ਮੁੰਬਈ : ਪ੍ਰਧਾਨ ਮੰਤਰੀ ਮੋਦੀ ਨੇ ਠਾਣੇ ਮੈਟਰੋ ਦਾ ਰੱਖਿਆ ਨੀਂਹ ਪੱਥਰ

ਮੁੰਬਈ : ਪ੍ਰਧਾਨ ਮੰਤਰੀ ਮੋਦੀ ਨੇ ਠਾਣੇ ਮੈਟਰੋ ਦਾ ਰੱਖਿਆ ਨੀਂਹ ਪੱਥਰ

ਮੁੰਬਈ, 18 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਂਰਾਸ਼ਟਰ ਦੌਰੇ 'ਤੇ ਕਈ ਅਹਿਮ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ 'ਚ ਠਾਣੇ ਮੈਟਰੋ ਦੇ ਨੀਂਹ ਪੱਥਰ ਸਮੇਤ ਕਈ ਮਹੱਤਵਪੂਰਨ ਆਵਾਸ ਯੋਜਨਾਵਾਂ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਪੀਐਮ ਮੋਦੀ ਨੇ ਨਵੀਂ ਮੁੰਬਈ ਸ਼ਹਿਰ ਯੋਜਨਾ ਅਧਿਕਾਰ ਤੇ ਮਹਾਂਰਾਸ਼ਟਰ ਉਦਯੋਗਿਕ ਵਿਕਾਸ ਨਿਗਮ ਦੀ ਰਿਹਾਇਸ਼ੀ ਯੋਜਨਾ ਦਾ ਵੀ ਆਗ਼ਾਜ਼ ਕੀਤਾ। ਇਸ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 18,000 ਕਰੋੜ ਰੁਪਏ ਦੀ ਲਾਗਤ ਨਾਲ 89,771 ਕਿਫ਼ਾਇਤੀ ਮਕਾਨਾਂ ਦਾ ਨਿਰਮਾਣ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮਹਾਂਰਾਸ਼ਟਰ ਦੇ ਇੱਕ ਦਿਨਾ ਦੌਰੇ 'ਤੇ ਸਨ। ਪ੍ਰਧਾਨ ਮੰਤਰੀ ਨੇ ਇੱਥੇ ਕਰੀਬ 41,000 ਕਰੋੜ ਰੁਪਏ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ, ਇਨ•ਾਂ 'ਚ ਢਾਂਚਾਗਤ ਨਿਰਮਾਣ ਤੇ ਰਿਹਾਇਸ਼ੀ ਯੋਜਨਾਵਾਂ ਸ਼ਾਮਲ ਹਨ। ਪੀਐਮ ਮੋਦੀ ਨੇ ਇਸ ਮੌਕੇ ਠਾਣੇ ਮੈਟਰੋ ਦਾ ਵੀ ਨੀਂਹ ਪੱਥਰ ਰੱਖਿਆ। ਇੱਥੇ ਉਨ•ਾਂ ਨੇ ਠਾਣੇ-ਭਿਵੰਡੀ-ਕਲਿਆਣ ਮੈਟਰੋ ਰੇਲਮਾਰਗ-ਪੰਜ ਅਤੇ ਦਹੀਸਰ-ਮੀਰਾ ਭਯੰਦਰ ਮੈਟਰੋ ਰੇਲਮਾਰਗ-ਨੌਂ ਦਾ ਵੀ ਨੀਂਹ ਪੱਥਰ ਰੱਖਿਆ। ਠਾਣੇ ਦੀ ਇਸ ਮੈਟਰੋ ਯੋਜਨਾ 'ਤੇ ਕਰੀਬ 8,416 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਹ ਮਾਰਗ 24.9 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ 'ਤੇ 17 ਸਟੇਸ਼ਨ ਹੋਣਗੇ। ਇੱਥੇ ਛੇ ਕੋਚ ਦੀ ਮੈਟਰੋ ਰੇਲ ਮੁਤਾਬਕ ਪੂਰੀ ਪ੍ਰਧਾਲੀ ਤਿਆਰ ਕੀਤੀ ਜਾਵੇਗੀ। ਸਾਲ 2021 ਤੱਕ ਇਸ ਰਸਤੇ ਤੋਂ ਕਰੀਬ 2.29 ਲੱਖ ਲੋਕਾਂ ਦੇ ਰੋਜ਼ਾਨਾ ਸਫ਼ਰ ਕਰਨ ਦੀ ਉਮੀਦ ਹੈ। ਉੱਥੇ ਹੀ ਦਹੀਸਰ-ਭੀਮਾ ਭਯੰਦਰ ਮੈਟਰੋ ਰੇਲਮਾਰਗ-ਨੌਂ ਕਰੀਬ 10.3 ਕਿਲੋਮੀਟਰ ਲੰਬਾ ਹੋਵੇਗਾ ਤੇ ਇਸ ਮਾਰਗ 'ਤੇ 8 ਸਟੇਸ਼ਨ ਹੋਣਗੇ। ਇਸ 'ਤੇ 6,607 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ਦੇ ਸਾਲ 2022 ਤੱਕ ਬਣ ਕੇ ਤਿਆਰ ਹੋ ਜਾਣ ਦੀ ਉਮੀਦ ਹੈ। ਦੋਵੇਂ ਯੋਜਨਾਵਾਂ ਦਾ ਨਿਰਮਾਣ ਮੁੰਬਈ ਨਗਰ ਨਿਗਮ ਖੇਤਰੀ ਵਿਕਾਸ ਅਥਾਰਟੀ ਨੂੰ ਕਰਨਾ ਹੋਵੇਗਾ। ਠਾਣੇ 'ਚ ਪੀਐਮ ਮੋਦੀ ਨੇ ਆਰਥਕ ਤੌਰ 'ਤੇ ਕਮਜ਼ੋਰ ਵਰਗ (ਈਡਬਲਿਊਐਸ) ਅਤੇ ਘੱਟ ਆਮਦਨ ਵਰਗ (ਐਲਆਈਜੀ) ਲਈ ਵੀ ਯੋਜਨਾਵਾਂ ਦਾ ਆਗ਼ਾਜ਼ ਕੀਤਾ।

ਪੂਰੀ ਖ਼ਬਰ »

ਮੁੰਬਈ ਹੋਟਲ 'ਚ ਲੱਗੀ ਅੱਗ, ਅੱਠ ਮੌਤਾਂ, 147 ਜ਼ਖ਼ਮੀ

ਮੁੰਬਈ ਹੋਟਲ 'ਚ ਲੱਗੀ ਅੱਗ, ਅੱਠ ਮੌਤਾਂ, 147 ਜ਼ਖ਼ਮੀ

ਮੁੰਬਈ, 18 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਅੰਧੇਰੀ ਈਸਟ ਸਥਿਤ ਇੱਕ ਹਸਪਤਾਲ 'ਚ ਭਿਆਨਕ ਅੱਗ ਲੱਗ ਗਈ, ਜਿਸ ਦੇ ਚਲਦਿਆਂ ਅੱਠ ਲੋਕਾਂ ਦੀ ਮੌਤ ਹੋ ਗਈ ਤੇ 147 ਦੇ ਕਰੀਬ ਜ਼ਖ਼ਮੀ ਹੋ ਗਏ। ਅੱਗ ਬੁਝਾਉਣ ਲਈ ਮੌਕੇ 'ਤੇ ਫ਼ਾਇਰ ਬ੍ਰਿਗੇਡ ਦੀਆਂ 10 ਤੋਂ 12 ਗੱਡੀਆਂ ਪਹੁੰਚੀਆਂ। ਇਸ ਦੇ ਬਾਵਜੂਦ ਅੱਗ ਬੁਝਾਉਣ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਸਮੇਂ ਹਸਪਤਾਲ 'ਚ ਕਾਫ਼ੀ ਲੋਕ ਮੌਜੂਦ ਸਨ, ਜਿਸ ਕਾਰਨ ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਜ਼ਖ਼ਮੀਆਂ 'ਚ ਕਈ ਡਾਕਟਰ ਤੇ ਨਰਸਾਂ ਵੀ ਸ਼ਾਮਲ ਹਨ। ਇਹੀ ਨਹੀਂ ਅੱਗ ਬੁਝਾਉਣ ਸਮੇਂ ਇੱਕ ਫ਼ਾਇਰ ਕਰਮੀ ਵੀ ਜ਼ਖ਼ਮੀ ਹੋ ਗਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਗ ਲਗਭਗ 4 ਵਜੇ ਲੱਗੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅੱਗ ਇਸ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਚੌਥੇ ਫ਼ਲੋਰ 'ਤੇ ਸਥਿਤ ਸਟੋਰ ਰੂਮ 'ਚ ਅੱਗ ਲੱਗੀ ਸੀ। ਹਸਪਤਾਲ 'ਚ ਕਾਫ਼ੀ ਲੋਕ ਮੌਜੂਦ ਹੋਣ ਕਾਰਨ ਫ਼ਾਇਰ ਕਰਮੀਆਂ ਨੇ ਇਮਾਰਤ ਦੇ ਸ਼ੀਸ਼ੇ ਭੰਨ ਕੇ ਲੋਕਾਂ ਨੂੰ ਬਾਹਰ ਕੱਢਿਆ। ਬਚਾਅ ਕਾਰਜਾਂ ਦੌਰਾਨ ਦੋ ਮਹਿਲਾਵਾਂ ਆਪਣੀ ਜਾਨ ਬਚਾਉਣ ਲਈ ਖਿੜਕੀ ਤੋਂ ਕੁੱਦ ਪਈਆਂ, ਜਿਨ•ਾਂ 'ਚੋਂ ਇੱਕ ਦੀ ਮੌਤ ਹੋ ਗਈ, ਜਦੋਂ ਕਿ ਇੱਕ ਬੁਰੀ ਤਰ•ਾਂ ਜ਼ਖ਼ਮੀ ਹੋ ਗਈ। ਫ਼ਾਇਰ ਬਿਗ੍ਰੇਡ ਦੇ ਅਧਿਕਾਰੀਆਂ ਮੁਤਾਬਕ ਅੱਗ ਸ਼ਾਮ ਕਰੀਬ 4 ਵਜੇ ਲੱਗੀ। ਬਚਾਅ ਅਭਿਆਨ 'ਚ ਸੱਤ ਫ਼ਾਇਰ ਇੰਜਨ, 5 ਜੈੱਟ ਵੈਨਾਂ, 2 ਕੁਇੱਕ ਰਿਸਪਾਂਸ ਵੈਨਾਂ, 3 ਸਪੈਸ਼ਨ ਐਪਲਾਇੰਸ ਵੈਨਾਂ ਸਮੇਤ ਕਈ ਟੀਮਾਂ ਨੇ ਆਪਣੀ ਭੂਮਿਕਾ ਨਿਭਾਈ।

ਪੂਰੀ ਖ਼ਬਰ »
Advt

ਜ਼ਿਆਦਾਤਰ ਕੈਨੇਡੀਅਨ ਕਾਮੇ ਨੌਕਰੀਆਂ ਛੱਡਣ ਲਈ ਤਿਆਰ : ਸਰਵੇਖਣ

ਜ਼ਿਆਦਾਤਰ ਕੈਨੇਡੀਅਨ ਕਾਮੇ ਨੌਕਰੀਆਂ ਛੱਡਣ ਲਈ ਤਿਆਰ : ਸਰਵੇਖਣ

ਟੋਰਾਂਟੋ, 18 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ 'ਚ ਵੱਡੀ ਗਿਣਤੀ ਕਾਮੇ ਆਪਣੀਆਂ ਨੌਕਰੀਆਂ ਤੋਂ ਇੰਨਾ ਜ਼ਿਆਦਾ ਤੰਗ ਆ ਚੁੱਕੇ ਹਨ ਕਿ ਉਹ ਨੌਕਰੀ ਛੱਡਣ ਲਈ ਤਿਆਰ ਹੋ ਗਏ ਹਨ। ਇੱਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ। ਇਸ ਮੁਤਾਬਕ ਕੈਨੇਡੀਅਨ ਨੌਕਰੀਦਾਤਾਵਾਂ ਨੂੰ ਆਪਣੇ ਕਾਮੇ ਖੁਸ਼ ਰੱਖਣ ਲਈ ਨਵੀਆਂ ਯੋਜਨਾਵਾਂ ਅਪਨਾਉਣੀਆਂ ਪੈਣਗੀਆਂ, ਕਿਉਂਕਿ ਜੇਕਰ ਨੌਕਰੀ ਛੱਡਣ ਕਾਰਨ ਕਾਮਿਆਂ ਦੀ ਘਾਟ ਪੈਦਾ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਮਜ਼ਦੂਰੀ ਭੱਤੇ 'ਚ ਵਾਧੇ ਦੇ ਰੂਪ 'ਚ ਦੇਖਣ ਨੂੰ ਮਿਲ ਸਕਦਾ ਹੈ। ਇਹ ਸਰਵੇਖਣ ਮਨੁੱਖੀ ਸਰੋਤ ਸਾਫ਼ਟਵੇਅਰ ਕੰਪਨੀ ਕੈਰੀਡੀਆ ਵੱਲੋਂ 'ਨੈਲਸਨ' ਵੱਲੋਂ ਕੀਤਾ ਗਿਆ, ਜਿਸ 'ਚ ਇਹ ਨਤੀਜਾ ਸਾਹਮਣੇ ਆਇਆ ਕਿ ਤਿੰਨ ਹਿੱਸੇ ਲੋਕ ਅਜਿਹੇ ਹਨ, ਜੋ ਆਪਣਾ ਕੰਮ ਛੱਡਣ ਦੀ ਤਿਆਰੀ 'ਚ ਹਨ ਜਾਂ ਕੋਈ ਹੋਰ ਚੰਗੇ ਮੌਕੇ ਦੀ ਤਲਾਸ਼ 'ਚ ਹਨ। ਇਸ ਸਰਵੇਖਣ 'ਚ 1,001 ਕੈਨੇਡੀਅਨ ਤੇ 1000 ਅਮਰੀਕੀ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ•ਾਂ 'ਚੋਂ 37 ਫ਼ੀਸਦੀ ਲੋਕਾਂ ਦੇ ਇਹ ਕਹਿਣਾ ਸੀ ਕਿ ਉਹ ਲਗਾਤਾਰ ਨਵੀਂ ਨੌਕਰੀ ਦੀ ਭਾਲ 'ਚ ਹਨ ਤੇ 36 ਫ਼ੀਸਦੀ ਅਜਿਹੇ ਸਨ, ਜਿਨ•ਾਂ ਦਾ ਕਹਿਣਾ ਹੈ ਕਿ ਜੇਕਰ ਉਨ•ਾਂ ਨੂੰ ਨਵਾਂ ਅਹੁਦਾ ਮਿਲ ਜਾਂਦਾ ਹੈ ਤਾਂ ਉਹ ਪੁਰਾਣੀ ਨੌਕਰੀ ਨੂੰ ਛੱਡ ਦੇਣਗੇ। ਜ਼ਿਕਰਯੋਗ ਹੈ ਬੀਤੇ ਨਵੰਬਰ ਮਹੀਨੇ ਕੈਨੇਡਾ 'ਚ ਰੁਜ਼ਗਾਰ ਦਰ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਸੀ । 40 ਸਾਲਾਂ ਤੋਂ ਕੈਨੇਡਾ 'ਚ ਇਸ ਸਬੰਧੀ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ ਤੇ 40 ਸਾਲਾਂ ਦੇ ਇਤਿਹਾਸ 'ਚ ਇਹ ਸਭ ਤੋਂ ਮਾੜਾ ਦੌਰ ਸੀ। ਇਸ ਸਰਵੇਖਣ 'ਚ ਦੱਸਿਆ ਗਿਆ ਕਿ ਦੇਸ਼ 'ਚ ਹੁੰਨਰਮੰਦ ਕਾਮਿਆਂ ਦੀ ਵੱਡੀ ਘਾਟ ਹੈ ਤੇ ਜੇਕਰ ਕਾਮਿਆਂ ਦੀ ਕਮੀ ਦਾ ਸੰਕਟ ਸਾਹਮਣੇ ਆਉਂਦਾ ਹੈ ਤਾਂ ਕੰਪਨੀਆਂ ਲਈ ਇਹ ਮੁਸੀਬਤ ਖੜ•ੀ ਹੋ ਜਾਵੇਗੀ ਕਿ ਉਨ•ਾਂ ਨੂੰ ਅਜਿਹੇ ਲੋਕ ਲੱਭਣੇ ਮੁਸ਼ਕਲ ਹੋ ਜਾਣਗੇ। ਇਸ ਤੋਂ ਇਲਾਵਾ ਇੱਕ ਤੱਥ ਇਹ ਵੀ ਨਿੱਕਲ ਕੇ ਸਾਹਮਣੇ ਆਇਆ ਕਿ ਜ਼ਿਆਦਾਤਰ ਕਾਮੇ ਕਿਸੇ ਇੱਕ ਕੰਪਨੀ 'ਚ ਵੱਧ ਤੋਂ ਵੱਧ ਇੱਕ ਸਾਲ ਲਗਾਉਂਦੇ ਹਨ ਤੇ ਇਸ ਤੋਂ ਜ਼ਿਆਦਾ ਸਮਾਂ ਉਹ ਇੱਕ ਕੰਪਨੀ 'ਚ ਰਹਿਣਾ ਪਸੰਦ ਨਹੀਂ ਕਰਦੇ।

ਪੂਰੀ ਖ਼ਬਰ »

ਓਨਟਾਰੀਓ : ਗੈਂਗ ਮੈਂਬਰਾਂ ਕੋਲੋਂ ਨਸ਼ਾ ਤੇ ਡਾਲਰ ਬਰਾਮਦ, 2 ਗ੍ਰਿਫ਼ਤਾਰ

ਓਨਟਾਰੀਓ : ਗੈਂਗ ਮੈਂਬਰਾਂ ਕੋਲੋਂ ਨਸ਼ਾ ਤੇ ਡਾਲਰ ਬਰਾਮਦ, 2 ਗ੍ਰਿਫ਼ਤਾਰ

ਓਨਟਾਰੀਓ, 18 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਓਨਟਾਰੀਓ ਪੁਲਿਸ ਨੇ ਅੱਜ ਨਸ਼ਾ ਤੇ ਨਕਦੀ ਸਮੇਤ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜੋ ਸਟ੍ਰੀਟ ਗੈਂਗਾਂ 'ਚ ਸਰਗਰਮ ਦੱਸੇ ਜਾ ਰਹੇ ਹਨ। ਥੰਡਰ ਵੇਅ ਪੁਲਿਸ ਸਰਵਿਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗ੍ਰੇਟਰ ਟੋਰਾਂਟੋ ਏਰੀਆ 'ਚ ਸਰਗਰਮ ਗੈਂਗ ਦੇ ਦੋ ਮੈਂਬਰਾਂ ਨੂੰ ਅੱਜ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ, ਜਿਨ•ਾਂ ਕੋਲੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਵਸਤੂਆਂ ਬਰਾਮਦ ਕੀਤੀਆਂ ਗਈਆਂ। ਬਰਾਮਦ ਕੀਤੀਆਂ ਇਨ•ਾਂ ਵਸਤੂਆਂ ਦੀ ਕੀਮਤ 104,000 ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇਨ•ਾਂ ਦੋਸ਼ੀਆਂ ਕੋਲੋਂ 53000 ਡਾਲਰ ਦੀ ਨਕਦੀ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇਹ ਬਰਾਮਦਗੀ ਸਥਾਨਕ ਬਾਵੇਰਲੀ ਸਟ੍ਰੀਟ ਦੇ 400 ਬਲਾਕ ਦੇ ਇੱਕ ਮਕਾਨ ਤੋਂ ਕੀਤੀ ਗਈ। ਦੋਸ਼ੀ ਪੁਲਿਸ ਦੀ ਗ੍ਰਿਫ਼ਤ 'ਚ ਹਨ ਤੇ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।

ਪੂਰੀ ਖ਼ਬਰ »

ਟੋਰਾਂਟੋ : ਹਥਿਆਰਬੰਦ ਹੋ ਕੇ ਲੁੱਟਖੋਹ ਕਰਨ ਸਬੰਧੀ ਕੋਰਟ ਕਰਮੀ 'ਤੇ ਮਾਮਲਾ ਦਰਜ

ਟੋਰਾਂਟੋ : ਹਥਿਆਰਬੰਦ ਹੋ ਕੇ ਲੁੱਟਖੋਹ ਕਰਨ ਸਬੰਧੀ ਕੋਰਟ ਕਰਮੀ 'ਤੇ ਮਾਮਲਾ ਦਰਜ

ਟੋਰਾਂਟੋ, 18 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਹਥਿਆਰਬੰਦ ਹੋ ਕੇ ਲੁੱਟਖੋਹ ਕਰਨ ਤੇ ਸਾਜਿਸ਼ ਰਚਣ ਦੇ ਮਾਮਲੇ 'ਚ ਇੱਕ ਕੋਰਟ ਦੀ ਰਿਪੋਰਟਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹ ਟੋਰਾਂਟੋ ਵਿੱਚ ਓਨਟਾਰੀਓ ਸੁਪੀਰੀਅਰ ਕੋਰਟ 'ਚ ਇਨ•ਾਂ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਦੱਸਣਾ ਬਣਦਾ ਕਿ 39 ਸਾਲਾ ਪੈਟਰਿਕਾ ਆਨ ਹਾਸੋਨ 'ਤੇ ਦੋਸ਼ ਲੱਗਾ ਹੈ ਕਿ ਉਸ ਨੇ ਬੀਤੀ 8 ਨਵੰਬਰ ਨੂੰ ਇੱਕ ਘਰ 'ਚ ਦਾਖ਼ਲ ਹੋ ਕੇ ਗੋਲੀ ਚਲਾਈ ਤੇ ਹਥਿਆਰਾਂ ਦੀ ਵਰਤੋਂ ਕਰਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਉਸ ਨੂੰ 3,000 ਡਾਲਰ ਰਾਸ਼ੀ ਜਮ•ਾ ਕਰਵਾਉਣ ਤੋਂ ਬਾਅਦ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹਾਸੋਨ ਨੂੰ ਸਾਲ 2015 'ਚ ਕੋਰਟ ਪ੍ਰਕਿਰਿਆ ਦੀ ਆਡੀਓ ਰਿਕਾਰਡਿੰਗ ਤੇ ਵਿਆਖਿਆ ਨੋਟ ਤਿਆਰ ਕਰਨ ਲਈ ਨਿਯੁਕਤ ਕੀਤਾ ਗਿਆ ਸੀ।

ਪੂਰੀ ਖ਼ਬਰ »

ਬਿਜਲੀ ਕਾਮਿਆਂ ਦੀ ਹੜਤਾਲ ਰੋਕਣ ਲਈ ਓਨਟਾਰੀਓ ਨੇ ਪੇਸ਼ ਕੀਤਾ ਬਿਲ

ਬਿਜਲੀ ਕਾਮਿਆਂ ਦੀ ਹੜਤਾਲ ਰੋਕਣ ਲਈ ਓਨਟਾਰੀਓ ਨੇ ਪੇਸ਼ ਕੀਤਾ ਬਿਲ

ਓਨਟਾਰੀਓ, 18 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਬਿਜਲੀ ਕਾਮਿਆਂ ਵੱਲੋਂ ਹੜਤਾਲ ਵਿੱਢਣ ਦੀ ਸੰਭਾਵਨਾ ਨੂੰ ਦੇਖਦਿਆਂ ਓਨਟਾਰੀਓ ਸਰਕਾਰ ਨੇ ਇੱਕ ਬਿਲ ਪੇਸ਼ ਕੀਤਾ ਹੈ ਤਾਂ ਕਿ ਇਸ ਹੜਤਾਲ ਨੂੰ ਹੋਣ ਤੋਂ ਰੋਕਿਆ ਜਾ ਸਕੇ ਤੇ ਆਗ਼ਾਮੀ ਛੁੱਟੀਆਂ ਦੇ ਦਿਨਾਂ 'ਚ ਕਿਸੇ ਵੀ ਤਰ•ਾਂ ਦਾ ਬਿਜਲਈ ਸੰਕਟ ਪੈਦਾ ਹੋਣ ਤੋਂ ਵੀ ਬਚਾਅ ਰਹੇ। ਲੇਬਰ ਮੰਤਰੀ ਲਾਓਰੇ ਸਕੌਟ ਨੇ ਦੱਸਿਆ ਕਿ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਪਾਵਰ ਵਰਕਰਜ਼ ਦੀ ਯੂਨੀਅਨ ਤੇ ਓਨਟਾਰੀਓ ਪਾਵਰ ਜਨਰੇਸ਼ਨ ਦਰਮਿਆਨ ਪੈਦਾ ਹੋਏ ਵਿਵਾਦ ਕਾਰਨ ਸੰਭਾਵਿਤ ਹੜਤਾਲ ਨੂੰ ਟਾਲਿਆ ਜਾ ਸਕਦਾ ਹੈ, ਕਿਉਂਕਿ ਜੇਕਰ ਇਹ ਹੜਤਾਲ ਸ਼ੁਰੂ ਹੋ ਜਾਂਦੀ ਹੈ ਤਾਂ ਅੱਧੇ ਓਨਟਾਰੀਓ 'ਚ ਬਿਜਲੀ ਦਾ ਸੰਕਟ ਖੜ•ਾ ਹੋ ਜਾਵੇਗਾ। ਉਧਰ ਸਰਕਾਰ ਦੇ ਇਸ ਫ਼ੈਸਲੇ ਦੀ ਵਿਰੋਧੀ ਧਿਰਾਂ ਵੱਲੋਂ ਨਿੰਦਾ ਸ਼ੁਰੂ ਹੋ ਗਈ ਹੈ। ਐਨਡੀਪੀ ਆਗੂ ਐਂਡ੍ਰੀਆ ਹੋਰਵਾਥ ਨੇ ਕਿਹਾ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਕੋਲ ਇਹ ਬਿਲ ਪੇਸ਼ ਕਰਨ ਤੋਂ ਇਲਾਵਾ ਹੋਰ ਵੀ ਕਈ ਬਦਲ ਸਨ, ਪਰ ਸਰਕਾਰ ਦਾ ਇਹ ਫ਼ੈਸਲਾ ਕਾਮਿਆਂ ਲਈ ਕਾਫ਼ੀ ਮਾੜਾ ਪ੍ਰਭਾਵ ਛੱਡਣ ਵਾਲਾ ਹੈ। ਉਨ•ਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਸਰਕਾਰ ਦੇ ਇਸ ਫ਼ੈਸਲੇ ਦੀ ਪੁਰਜ਼ੋਰ ਨਿੰਦਾ ਕੀਤੀ ਜਾਂਦੀ ਹੈ। ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰਾਈਨਰ ਨੇ ਕਿਹਾ ਕਿ ਉਹ ਇਸ ਬਿਲ ਸਬੰਧੀ ਅੱਗੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਤਿਆਰੀ ਕਰ ਰਹੇ ਹਨ ਤੇ ਇਸ ਗੱਲ ਦੀ ਵੀ ਉਮੀਦ ਰੱਖ ਰਹੇ ਹਨ ਕਿ ਇਸ ਮੁੱਦੇ 'ਤੇ ਕਾਮਿਆਂ ਨਾਲ ਸੌਦੇਬਾਜ਼ੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਲੋੜੀਂਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਦੱਸਣਾ ਬਣਦਾ ਹੈ ਕਿ ਓਪੀਜੀ ਓਨਟਾਰੀਓ ਨੂੰ ਪਾਵਰ ਮੁਹੱਈਆ ਕਰਵਾਉਣ ਵਾਲੀ ਮੁੱਖ ਸੰਸਥਾ ਹੈ, ਜਿਸ ਦੇ ਮੋਢਿਆਂ 'ਤੇ ਸੂਬੇ ਦੇ ਵੱਡੀ ਗਿਣਤੀ ਲੋਕਾਂ ਨੂੰ ਊਰਜਾ, ਬਿਜਲੀ ਤੇ ਰੌਸ਼ਨੀ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ। ਦੱਸਿਆ ਜਾ ਰਿਹਾ ਕਿ ਬੀਤੇ ਮਾਰਚ ਮਹੀਨੇ ਤੋਂ ਓਪੀਜੀ ਤੇ 'ਪਾਵਰ ਵਰਕਰਜ਼ ਯੂਨੀਅਨ' (ਪੀਡਬਲਿਊਯੂ) ਦਰਮਿਆਨ ਇਕਰਾਰਨਾਮੇ ਸਬੰਧੀ ਗੱਲਬਾਤ ਚੱਲ ਰਹੀ ਹੈ ਤੇ ਪਰ ਉਦੋਂ ਤੋਂ ਹੀ ਦੋਵੇਂ ਧਿਰਾਂ ਇਸ ਨੂੰ ਕਿਸੇ ਕੰਢੇ ਲਗਾਉਣ ਲਈ ਨਵਾਂ ਸਮਝੌਤਾ ਕਰਨ 'ਚ ਲੱਗੀਆਂ ਹੋਈਆਂ ਹਨ ਪਰ ਇਸ ਦਾ ਕੋਈ ਹੱਲ ਨਹੀਂ ਨਿੱਕਲ ਰਿਹਾ, ਜਿਸ ਨਾਲ ਦੋਵੇਂ ਧਿਰਾਂ ਇੱਕ ਫ਼ੈਸਲੇ 'ਤੇ ਮੋਹਰ ਲਗਾ ਦੇਣ। ਪਰ ਹੁਣ ਕਾਮੇ ਅਧਿਕਾਰਕ ਤੌਰ 'ਤੇ ਹੜਤਾਲ ਕਰਨ ਲਈ ਤਿਆਰੀ ਕਸੀ ਬੈਠੇ ਹਨ। ਬੀਤੇ ਦਿਨੀਂ ਓਪੀਜੀ ਦੇ ਫ਼ਾਈਨਲ ਇਕਰਾਰਨਾਮੇ ਦੀ ਪੇਸ਼ਕਸ਼ ਰੱਦ ਕਰਨ ਤੋਂ ਬਾਅਦ ਹੁਣ ਪੀਡਬਲਿਊਯੂ ਕਾਮਿਆਂ ਨੇ ਇਸ ਸਬੰਧੀ ਕੋਈ ਐਕਸ਼ਨ ਲੈਣ ਲਈ ਵੋਟਿੰਗ ਕੀਤੀ ਸੀ, ਜਿਸ ਦਾ ਮਤਲਬ ਓਨਟਾਰੀਓ ਪੱਧਰ 'ਤੇ ਮੁਕੰਮਲ ਹੜਤਾਲ ਸੀ। ਡਾਕ ਕਰਮੀਆਂ ਦੀ ਹੜਤਾਲ ਦੇ ਅਸਰ ਨੂੰ ਦੇਖਦਿਆਂ ਓਨਟਾਰੀਓ ਸਰਕਾਰ ਨੇ ਇਸ ਨੂੰ ਟਾਲਣ ਲਈ ਪਹਿਲਾਂ ਹੀ ਬਿਲ ਪੇਸ਼ ਕਰ ਦਿੱਤਾ ਹੈ।

ਪੂਰੀ ਖ਼ਬਰ »

ਕੈਨੇਡਾ 'ਚ ਉਡਾਣਾਂ ਦੀ ਦੇਰੀ ਜਾਂ ਰੱਦ ਹੋਣ 'ਤੇ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ

ਕੈਨੇਡਾ 'ਚ ਉਡਾਣਾਂ ਦੀ ਦੇਰੀ ਜਾਂ ਰੱਦ ਹੋਣ 'ਤੇ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ

ਔਟਵਾ, 18 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਹਵਾਈ ਸਫ਼ਰ ਦੌਰਾਨ ਲੋਕਾਂ ਦੀ ਸੁਰੱਖਿਆ ਤੇ ਸਹੂਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਫ਼ੈਡਰਲ ਸਰਕਾਰ ਕੁੱਝ ਨਵੇਂ ਨਿਯਮ ਲਾਗੂ ਕਰ ਰਹੀ ਹੈ, ਜਿਸ ਤਹਿਤ ਉਡਾਣ ਦੇ ਰੱਦ ਹੋਣ, ਦੇਰੀ ਜਾਂ ਲੋਕਾਂ ਦਾ ਸਮਾਨ ਗੁੰਮ ਹੋ ਜਾਣ 'ਤੇ ਉਨ•ਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦਾ ਐਲਾਨ ਕਰਦਿਆਂ ਆਵਾਜਾਈ ਮੰਤਰੀ ਮਾਰਕ ਗਾਰਨੇਉ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦੀ ਦਿਸ਼ਾ 'ਚ ਕਦਮ ਉਠਾਇਆ ਹੈ ਕਿ ਹਵਾਈ ਕੰਪਨੀਆਂ ਯਾਤਰੀਆਂ ਨਾਲ ਹਮੇਸ਼ਾ ਸਨਮਾਨਯੋਗ ਰਵੱਈਆ ਅਪਣਾ ਕੇ ਰੱਖਣ, ਜਿਸ ਦੇ ਉਹ ਹੱਕਦਾਰ ਹਨ ਤੇ ਨਾਲ ਹੀ ਉਨ•ਾਂ ਤੇ ਉਨ•ਾਂ ਦੇ ਸਮਾਨ ਦੀ ਸੁਰੱਖਿਆ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਇਸ ਤੋਂ ਇਲਾਵਾ 'ਹਵਾਈ ਯਾਤਰੀਆਂ ਦੇ ਹੱਕਾਂ ਸਬੰਧੀ ਇੱਕ ਵਕੀਲ ਗਾਬੋਰ ਲੁਕਾਸੇ ਨੇ ਕਿਹਾ ਕਿ ਹਵਾਬਾਜ਼ੀ ਕੰਪਨੀ ਦੀ ਗ਼ਲਤੀ ਕਾਰਨ ਫ਼ਲਾਈਟ ਰੱਦ ਜਾਂ ਇਸ 'ਚ ਦੇਰੀ ਹੋਣ ਦੇ ਹਾਲਾਤਾਂ 'ਚ ਜੇਕਰ ਯਾਤਰੀਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਇਹ ਅਪਰਾਧ ਹੈ। ਉਨ•ਾਂ ਕਿਹਾ ਕਿ ਜ਼ਿਆਦਾਤਰ ਉਡਾਣਾਂ 'ਚ ਦੇਰੀ ਦਾ ਕਾਰਨ ਜਹਾਜ਼ਾਂ ਦੀ ਤਕਨੀਕੀ ਖ਼ਰਾਬੀ ਜਾਂ ਮੌਸਮ ਕਾਰਨ ਪੈਦਾ ਹੋਈਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ, ਜਿਸ ਦਾ ਮਤਲਬ ਇਹ ਹੈ ਕਿ ਵੱਡੀ ਗਿਣਤੀ ਯਾਤਰੀਆਂ ਨੂੰ ਉਨ•ਾਂ ਦਾ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਜਿਸ ਦੇ ਉਹ ਹੱਕਦਾਰ ਹਨ। ਨਾਲ ਹੀ ਉਨ•ਾਂ ਦੱਸਿਆ ਕਿ ਯੂਰਪੀ ਸੰਘ 'ਚ ਇਸ ਸਬੰਧੀ ਜੋ ਕਾਨੂੰਨ ਬਣਾਏ ਗਏ ਹਨ, ਉਨ•ਾਂ ਤਹਿਤ ਕੰਪਨੀਆਂ ਸਿਰਫ਼ ਉਦੋਂ ਹੀ ਮੁਆਵਜ਼ਾ ਦੇਣ ਤੋਂ ਬਚ ਸਕਦੀਆਂ ਹਨ, ਜਦੋਂ ਹਾਲਾਤ ਬਹੁਤ ਜ਼ਿਆਦਾ ਗੰਭੀਰ ਬਣ ਗਏ ਹੋਣ ਤੇ ਕੈਨੇਡੀਅਨ ਕਾਨੂੰਨ ਤਾਂ ਉਨ•ਾਂ ਦੇ ਕਾਨੂੰਨਾਂ ਨਾਲੋਂ ਅਜੇ ਵੀ ਕਾਫ਼ੀ ਜ਼ਿਆਦਾ ਨਰਮ ਹਨ।

ਪੂਰੀ ਖ਼ਬਰ »

ਊਰਜਾ ਉਦਯੋਗ ਦੀ ਮਜ਼ਬੂਤੀ ਲਈ ਸਰਕਾਰ ਦੇਵੇਗੀ 1.6 ਬਿਲੀਅਨ ਡਾਲਰ, ਕੁਦਰਤੀ ਸਰੋਤ ਮੰਤਰੀ ਅਮਰਜੀਤ ਸੋਹੀ ਕਰਨਗੇ ਐਲਾਨ

ਊਰਜਾ ਉਦਯੋਗ ਦੀ ਮਜ਼ਬੂਤੀ ਲਈ ਸਰਕਾਰ ਦੇਵੇਗੀ 1.6 ਬਿਲੀਅਨ ਡਾਲਰ, ਕੁਦਰਤੀ ਸਰੋਤ ਮੰਤਰੀ ਅਮਰਜੀਤ ਸੋਹੀ ਕਰਨਗੇ ਐਲਾਨ

ਔਟਵਾ, 18 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਮਾੜੇ ਦੌਰ 'ਚੋਂ ਗੁਜ਼ਰ ਰਹੇ ਊਰਜਾ ਉਦਯੋਗ ਨੂੰ ਮਜਬੂਤ ਕਰਨ ਲਈ ਫ਼ੈਡਰਲ ਸਰਕਾਰ ਵੱਲੋਂ 1.6 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਕਿ ਇਸ ਕਾਰਨ ਪੈਦਾ ਹੋ ਰਹੇ ਆਰਥਕ ਮੰਦਹਾਲੀ ਦੇ ਵਰਤਾਰੇ ਨੂੰ ਠੱਲ• ਪਾਈ ਜਾ ਸਕੇ। ਜਾਣਕਾਰੀ ਮੁਤਾਬਕ ਕੁਦਰਤੀ ਸਰੋਤ ਮੰਤਰੀ ਅਮਰਜੀਤ ਸੋਹੀ ਤੇ ਕੌਮਾਂਤਰੀ ਵਪਾਰ ਵੰਨ-ਸੁਵੰਨਤਾ ਮੰਤਰੀ ਜਿਮ ਕਰ ਐਡਮੌਂਟਨ ਦੇ ਨਾਰਥਨ ਐਲਬਰਟਾ ਇੰਸਟੀਚਿਊਟ ਆਫ਼ ਟੈਕਨੌਲਜੀ 'ਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਤੇਲ ਤੇ ਗੈਸ ਕੰਪਨੀਆਂ ਨੂੰ ਦਿੱਤੀ ਜਾਣ ਵਾਲੀ ਇਸ ਵਿੱਤੀ ਮਦਦ ਦਾ ਐਲਾਨ ਕਰਨਗੇ, ਜੋ ਕਿ ਮੌਜੂਦਾ ਸਮੇਂ 'ਚ ਘੱਟ ਕੀਮਤਾਂ ਕਾਰਨ ਕਾਫ਼ੀ ਮਾੜੇ ਹਾਲਾਤਾਂ ਤੋਂ ਗੁਜ਼ਰ ਰਹੀਆਂ ਹਨ। ਇਨ•ਾਂ ਫੰਡਾਂ ਦੀ ਵਰਤੋਂ ਵੱਖ-ਵੱਖ ਸੱਤ ਪ੍ਰੋਜੈਕਟਾਂ ਲਈ ਕੀਤੀ ਜਾਵੇਗੀ, ਜਿਨ•ਾਂ ਤਹਿਤ ਕੰਪਨੀਆਂ ਨੂੰ ਵਿੱਤੀ ਸਹਾਇਤਾ ਤੇ ਲੋਨ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਉਹ ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ ਕਰਕੇ ਜ਼ਿਆਦਾ ਤਰੱਕੀ ਦੇ ਨਵੇਂ ਰਾਹ ਲੱਭ ਸਕਣ ਤੇ ਨਾਲ ਹੀ ਯੂਨਾਈਟਡ ਸਟੇਟਜ਼ ਤੋਂ ਵੱਖਰੀ ਇੱਕ ਨਵੀਂ ਮਾਰਕੀਟ ਤਿਆਰ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕੰਪਨੀਆਂ ਨੂੰ ਟ੍ਰੇਨਿੰਗ ਤੇ ਨਵੀਂ ਤਕਨੀਕ 'ਚ ਨਿਵੇਸ਼ ਕਰਨ ਲਈ ਵੀ ਮਦਦ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਵਿੱਤੀ ਸਹਾਇਤਾ ਪੈਕੇਜ ਦੇ ਆਧਾਰ 'ਤੇ ਦਿੱਤੀ ਜਾਵੇਗੀ, ਜਿਸ ਤਹਿਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉਦਯੋਗਾਂ ਦੀ ਮਦਦ ਕੀਤੀ ਜਾਵੇਗੀ।

ਪੂਰੀ ਖ਼ਬਰ »

ਨਿਊਯਾਰਕ : ਦੁਨੀਆ ਦੇ ਸਭ ਤੋਂ ਛੋਟੇ ਟਾਪੂ 'ਤੇ ਸਿਰਫ ਇੱਕ ਘਰ ਤੇ ਦਰੱਖਤ

ਨਿਊਯਾਰਕ : ਦੁਨੀਆ ਦੇ ਸਭ ਤੋਂ ਛੋਟੇ ਟਾਪੂ 'ਤੇ ਸਿਰਫ ਇੱਕ ਘਰ ਤੇ ਦਰੱਖਤ

ਵਾਸ਼ਿੰਗਟਨ, 18 ਦਸੰਬਰ, (ਹ.ਬ.) : ਵਿਸ਼ਵ ਦਾ ਸਭ ਤੋਂ ਛੋਟਾ ਟਾਪੂ ਨਿਊਯਾਰਕ ਦੇ ਅਲੈਕਜੈਂਡਰੀਆ ਬੇÂ ਦੇ ਕੋਲ ਹੈ। ਇਸ ਟਾਪੂ ਦੀ ਬਣਤਰ ਦੇ ਕਾਰਨ ਹੀ ਇਸ ਦਾ ਨਾਂ ਜਸਟ ਰੂਮ ਇਨਫ ਰੱਖ ਦਿੱਤਾ ਗਿਆ ਹੈ। ਜਸਟ ਰੂਮ ਇਨਫ ਆਈਲੈਂਡ ਇਸ 'ਤੇ ਬਣੇ ਘਰ ਦੇ ਇੱਕ ਸਿਰੇ ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਦੇ ਦੂਜੇ ਸਿਰੇ 'ਤੇ ਖਤਮ ਹੋ ਜਾਂਦਾ ਹੈ। ਪੂਰੀ ਦੁਨੀਆ ਵਿਚ ਕਰੀਬ 2 ਹਜ਼ਾਰ ਤੋਂ ਜ਼ਿਆਦਾ ਆਈਲੈਂਡ ਹਨ ਜਿਸ ਵਿਚ ਇਹ ਆਈਲੈਂਡ ਵੀ ਸ਼ਾਮਲ ਹਨ। ਇਸ ਦਾ ਖੇਤਰਫਲ 3300 ਸਕਵਾਇਰ ਫੁੱਟ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਭ ਤੋਂ ਛੋਟੇ ਆਈਲੈਂਡ ਦਾ ਖਿਤਾਬ ਬਿਸ਼ਪ ਰਾਕ ਮੰਨਿਆ ਜਾਂਦਾ ਸੀ। ਬਣਤਰ ਦੇ ਚਲਦਿਆਂ ਇਸ ਆਈਲੈਂਡ ਦਾ ਨਾਂ ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿਚ ਦਰਜ ਹੋ ਗਿਆ ਹੈ। ਜਸਟ ਰੂਮ ਇਨਫ ਅਪਣੇ ਤੋਂ ਪਹਿਲਾਂ ਸਭ ਤੋਂ ਛੋਟੇ ਮੰਨੇ ਜਾਣ ਵਾਲੇ ਬਿਸ਼ਪ ਆਈਲੈਂਡ ਤੋਂ ਆਕਾਰ ਵਿਚ ਅੱਧੇ ਦੇ ਬਰਾਬਰ ਹੈ। ਪਹਿਲਾਂ ਇਸ ਦਾ ਨਾਂ ਹਬ ਆਈਲੈਂਡ ਸੀ, ਲੇਕਿਨ ਜਦ 1950 ਵਿਚ ਇਸ ਨੂੰ ਇੱਕ ਪਰਿਵਾਰ ਨੇ ਖਰੀਦਿਆ ਤਾਂ Îਇੱਥੇ ਇੱਕ ਛੋਟਾ ਜਿਹਾ ਘਰ ਬਣਾ ਕੇ ਇੱਕ ਦਰੱਖਤ ਲਗਾ ਦਿੱਤਾ। ਤਦ ਤੋਂ ਇਸ ਨੂੰ ਜਸਟ ਰੂਮ ਇਨਫ ਕਿਹਾ ਜਾਣ ਲੱਗਾ। ਹਾਲਾਂਕਿ ਸ਼ੁਰੂ ਵਿਚ ਇਸ ਦੇ ਓਨਰ ਪਰਿਵਾਰ ਦੇ ਲੋਕਾਂ ਨੇ ਇਸ ਨੂੰ ਅਪਣੇ ਵੀਕੈਂਡ ਹੋਮ ਦੇ ਤੌਰ 'ਤੇ ਤਿਆਰ ਕਰਾਇਆ ਸੀ, ਲੇਕਿਨ ਬਾਅਦ ਵਿਚ ਇਹ ਇੱਕ ਮਸ਼ਹੂਰ ਸੈਰ ਸਪਾਟੇ ਦੇ ਰੂਪ ਵਿਚ ਪਛਾਣਿਆ ਜਾਣ ਲੱਗਾ। ਇੱਕ ਰਿਪੋਰਟ ਦੇ ਅਨੁਸਾਰ ਇਸ ਆਈਲੈਂਡ 'ਤੇ ਸਿਰਫ ਇੱਕ ਘਰ ਅਤੇ ਇੱਕ ਦਰੱਖਤ ਹੈ। ਇਸ ਦਾ ਆਕਾਰ ਇੱਕ ਟੈਨਿਸ ਕੋਰਟ ਜਿੰਨਾ ਵੀ ਹੀ ਹੈ।

ਪੂਰੀ ਖ਼ਬਰ »

ਯੂਕਰੇਨ : ਖੁਦ ਬਣਾਏ ਪੈਰਾਸ਼ੂਟ ਦੇ ਨਾਲ 140 ਫੁੱਟ ਦੀ ਉਚਾਈ ਤੋਂ ਮਾਰੀ ਛਾਲ, ਮੌਤ

ਯੂਕਰੇਨ : ਖੁਦ ਬਣਾਏ ਪੈਰਾਸ਼ੂਟ ਦੇ ਨਾਲ 140 ਫੁੱਟ ਦੀ ਉਚਾਈ ਤੋਂ ਮਾਰੀ ਛਾਲ, ਮੌਤ

ਕੀਵ, 18 ਦਸੰਬਰ, (ਹ.ਬ.) : ਯੂਕਰੇਨ ਦੇ ਸ਼ਹਿਰ ਮਕੀਵਕਾ ਵਿਚ 15 ਸਾਲ ਦੇ ਬੋਡਾਨ ਫਿਰਸੋਵ ਨੇ ਖੁਦ ਇੱਕ ਪੈਰਾਸ਼ੂਟ ਬਣਾਇਆ ਅਤੇ ਇਸ ਨੂੰ ਲੈ ਕੇ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਪੈਰਾਸ਼ੂਟ ਨੇ ਸਾਥ ਨਹੀਂ ਦਿੱਤਾ ਅਤੇ ਫਿਰਸੋਵ ਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਬੋਡਾਨ ਨੇ ਲੋਕਾਂ ਨਾਲ ਉਸ ਦੀ ਉਡਾਣ ਦਾ ਵੀਡੀਓ ਵੀ ਬਣਾਉਣ ਲਈ ਕਿਹਾ ਸੀ। ਬੋਡਾਨ ਨੂੰ ਯਕੀਨ ਸੀ ਕਿ ਉਸ ਦਾ ਇਹ ਐਕਸਪੈਰੀਮੈਂਂਟ ਸਫਲ ਰਹੇਗਾ। ਇਮਾਰਤ ਦੀ ਛੱਤ 'ਤੇ ਬੋਡਾਨ ਨੇ ਸੈਲਫੀ ਵੀ ਖਿੱਚੀ ਸੀ। ਮੌਕੇ 'ਤੇ ਮੌਜੂਦ Îਇੱਕ ਵਿਅਕਤੀ ਨੇ ਦੱਸਿਆ ਕਿ ਬੋਡਾਨ ਨੇ ਦੇ Îਇਮਾਰਤ ਤੋਂ ਛਾਲ ਮਾਰਨ ਦੌਰਾਨ ਉਥੇ ਕਾਫੀ ਭੀੜ ਮੌਜੂਦ ਸੀ। ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

ਪੂਰੀ ਖ਼ਬਰ »

ਗੂਗਲ 'ਤੇ ਭਿਖਾਰੀ ਸਰਚ ਕਰਨ 'ਤੇ ਆ ਰਿਹਾ ਇਮਰਾਨ ਖਾਨ

ਗੂਗਲ 'ਤੇ ਭਿਖਾਰੀ ਸਰਚ ਕਰਨ 'ਤੇ ਆ ਰਿਹਾ ਇਮਰਾਨ ਖਾਨ

ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਭੇਜਿਆ ਨੋਟਿਸ ਇਸਲਾਮਾਬਾਦ, 18 ਦਸੰਬਰ, (ਹ.ਬ.) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਗੂਗਲ ਤੋਂ ਬੇਹੱਦ ਖਫ਼ਾ ਹਨ। ਨਾਰਾਜ਼ ਹੋਣ ਦੇ ਪਿੱਛੇ ਪ੍ਰੇਸ਼ਾਨੀ ਉਹੀ ਹੈ ਜੋ ਕੁਝ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਹੋ ਰਹੀ ਹੈ। ਜਿਸ ਤਰ੍ਹਾਂ ਗੂਗਲ 'ਤੇ ਇਡੀਅਟ ਸਰਚ ਕਰਨ 'ਤੇ ਟਰੰਪ ਦਾ ਨਾਂ ਆ ਰਿਹਾ ਹੈ, ਠੀਕ ਉਸੇ ਤਰ੍ਹਾਂ ਉਰਦੂ ਵਿਚ ਭਿਖਾਰੀ ਸਰਚ ਕਰਨ 'ਤੇ ਇਮਰਾਨ ਖਾਨ ਨਾਲ ਜੁੜਿਆ ਕੰਟੈਂਟ ਸਾਹਮਣੇ ਆ ਰਿਹਾ ਹੈ। ਇਮਰਾਨ ਖਾਨ ਨੂੰ ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਹੋਈ ਉਹ ਬੇਹੱਦ ਖਫ਼ਾ ਹੋ ਗਏ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਨੋਟਿਸ ਭੇਜ ਦਿੱਤਾ। ਭਿਖਾਰੀ ਸਰਚ ਕਰਨ 'ਤੇ ਇਮਰਾਨ ਖਾਨ ਨਾਲ ਜੁੜੀ ਸਮੱਗਰੀ ਸਾਹਮਣੇ ਆਉਣ ਦਾ ਪਾਕਿਸਤਾਨ ਵਿਚ ਹੁਣ ਰਾਸ਼ਟਰੀ ਮਸਲਾ ਬਣ ਚੁੱਕਾ ਹੈ। ਇਸ ਮੁੱਦੇ 'ਤੇ ਪਾਕਿ ਦੇ ਪੰਜਾਬ ਸੂਬੇ ਦੀ ਅਸੈਂਬਲੀ ਨੇ ਮਤਾ ਪਾਸ ਕੀਤਾ ਹੈ। ਇਸ ਵਿਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਸੰਮਨ ਜਾਰੀ ਕਰਕੇ ਉਨ੍ਹਾਂ ਕੋਲੋਂ ਸਪਸ਼ਟੀਕਰਣ ਮੰਗਣ ਦੀ ਗੱਲ ਕਹੀ ਗਈ ਹੈ। ਮਤੇ ਵਿਚ ਕਿਹਾ ਗਿਆ ਕਿ ਪਿਚਾਈ ਨੂੰ ਬੁਲਾ ਕੇ ਪੁੱਛਿਆ ਜਾਵੇ ਕਿ ਭਿਖਾਰੀ ਸਰਚ ਕਰਨ 'ਤੇ ਇਮਰਾਨ ਖਾਨ ਦੀ ਤਸਵੀਰਾਂ ਕਿਉਂ ਸਾਹਮਣੇ ਆ ਰਹੀਆਂ ਹਨ। ਪੰਜਾਬ ਸੂਬੇ ਦੀ ਸਰਕਾਰ ਨੇ ਗੂਗਲ ਤੋਂ ਮੰਗ ਕੀਤੀ ਕਿ ਉਹ ਛੇਤੀ ਤੋਂ ਛੇਤੀ ਇਸ ਬਾਰੇ ਵਿਚ ਕਾਰਵਾਈ ਕਰਨ ਤੇ ਸਾਰੀਆਂ ਤਸਵੀਰਾਂ ਹਟਾਉਣ।

ਪੂਰੀ ਖ਼ਬਰ »

ਕੈਲੀਫੋਰਨੀਆ ਦੇ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਕੈਲੀਫੋਰਨੀਆ ਦੇ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਚੰਡੀਗੜ੍ਹ , 17 ਦਸੰਬਰ, (ਹ.ਬ.) : ਅਮਰੀਕਾ ਦੀ ਕੈਲੀਫੋਰਨੀਆ ਵਿਧਾਨ ਸਭਾ ਦੇ ਇਕ ਵਫਦ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਫਦ ਦਾ ਸਵਾਗਤ ਕੀਤਾ ਅਤੇ ਦੋਹਾਂ ਸੂਬਿਆਂ ਦੇ ਸਮਾਜਿਕ-ਆਰਥਿਕ ਸਬੰਧ ਵਧਾਉਣ 'ਤੇ ਜ਼ੋਰ ਦਿੱਤਾ। ਇਸ ਵਫਦ ਵਿਚ ਕੈਲੀਫੋਰਨੀਆ ਵਿਧਾਨ ਸਭਾ ਦੇ 6 ਵਿਧਾਇਕਾਂ ਤੋਂ ਇਲਾਵਾ ਕੁਝ ਅਧਿਕਾਰੀ ਸ਼ਾਮਲ ਸਨ।ਸਪੀਕਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਵਿਚ ਕੈਲੀਫੋਰਨੀਆ ਸੂਬਾ ਖੇਤੀਬਾੜੀ ਵਿਚ ਮੋਹਰੀ ਹੈ ਉਸੇ ਤਰ੍ਹਾਂ ਪੰਜਾਬ ਸੂਬਾ ਖੇਤੀਬਾੜੀ ਉਤਪਾਦਨ ਵਿਚ ਭਾਰਤ ਦਾ ਅੱਵਲ ਨੰਬਰ ਰਾਜ ਹੈ। ਉਨ੍ਹਾਂ ਕਿਹਾ ਕਿ ਦੋਹਾਂ ਰਾਜਾਂ ਨੂੰ ਖੇਤੀਬਾੜੀ ਅਤੇ ਜਲ ਪ੍ਰਬੰਧਨ ਵਰਗੇ ਮੁੱਦਿਆਂ 'ਤੇ

ਪੂਰੀ ਖ਼ਬਰ »

ਰੂਸ : ਘਰਾਂ ਵਿਚ ਲੱਗੀ ਭਿਆਨਕ ਅੱਗ, ਛੇ ਬੱਚਿਆਂ ਸਮੇਤ 10 ਮੌਤਾਂ

ਰੂਸ : ਘਰਾਂ ਵਿਚ ਲੱਗੀ ਭਿਆਨਕ ਅੱਗ, ਛੇ ਬੱਚਿਆਂ ਸਮੇਤ 10 ਮੌਤਾਂ

ਮਾਸਕੋ, 17 ਦਸੰਬਰ, (ਹ.ਬ.) : ਰੂਸ ਦੇ ਅਲੱਗ ਅਲੱਗ ਸ਼ਹਿਰਾਂ ਦੇ ਘਰਾਂ ਵਿਚ ਲੱਗੀ ਅੱਗ ਦੀਆਂ ਘਟਨਾਵਾਂ ਵਿਚ ਐਤਵਾਰ ਨੂੰ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਦੱਖਣੀ ਯੂਰਾਲ ਪਹਾੜੀ ਖੇਤਰ ਦੇ ਬਾਸ਼ਕੋਤੋਰਸਤਾਨ ਪਿੰਡ ਵਿਚ ਇੱਕ ਘਰ ਵਿਚ ਅੱਗ ਲੱਗਣ ਦੀ ਘਟਨਾ ਵਿਚ ਘੱਟ ਤੋਂ ਘੱਟ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ ਵਿਚੋਂ ਇੱਕ ਦੀ ਉਮਰ ਦੋ ਸਾਲ ਸੀ ਅਤੇ ਦੋ ਦੀ ਉਮਰ ਚਾਰ ਸਾਲ ਸੀ। ਘਟਨਾ ਦੇ ਸਮੇਂ ਇਹ ਤਿੰਨੋਂ ਘਰ ਵਿਚ ਇਕੱਲੇ ਸਨ। ਇੰਟਰਫੈਕਸ ਸੰਵਾਦ ਕਮੇਟੀ ਮੁਤਾਬਕ, ਦੱਖਣੀ ਸਾਰਾਤੋਵ ਖੇਤਰ ਦੇ ਕਰਾਸਨੀ ਕੁਟ ਪਿੰਡ ਵਿਚ ਐਤਵਾਰ ਨੂੰ ਇੱਕ ਘਰ ਵਿਚ ਲੱਗ ਲੱਗਣ ਦੀ ਘਟਨਾ ਵਿਚ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ। ਕੇਂਦਰੀ ਰੂਸ ਵਿਚ ਸਥਿਤ ਇੱਕ ਗਣਰਾਜ ਤਾਤਰਸਤਾਨ ਦੇ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਜਾਨ ਸ਼ਹਿਰ ਵਿਚ ਐਤਵਾਰ ਨੂੰ ਇੱਕ ਘਰ ਵਿਚ ਅੱਗ ਲੱਗਣ ਦੇ ਕਾਰਨ ਇੱਕ ਬੱਚੇ ਅਤੇ ਦੋ ਅੱਲੜਾਂ ਦੀ ਮੌਤ ਹੋ ਗਈ।

ਪੂਰੀ ਖ਼ਬਰ »

ਵਿਨੋਦ ਖੰਨਾ ਦੀ ਪਹਿਲੀ ਪਤਨੀ ਗੀਤਾਂਜਲੀ ਦਾ ਹੋਇਆ ਦੇਹਾਂਤ

ਵਿਨੋਦ ਖੰਨਾ ਦੀ ਪਹਿਲੀ ਪਤਨੀ ਗੀਤਾਂਜਲੀ ਦਾ ਹੋਇਆ ਦੇਹਾਂਤ

ਮੁੰਬਈ, 17 ਦਸੰਬਰ, (ਹ.ਬ.) : ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਹਿਲੀ ਪਤਨੀ ਗੀਤਾਂਜਲੀ ਦਾ ਮਹਾਂਰਾਸ਼ਟਰ ਦੇ ਜ਼ਿਲ੍ਹਾ ਰਾਏਗੜ੍ਹ ਸÎਥਿਤ ਪਰਿਵਾਰ ਦੇ ਫਾਰਮ ਹਾਊਸ ਵਿਚ ਦੇਹਾਂਤ ਹੋ ਗਿਆ। ਗੀਤਾਂਜਲੀ ਅਤੇ ਉਨ੍ਹਾਂ ਦਾ ਪੁੱਤਰ ਅਕਸ਼ੈ ਖੰਨਾ ਪਿਛਲੇ ਹਫ਼ਤੇ ਦੇ ਅਖੀਰ ਵਿਚ ਮਾਂਡਵਾ ਸਥਿਤ ਅਪਣੇ ਫਾਰਮ ਵਿਚ ਗਏ ਸਨ। ਮਾਂਡਵਾ ਪੁਲਿਸ ਥਾਣੇ ਦੇ ਮੁਖੀ ਸਹਾਇਕ ਪੁਲਿਸ ਇੰਸਪੈਕਟਰ ਮੇਗਨਾ ਬੁਰਾਂਡੀ ਨੇ ਦੱਸਿਆ ਕਿ ਗੀਤਾਂਜਲੀ ਨੇ ਅਪਣੇ ਫਾਰਮ ਹਾਊਸ ਵਿਚ ਬੇਚੈਨੀ ਮਹਿਸੂਸ ਕੀਤੀ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਚਾਂਦੀ ਪਿੰਡ ਸਥਿਤ ਇੱਕ ਹਸਪਤਾਲ ਵਿਚ ਲਿਜਾਇਆ ਗਿਆ। ਹਸਪਤਾਲ ਵਿਚ ਇਲਾਜ ਤੋਂ ਬਾਅਦ ਗੀਤਾਂਜਲੀ ਤੇ ਅਕਸ਼ੈ ਖੰਨਾ ਵਾਪਸ ਅਪਣੇ ਫਾਰਮ ਹਾਊਸ ਚਲੇ ਗਏ। ਅਕਸ਼ੈ ਖੰਨਾ ਨੇ ਅਪਣੀ ਮਾਤਾ ਨੂੰ ਅਰਾਮ ਕਰਨ ਲਈ ਕਿਹਾ। ਅਕਸ਼ੈ ਖੰਨਾ ਕੁਝ ਸਮੇਂ ਲਈ ਅਪਣੀ ਮਾਤਾ ਦੀ ਦੇਖ ਭਾਲ ਕਰਨ ਲਈ Îਇੱਕ ਵਿਅਕਤੀ ਨੂੰ ਸੌਂਪ ਕੇ ਚਲੇ ਗਏ ਸਨ। ਗੀਤਾਂਜਲੀ ਨੂੰ ਅਪਣੇ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ। ਉਨ੍ਹਾਂ ਦੇ ਇਲਾਜ

ਪੂਰੀ ਖ਼ਬਰ »

ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ 'ਤੇ ਕੁੱਟਮਾਰ ਕਰਨ ਦੇ ਲੱਗੇ ਦੋਸ਼

ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ 'ਤੇ ਕੁੱਟਮਾਰ ਕਰਨ ਦੇ ਲੱਗੇ ਦੋਸ਼

ਚੰਡੀਗੜ੍ਹ, 17 ਦਸੰਬਰ, (ਹ.ਬ.) : ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ 'ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। Îਇਹ ਦੋਸ਼ ਪੀਰਮੁਛੱਲਾ ਸਥਿਤ ਐਸਬੀਆਈ ਸ਼ਾਖਾ ਦੇ ਬੈਂਕ ਮੈਨੇਜਰ ਨੇ ਲਗਾਏ ਹਨ। ਦੋਸ਼ ਹੈ ਕਿ ਐਤਵਾਰ ਸਵੇਰੇ ਕਰੀਬ 11 ਵਜੇ ਸੈਕਟਰ 35 ਵਿਚ ਇਨੋਵਾ ਅਤੇ ਕਾਰ ਦੀ ਟੱਕਰ ਤੋ ਬਾਅਦ ਇਨੋਵਾ ਚਾਲਕ ਨੇ ਫੋਨ ਕਰਕੇ ਸਰਦਾਰ ਸਿੰਘ ਨੂੰ ਬੁਲਾ ਲਿਆ, ਜਿਨ੍ਹਾਂ ਨੇ ਕਾਰ ਚਾਲਕ ਦੇ ਨਾਲ ਕੁੱਟਮਾਰ ਕੀਤੀ। ਸੂਚਨਾ 'ਤੇ ਪੁੱਜੀ ਸੈਕਟਰ 36 ਦੀ ਪੁਲਿਸ ਨੇ ਸਰਦਾਰ ਸਿੰਘ ਦੇ ਭਰਾ ਅਤੇ ਇਨੋਵਾ ਚਾਲਕ ਦੀਦਾਰ ਸਿੰਘ ਅਤੇ ਕਾਰ ਚਾਲਕ ਸਚਿਨ ਦੀ ਸ਼ਿਕਾਇਤ 'ਤੇ ਕਰਾਸ ਐਫਆਈਆਰ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਬਾਅਦ ਵਿਚ ਦੋਵਾਂ ਨੂੰ ਜ਼ਮਾਨਤ ਮਿਲ ਗਈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਹਾਦਸੇ ਵਿਚ ਦੋਵੇਂ ਗੱਡੀਆਂ ਵਿਚ ਸਵਾਰ ਸਾਰੇ ਲੋਕ ਵਾਲ ਵਾਲ ਬਚ ਗਏ। ਪੁਲਿਸ ਨੇ ਦੋਵੇਂ ਧਿਰਾਂ ਦਾ ਬਿਆਨ ਦਰਜ ਕਰਕੇ ਪੀੜਤਾਂ ਦਾ ਮੈਡੀਕਲ ਕਰਾਇਆ। ਸੈਕਟਰ 37 ਨਿਵਾਸੀ ਸਚਿਨ ਸ਼ਰਮਾ ਨੇ ਦੱਸਿਆ ਕਿ ਉਹ ਪੀਰਮੁਛੱਲਾ ਸਥਿਤ ਐਸਬੀਆਈ ਬੈਂਕ ਵਿਚ ਮੈਨੇਜਰ ਹੈ। ਐਤਵਾਰ ਸਵੇਰੇ ਕਰੀਬ 11 ਵਜੇ ਉਹ ਅਪਣੇ ਬੇਟੇ ਨੂੰ ਕੋਚਿੰਗ ਸੈਂਟਰ ਵਿਚ ਛੱਡ ਕੇ ਵਾਪਸ ਕਾਰ ਰਾਹੀਂ ਘਰ ਪਰਤ ਰਹੇ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸੈਕਟਰ 35ਏ ਸਥਿਤ ਮਕਾਨ ਨੰਬਰ 106 ਦੇ ਕੋਲ ਜਦ ਉਹ ਕਾਰ ਨੂੰ ਮੋੜ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੇ ਸਾਹਮਣੇ ਇੱਕ ਇਨੋਵਾ ਆ ਗਈ। ਇਸ ਨਾਲ ਦੋਵੇਂ ਗੱਡੀਆਂ ਟਕਰਾ ਕੇ ਨੁਕਸਾਨੀਆਂ ਗਈਆਂ। ਇਸ ਤੋਂ ਬਾਅਦ ਇਨੋਵਾ ਚਾਲਕ ਦੀਦਾਰ ਸਿੰਘ ਨੇ ਕਿਸੇ ਨੂੰ ਫੋਨ ਕੀਤਾ। ਥੋੜ੍ਹੀ ਦੇਰ ਬਾਅਦ ਸਰਦਾਰ ਸਿੰਘ ਇੱਕ ਹੋਰ ਨੌਜਵਾਨ ਉਥੇ ਪੁੱਜੇ ਤੇ ਇਨੋਵਾ ਚਾਲਕ ਦੇ ਨਾਲ ਮਿਲ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਪੂਰੀ ਖ਼ਬਰ »

ਅੰਤਰਰਾਸ਼ਟਰੀ ਹੋਰ ਖਬਰਾਂ »

 • ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਨ ਦੀ ਸਹੂਲਤ ਲਈ ਕੈਪਟਨ ਦੀ ਮਦਦ ਮੰਗੀ

  ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਨ ਦੀ ਸਹੂਲਤ ਲਈ ਕੈਪਟਨ ਦੀ ਮਦਦ ਮੰਗੀ

  ਤਲ ਅਵੀਵ, 25 ਅਕਤੂਬਰ, (ਹ.ਬ.) :ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਦੇ ਇਕ ਵਫ਼ਦ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਧਾਰਮਿਕ ਸਮਾਗਮ ਕਰਵਾਉਣ ਲਈ ਸਥਾਨਕ ਅਥਾਰਟੀਆਂ ਪਾਸੋਂ ਪ੍ਰਵਾਨਗੀ ਲੈਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜ਼ਮੀਨ ਹਾਸਲ ਕਰਨ ਵਾਸਤੇ ਉਨ੍ਹਾਂ ਦੀ ਮਦਦ ਮੰਗੀ। ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਇਜ਼ਰਾਈਲ ਵਿੱਚ ਭਾਰਤੀ ਰਾਜਦੂਤ ਪਵਨ ਕਪੂਰ ਨੂੰ ਉਨ੍ਹਾਂ ਦੀ ਮਦਦ ਲਈ ਕਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਵਫ਼ਦ ਨੂੰ ਵੀ ਰਾਜਦੂਤ ਨਾਲ ਮਿਲਣ ਦੀ ਸਲਾਹ ਦਿੱਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਸਥਾਨਕ ਪ੍ਰਸ਼ਾਸਨ ਦੇ ਬਹੁਤ ਸਖ਼ਤ ਦਿਸ਼ਾ-ਨਿਰਦੇਸ਼ ਹਨ।

  ਪੂਰੀ ਖ਼ਬਰ

ਹਮਦਰਦ ਟੀ.ਵੀ.

Latest News


 • Weather, 10 September
  Toronto Weather
  +22

  High: +22° Low: +13°

  Humidity: 61%

  Wind: SE - 6 KPH

  Vancouver Weather
  +22

  High: +23° Low: +14°

  Humidity: 72%

  Wind: WNW - 6 KPH

  New York Weather
  +24

  High: +24° Low: +21°

  Humidity: 74%

  Wind: NNE - 7 KPH

  Chandigarh Weather
  +24

  High: +24° Low: +12°

  Humidity: 48%

  Wind: WSW - 3 KPH

 • Advt
 • Advt

ਚਰਚਾ ਵਿੱਚ...


Today's E-Paper


ਗੈਲਰੀ

ਤੁਹਾਡਾ ਦ੍ਰਿਸ਼ਟੀਕੋਣ

 • ਕੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾਣਾ 'ਸਹੀ' ਸੀ ਜਾ 'ਗਲਤ'?

  ਸਹੀ

  ਗਲ਼ਤ

  ਕੁੱਝ ਨਹੀਂ ਕਹਿ ਸਕਦੇ

  View results

ਕੈਨੇਡਾ

ਅਮਰੀਕਾ

ਫਿਲਮੀ ਖ਼ਬਰਾਂ

ਸਿਹਤ ਖਜ਼ਾਨਾ