ ਕਾਰਣ 6 ਵਿਅਕਤੀ ਮਾਰੇ ਗਏ
ਅਮਰੀਕੀ ਸੂਬੇ ਮੇਰੀਲੈਂਡ ਦੇ ਸ਼ਹਿਰ ਕੈਂਪ ਡੇਵਿਡ ’ਚ ਸਨਿੱਚਰਵਾਰ, 19 ਮਈ ਨੂੰ ਸ਼ੁਰੂ ਹੋਏ ਜੀ-8 ਦੇਸ਼ਾਂ ਦੇ ਸਿਖ਼ਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨੇ ਕਿਹਾ ਕਿ ਜੀ-8 ਸਮੂਹ ਦੇ ਸਾਰੇ ਹੀ ਦੇਸ਼ ਈਰਾਨ, ਉਤਰੀ ਕੋਰੀਆ ਅਤੇ ਸੀਰੀਆ ਨਾਲ਼ ਜੁੜੇ ਸਾਰੇ ਮੁੱਦਿਆਂ ਉਤੇ ਪੂਰੀ ਤਰ੍ਹਾਂ ਸਹਿਮਤ ਹਨ
ਸ਼ੁੱਕਰਵਾਰ, 18 ਮਈ ਨੂੰ ਵੀਅਤਨਾਮ ’ਚ ਇੱਕ ਬੱਸ ਦਰਿਆ ’ਚ ਡਿੱਗਣ ਕਾਰਣ 34 ਵਿਅਕਤੀ ਮਾਰੇ ਗਏ ਅਤੇ 21 ਹੋਰ ਜ਼ਖ਼ਮੀ ਹੋ ਗਏ
ਵੀਰਵਾਰ, 17 ਮਈ ਨੂੰ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਸੁਰੱਖਿਆ ਗਾਰਡਾਂ ਨੇ ਦੋਸ਼ ਲਾਇਆ ਕਿ ਬਾਲੀਵੁੱਡ ਦੇ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ ਹਨ ਅਤੇ ਮਾੜਾ ਸਲੂਕ ਕੀਤਾ ਹੈ ਪਰ ਇਸ ਦੇ ਜਵਾਬ ਵਿੱਚ ਸ਼ਾਹਰੁਖ਼ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ
ਮੰਗਲ਼ਵਾਰ, 15 ਮਈ ਨੂੰ ਬਾਲੀਵੁੱਡ ਦੀ ਅਦਾਕਾਰਾ ਰੇਖਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਲਈ
ਸੋਮਵਾਰ, 14 ਮਈ ਨੂੰ ਸਵੇਰੇ ਪੌਣੇ 10 ਵਜੇ ਪੱਛਮੀ ਨੇਪਾਲ ’ਚ ਇੱਕ ਅਗਨੀ ਏਅਰ ਡੌਰਨੀਅਰ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਣ 13 ਭਾਰਤੀਆਂ ਸਣੇ 15 ਵਿਅਕਤੀ ਮਾਰੇ ਗਏ। ਇਸ ਜਹਾਜ਼ ਵਿੱਚ 21 ਵਿਅਕਤੀ ਸਵਾਰ ਸਨ। 35-40 ਸਾਲਾ ਭਾਰਤੀ ਵਿਅਕਤੀ ਸ੍ਰੀਕਾਂਤ ਅਤੇ 9 ਸਾਲਾ ਸ੍ਰੀਵਰਧਨੀ ਤੇ 6 ਸਾਲਾ ਸ੍ਰੀਪਦਾ ਨਾਂਅ ਦੀਆਂ ਭਾਰਤੀ ਕੁੜੀਆਂ ਨੂੰ ਬਚਾ ਲਿਆ ਗਿਆ ਹੈ। ਇਹ ਦੋਵੇਂ ਕੁੜੀਆਂ ਹੋਸ਼ ’ਚ ਹਨ ਅਤੇ ਬਿਲਕੁਲ ਠੀਕਠਾਕ ਹਨ
ਐਤਵਾਰ, 13 ਮਈ ਨੂੰ ਏਅਰ ਇੰਡੀਆ ਦੇ ਪਾਇਲਟਾਂ ਦੀ ਹੜਤਾਲ਼ 6ਵੇਂ ਦਿਨ ਵੀ ਜਾਰੀ ਰਹੀ। ਇਸ ਵੇਲੇ 1,000 ਦੇ ਕਰੀਬ ਪਾਇਲਟ ਹੜਤਾਲ਼ ’ਤੇ ਚੱਲ ਰਹੇ ਹਨ। ਏਅਰ ਇੰਡੀਆ ਦੇ ਪ੍ਰਬੰਧਕ ਭਾਵੇਂ ਪਾਇਲਟਾਂ ਨੂੰ ਧੜਾਧੜ ਬਰਖ਼ਾਸਤ ਕਰਦੇ ਜਾ ਰਹੇ ਹਨ ਪਰ ਪਾਇਲਟ ਆਪਣੇ ਦ੍ਰਿੜ੍ਹ ਇਰਾਦੇ ਤੋਂ ਪਿੱਛੇ ਹਟਦੇ ਵਿਖਾਈ ਨਹੀਂ ਦੇ ਰਹੇ। ਇਸ ਕਾਰਣ ਆਮ ਮੁਸਾਫ਼ਰਾਂ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨੇ ਬੁੱਧਵਾਰ 9 ਮਈ ਨੂੰ ਬਿਆਨ ਦਿੱਤਾ ਹੈ ਕਿ ਉਹ ਸਮਲਿਂਗੀ ਵਿਆਹਾਂ ਦੇ ਹੱਕ ਵਿੱਚ ਹਨ। ਉਨ੍ਹਾਂ ਦੇ ਇਸ ਬਿਆਨ ਨਾਲ਼ ਅਮਰੀਕਾ ਸਮੇਤ ਸਮੁੱਚੇ ਵਿਸ਼ਵ ਦੇ ਸਮਲਿਂਗੀ ਤਾਂ ਭਾਵੇਂ ਖ਼ੁਸ਼ ਹੋਣ ਪਰ ਇਸ ਕਾਰਣ ਸ੍ਰੀ ਓਬਾਮਾ ਦੀਆਂ ਆਪਣੀਆਂ ਚੋਣ ਮੁਹਿੰਮਾਂ ਨੂੰ ਵੱਡੀ ਢਾਹ ਲੱਗ ਸਕਦੀ ਹੈ
ਚਿਰਾਂ ਤੋਂ ਜਿਸ ਦੀ ਉਡੀਕ ਸੀ, ਉਹ ਹੁਣ ਅਮਰੀਕੀ ਸੂਬੇ ਨੇਵਾਦਾ ਦੀਆਂ ਸੜਕਾਂ ਉਤੇ ਹੋਵੇਗਾ। ਅਖ਼ੀਰ ਹੁਣ ਇਸ ਸੂਬੇ ਦੀਆਂ ਸੜਕਾਂ ਉਤੇ ਡਰਾਇਵਰਾਂ ਤੋਂ ਬਗ਼ੈਰ ਚੱਲਣ ਵਾਲ਼ੀਆਂ ਕਾਰਾਂ ਦੌੜਦੀਆਂ ਵਿਖਾਈ ਦੇਣਗੀਆਂ। ਨੇਵਾਦਾ ਸਰਕਾਰ ਨੇ ਇਨ੍ਹਾਂ ਕਾਰਾਂ ਦੀ ਪਰਖ ਦਾ ਲਾਇਸੈਂਸ ਗੂਗਲ ਨੂੰ ਦੇ ਦਿੱਤਾ ਹੈ। ਪਹਿਲੇ ਗੇੜ ਵਿੱਚ ਤਿੰਨ ਕਾਰਾਂ ਦੀ ਪਰਖ ਹੋਵੇਗੀ। ਇਹ ਜਾਣਕਾਰੀ ਮੰਗਲ਼ਵਾਰ, 8 ਮਈ ਨੂੰ ਜੱਗ ਜ਼ਾਹਿਰ ਕੀਤੀ ਗਈ
ਅਮਰੀਕਾ ਦੇ ਵਿਦੇਸ਼ ਮੰਤਰੀ ਸ੍ਰੀਮਤੀ ਹਿਲੇਰੀ ਕਲਿਂਟਨ ਸੋਮਵਾਰ, 7 ਮਈ ਨੂੰ ਭਾਰਤੀ ਸੂਬੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੂੰ ਮਿਲ਼ੇ। ਸ੍ਰੀਮਤੀ ਕਲਿਂਟਨ ਨੂੰ ਰਵਾਇਤੀ ਬੰਗਾਲੀ ਮਠਿਆਈਆਂ ਕੰਚਾਗੋਲਾ ਅਤੇ ਸੰਦੇਸ਼ ਵਿਸ਼ੇਸ਼ ਤੌਰ ਉਤੇ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸ੍ਰੀਮਤੀ ਕਲਿਂਟਨ ਨੇ ਬਹੁਤ ਪਸੰਦ ਕੀਤਾ। ਸ੍ਰੀਮਤੀ ਹਿਲੇਰੀ ਨੇ ਕੁਮਾਰੀ ਮਮਤਾ ਬੈਨਰਜੀ ਨੂੰ ਰਬਿੰਦਰ ਨਾਥ ਟੈਗੋਰ ਦੀ ਤਸਵੀਰ ਵਾਲ਼ਾ ਇੱਕ ਰੁਮਾਲ ਪੇਸ਼ ਕੀਤਾ
ਐਤਵਾਰ, 6 ਮਈ ਨੂੰ ਤੜਕੇ ਸਾਢੇ 3 ਵਜੇ ਫ਼ਿਰੋਜ਼ਪੁਰ ਤੋਂ ਮੁੰਬਈ ਜਾ ਰਹੀ ਪੰਜਾਬ ਮੇਲ ਦੇ ਹਾਦਸਾਗ੍ਰਸਤ ਹੋ ਜਾਣ ਕਾਰਣ 25 ਯਾਤਰੂ ਫੱਟੜ ਹੋ ਗਏ। ਇਹ ਹਾਦਸਾ ਰੋਹਤਕ ਰੇਲਵੇ ਸਟੇਸ਼ਨ ਤੋਂ 20 ਕਿਲੋਮੀਟਰ ਦੂਰ ਖਾਰਵਾੜ ਅਤੇ ਸਾਂਪਲਾ ਸਟੇਸ਼ਨਾਂ ਦੇ ਵਿਚਕਾਰ ਵਾਪਰਿਆ। ਚਸ਼ਮਦੀਦ ਗਵਾਹਾਂ ਅਨੁਸਾਰ ਰੇਲ ਗੱਡੀ ਦੇ 8 ਡੱਬੇ, ਜਿਨ੍ਹਾਂ ਵਿੱਚ ਐਸ-5 ਤੋਂ ਐਸ-10 ਤੱਕ ਦੇ ਸਲੀਪਰ ਕੋਚ ਵੀ ਸ਼ਾਮਲ ਹਨ, ਲੀਹੋਂ ਲੱਥ ਗਏ
ਸਨਿੱਚਰਵਾਰ, 5 ਮਈ ਨੂੰ ਭਾਰਤ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਦਹਿਸ਼ਤਗਰਦੀ ਵਿਰੋਧੀ ਰਾਸ਼ਟਰੀ ਕੇਂਦਰ (ਐਨ ਸੀ ਟੀ ਸੀ) ਦੀ ਸਥਾਪਨਾ ਦੇ ਮੁੱਦੇ ’ਤੇ ਨਵੀਂ ਦਿੱਲੀ ਵਿਖੇ ਇਕੱਠੇ ਹੋਏ। ਬਹੁਤੇ ਸੂਬੇ ਇਸ ਕੇਂਦਰ ਦੇ ਖ਼ਿਲਾਫ਼ ਵਿਖਾਈ ਦੇ ਰਹੇ ਹਨ। ਪੰਜਾਬ ਨੇ ਵੀ ਇਸ ਕੇਂਦਰ ਦੀ ਤਜਵੀਜ਼ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ
ਸੁਕਮਾ (ਛੱਤੀਸਗੜ੍ਹ) ਦੇ ਕੁਲੈਕਟਰ ਅਤੇ 2006 ਬੈਚ ਦੇ ਆਈ ਏ ਐਸ ਅਧਿਕਾਰੀ ਅਲੈਕਸ ਪਾੱਲ ਮੈਨਨ ਨੂੰ ਨਕਸਲੀਆਂ ਵੱਲੋਂ ਵੀਰਵਾਰ, 3 ਮਈ ਨੂੰ ਰਿਹਾਅ ਕਰ ਦਿੱਤਾ ਗਿਆ। ਸ੍ਰੀ ਮੈਨਨ ਨੂੰ ਬੀਤੀ 21 ਅਪ੍ਰੈਲ ਨੂੰ ਛੱਤੀਸਗੜ੍ਹ ਸੂਬੇ ਦੀ ਰਾਜਧਾਨੀ ਰਾਏਪੁਰ ਤੋਂ 450 ਕਿਲੋਮੀਟਰ ਦੂਰ ਸੁਕਮਾ ਤੋਂ ਅਗ਼ਵਾ ਕਰ ਲਿਆ ਗਿਆ ਸੀ। ਤੜਮੇਤਲਾ ਵਿਖੇ ਮਾਓਵਾਦੀਆਂ ਨੇ ਉਨ੍ਹਾਂ ਨੂੰ ਦੋ ਵਿਚੋਲਿਆਂ ਬੀ ਡੀ ਸ਼ਰਮਾ ਅਤੇ ਪ੍ਰੋ. ਜੀ ਹਰਗੋਪਾਲ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਫਿਰ ਸੜਕ ਰਸਤੇ ਚਿੰਤਲਨਾਰ ਵਿਖੇ ਸਥਿਤ ਸੀ ਆਰ ਪੀ ਐਫ਼ ਦੇ ਬੇਸ ਕੈਂਪ ਲਿਜਾਂਦਾ ਗਿਆ। ਉਥੇ ਪੁੱਜ ਕੇ ਉਨ੍ਹਾਂ ਕਿਹਾ ਕਿ ਉਹ ਬਹੁਤ ਥੱਕੇ ਹੋਏ ਹਨ ਅਤੇ ਉਨ੍ਹਾਂ ਲੋਕਾਂ ਦੇ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ।
ਅੱਤਵਾਦੀ ਜੱਥੇਬੰਦੀ ਅਲ-ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੀ ਮੌਤ ਦੀ ਪਹਿਲੀ ਵਰ੍ਹੇਗੰਢ (ਬਰਸੀ ਨਹੀਂ) ਮੌਕੇ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਮੰਗਲ਼ਵਾਰ ਦੇਰ ਰਾਤੀਂ ਅਚਾਨਕ ਅਫ਼ਗ਼ਾਨਿਸਤਾਨ ਪੁੱਜੇ। ਜਿੱਥੋਂ ਉਨ੍ਹਾਂ ਅਮਰੀਕਾ ਦੇ ਸਮੂਹ ਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਬਾਅਦ ’ਚ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਸ੍ਰੀ ਹਾਮਿਦ ਕਰਜ਼ਈ ਨਾਲ਼ ਇੱਕ ਨੀਤੀਗਤ ਸਮਝੌਤੇ ਉਪਰ ਹਸਤਾਖਰ ਵੀ ਕੀਤੇ। ਸ੍ਰੀ ਓਬਾਮਾ ਦੇ ਅਫ਼ਗ਼ਾਨਿਸਤਾਨ ਤੋਂ ਜਾਣ ਦੇ ਕੁੱਝ ਹੀ ਘੰਟਿਆਂ ਬਾਅਦ ਬੁੱਧਵਾਰ, 2 ਮਈ ਨੂੰ ਸਵੇਰੇ ਇਸ ਦੇਸ਼ ਵਿੱਚ 3 ਬੰਬ ਧਮਾਕੇ ਹੋਏ, ਜਿਨ੍ਹਾਂ ਵਿੱਚ 7 ਵਿਅਕਤੀ ਮਾਰੇ ਗਏ
ਆਸਾਮ ਸਰਕਾਰ ਦੇ ਸੂਤਰਾਂ ਨੇ ਮੰਗਲ਼ਵਾਰ, 1 ਮਈ ਨੂੰ ਦੱਸਿਆ ਕਿ ਬ੍ਰਹਮਪੁੱਤਰ ਦਰਿਆ ਦੇ ਤੂ ਬੁਲੀ ਖੇਤਰ ’ਚ ਆਏ ਭਾਰੀ ਤੂਫ਼ਾਨ ਕਾਰਣ 350 ਯਾਤਰੀਆਂ ਨੂੰ ਲਿਜਾ ਰਹੀ ਇੱਕ ਵੱਡੀ ਕਿਸ਼ਤੀ ਪਲਟ ਗਈ ਅਤੇ ਜਿਸ ਕਾਰਣ 150 ਦੇ ਕਰੀਬ ਵਿਅਕਤੀ ਮਾਰੇ ਗਏ ਅਤੇ 100 ਕੁ ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਬਾਕੀ ਮੁਸਾਫ਼ਰਾਂ ਦੀ ਭਾਲ਼ ਜਾਰੀ ਹੈ
ਨਵੀਂ ਦਿੱਲੀ ਨਾਲ਼ ਲਗਦੇ ਉਤਰ ਪ੍ਰਦੇਸ਼ ਦੇ ਸ਼ਹਿਰ ਗ਼ਾਜ਼ੀਆਬਾਦ ਦੀ ਇੱਕ ਅਦਾਲਤ ਨੇ ਸੋਮਵਾਰ, 30 ਅਪ੍ਰੈਲ ਨੂੰ ਡਾ. ਨੁਪੁਰ ਤਲਵਾਰ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ। ਸੋਮਵਾਰ ਦੀ ਰਾਤ ਡਾ. ਨੁਪੁਰ ਨੂੰ ਗ਼ਾਜ਼ੀਆਬਾਦ ਦੀ ਦਾਸਨਾ ਜੇਲ੍ਹ ਵਿੱਚ ਬਿਤਾਉਣੀ ਪਵੇਗੀ। ਮੰਗਲ਼ਵਾਰ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਉਤੇ ਮੁੜ ਸੁਣਵਾਈ ਹੋਵੇਗੀ। ਡਾ. ਨੁਪੁਰ ਅਤੇ ਉਨ੍ਹਾਂ ਦੇ ਪਤੀ ਡਾ. ਰਮੇਸ਼ ਤਲਵਾਰ ਉਤੇ ਆਪਣੀ ਹੀ ਧੀ ਆਰੂਸ਼ੀ ਅਤੇ ਨੌਕਰ ਹੇਮਰਾਜ ਦਾ ਕਤਲ ਕਰਨ ਦੇ ਦੋਸ਼ ਲੱਗੇ ਹੋਏ ਹਨ।
Copyright © 2011 Hamdard News. All rights reserved.
About us
|
Contact us
|
Feedback
|
Sitemap