contact us

Hamdard Media is one of the biggest Punjabi news media groups in the world today. Started as a weekly newspaper from Toronto, Canada in early-nineties, Hamdard soon became the biggest Punjabi media group in North America. Apart from a four-edition weekly newspaper, the group today owns Hamdard TV, online Hamdard Daily and Hamadard news portal. Available on various digital platforms and web, Hamadard tv is watched in over a hundred countries. It was the first web tv channel in Punjabi language. The channel is also available on ip tv platforms Yupp, Jadoo, Shava, A2Z, Gen and Gold in North America, England and other parts of Europe, Australia and New Zealand, Dubai and UAE, Singapore and India.

Hamadard Weekly has four editions with over a million readers in North America. Total print order of its four editions-Toronto, Vancouver, New York, and California editions- is over 400,000 copies.

Hamdard’s digital edition is the fastest growing online Punjabi media.

"ਹਮਦਰਦ" ਦਾ ਇਤਿਹਾਸ

ਪੰਜਾਬੀ ਦਾ ਸ਼੍ਰੋਮਣੀ ਅਖਬਾਰ 'ਹਮਦਰਦ ' 1991 ਵਿਚ ਟਰਾਂਟੋ ਤੋਂ ਛਪਣਾ ਸ਼ੁਰੂ ਹੋਇਆ। ਪਹਿਲਾਂ ਇਸਦਾ ਨਾਂ 'ਕੈਨੇਡਾ ਅਜੀਤ ' ਰੱਖਿਆ ਗਿਆ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਸਦਾ ਨਵਾਂ ਨਾਂ 'ਹਮਦਰਦ ' ਰੋਜ਼ਾਨਾ ਅਜੀਤ ਜਲੰਧਰ ਦੇ ਮੁੱਖ ਸੰਪਾਦਕ ਸ: ਬਰਜਿੰਦਰ ਸਿੰਘ ਨੇ ਰੱਖਿਆ ਸੀ। ਭੁੱਲਰ ਕਮਿਊਨੀਕੇਸ਼ਨ ਅਦਾਰੇ ਵੱਲੋਂ ਜੋ ਕਿ ਕੈਨੇਡਾ ਵਿਚ ਰਜਿਸਟਰਡ ਸੀ, ਛਾਪਿਆ ਜਾਂਦਾ ਸੀ। ਸ਼ੁਰੂ ਵਿਚ 'ਹਮਦਰਦ ' ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਭੇਜਿਆ ਜਾਂਦਾ ਸੀ। 1995 ਵਿਚ 'ਹਮਦਰਦ ' ਅਖਬਾਰ ਨੂੰ ਚਲਾਉਣ ਲਈ ਇਕ ਕੰਪਨੀ ਬਣਾਈ ਗਈ ਜਿਸਦਾ ਨਾਂ 1136811 ਉਨਟਾਰੀਓ ਇੰਕ ਸੀ। ਥੋੜ੍ਹੇ ਸਾਲਾਂ ਅੰਦਰ ਹੀ 'ਹਮਦਰਦ ' ਅਖਬਾਰ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ ਵਿਚ ਵੀ ਪੜ੍ਹਿਆ ਜਾਣ ਲੱਗਿਆ। 'ਹਮਦਰਦ ' ਦੀ ਮੈਨੇਜਮੈਂਟ ਨੇ ਜਨਵਰੀ 1997 ਵਿਚ 'ਕੌਮਾਂਤਰੀ ਪ੍ਰਦੇਸੀ ' ਨਾਂ ਦਾ ਮੈਗਜ਼ੀਨ ਸ਼ੁਰੂ ਕੀਤਾ ਜੋ ਕੈਨੇਡਾ ਅਤੇ ਚੰਡੀਗੜ੍ਹ ਤੋਂ ਛਪਣਾ ਸ਼ੁਰੂ ਹੋਇਆ। ਅੱਜ ਲਗਭਗ 60 ਦੇਸ਼ ਵਿਚ ਪੜ੍ਹਿਆ ਜਾ ਰਿਹਾ ਹੈ। ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅਪ੍ਰੈਲ 2000 ਵਿਚ ਕੈਲੇਫੋਰਨੀਆਂ ਦੇ ਸਨਫਰਾਂਸਿਸਕੋ ਤੋਂ, ਸਤੰਬਰ 2000 'ਚ ਨਿਊਯਾਰਕ ਤੋਂ, ਅਪ੍ਰੈਲ 2001 'ਚ ਵੈਨਕੂਵਰ ਤੋਂ ਅਤੇ ਮਈ 2003 'ਚ ਚੰਡੀਗੜ੍ਹ ਤੋਂ ਛਾਪਣਾ ਸ਼ੁਰੂ ਕੀਤਾ। ਹੁਣ ਟਰਾਂਟੋ ਸਮੇਤ ਇਸਦੇ ਪੰਜ ਐਡੀਸ਼ਨ ਹਰ ਹਫਤੇ ਛਪਦੇ ਹਨ। ਅਗਸਤ 2003 ਵਿਚ 'ਹਮਦਰਦ ' ਦੀ ਵੈਬਸਾਈਟ http://www.hamdardweekly.com ਸ਼ੁਰੂ ਕੀਤੀ ਗਈ ਜਿਸਦੇ ਹਰ ਮਹੀਨੇ ਦੁਨੀਆਂ ਭਰ ਚੋਂ ਲਗਭਗ ਚਾਰ ਲੱਖ ਪਾਠਕ ਹਨ। 'ਹਮਦਰਦ ' ਦੇ ਪੰਜੇ ਐਡੀਸ਼ਨਾਂ ਦੀ ਛਪਣ ਗਿਣਤੀ ਡੇਢ ਲੱਖ ਦੇ ਕਰੀਬ ਹੈ ਅਤੇ ਕੈਨੇਡਾ ਦੇ ਵਿੰਨੀਪੈਗ, ਕੈਲਗਰੀ, ਐਡਮਿੰਟਨ ਨੂੰ ਛੱਡ ਕੇ ਬਾਕੀ ਸਾਰੇ ਅਮਰੀਕਾ ਤੇ ਕੈਨੇਡਾ ਵਿਚ ਮੁਫਤ ਵੰਡਿਆ ਜਾਂਦਾ ਹੈ। ਅਮਰੀਕਾ-ਕੈਨੇਡਾ ਦਾ ਸ਼ਾਇਦ ਹੀ ਕੋਈ ਅਜਿਹਾ ਸ਼ਹਿਰ ਹੋਵੇ ਜਿਥੇ ਪੰਜਾਬੀ ਨਾ ਵੱਸਦੇ ਹੋਣ। ਜਿਥੇ ਪੰਜਾਬੀ ਵੱਸਦੇ ਉਥੇ 'ਹਮਦਰਦ' ਹਰ ਹਫਤੇ ਪਹੁੰਚਦਾ ਹੈ। 1995 ਵਿਚ 'ਹਮਦਰਦ' ਦੇ ਦਫਤਰ ਲਈ ਟਰਾਂਟੋ ਏਅਰ ਪੋਰਟ ਤੋਂ ਪੰਜ ਕਿਲੋਮੀਟਰ ਦੂਰ ਬਰੈਂਪਟਨ 'ਚ ਬਿਲਡਿੰਗ ਖ੍ਰੀਦੀ ਸੀ ਤੇ ਇਸ ਪਿਛੋਂ 2006 ਵਿਚ 'ਹਮਦਰਦ' ਦੇ ਦਫਤਰ ਲਈ ਇਕ ਆਲੀਸ਼ਾਨ ਬਿਲਡਿੰਗ ਖ੍ਰੀਦ ਕੇ ਇਸ ਦਾ ਦਫਤਰ ਟਰਾਂਟੋ ਏਅਰਪੋਰਟ ਦੇ ਨੇੜੇ ਹੀ ਮਿਸੀਸਾਗਾ ਸ਼ਹਿਰ ਵਿਖੇ ਸਥਿਤ ਹੈ। 'ਹਮਦਰਦ' ਦੇ ਵੱਖ-ਵੱਖ ਦੇਸ਼ 'ਚ ਸਭ ਤੋਂ ਵਧੇਰੇ ਪੱਤਰਕਾਰ ਹਨ ਅਤੇ ਬਹੁਤ ਸਾਰੇ ਕਰਮਚਾਰੀ ਵੱਖ-ਵੱਖ ਦਫਤਰਾਂ ਵਿਚ ਕੰਮ ਕਰਦੇ ਹਨ। ਜਨਵਰੀ 2007 ਤੋਂ 'ਹਮਦਰਦ' ਦੀ ਵੈਬ ਸਾਈਟ ਰੋਜ਼ਾਨਾ ਅੱਪ ਟੂ ਡੇਟ ਕੀਤੀ ਜਾਂਦੀ ਹੈ। 'ਹਮਦਰਦ' ਵਿਚ ਸਿਹਤ ਪੰਨਾ, ਫਿਲਮਾਂ, ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ। ੀਵਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਵੀ ਸਭ ਤੋਂ ਵਧੇਰੇ 'ਹਮਦਰਦ' ਵਿਚ ਹੀ ਛਪਦੀਆਂ ਹਨ। ਲੱਗਭਗ ਦਸ ਸਾਲ 'ਹਮਦਰਦ' ਕੈਨੇਡਾ-ਅਮਰੀਕਾ ਵਿਚ ਪਹਿਲਾਂ ਪਹਿਲ 25 ਸੈਂਟ ਦਾ ਫਿਰ 50 ਸੈਂਟ ਦਾ, 75 ਸੈਂਟ ਅਤੇ ਸਵਾ ਡਾਲਰ ਕੀਮਤ ਤੇ ਵਿਕਦਾ ਰਿਹਾ ਹੈ। ਡਾਕ ਰਾਹੀਂ 'ਹਮਦਰਦ' ਦੁਨੀਆਂ ਦੇ ਵੱਖ-ਵੱਖ ਦੇਸ਼ ਵਿਚ ਬਹੁਤ ਸਾਰੇ ਪਾਠਕਾਂ ਵਲੋਂ ਇਸ ਦਾ ਚੰਦਾ ਭੇਜ ਕੇ ਮੰਗਵਾਇਆ ਜਾਂਦਾ ਹੈ। 'ਹਮਦਰਦ' ਦੇ ਪਾਠਕਾਂ ਨੂੰ ਇਸ ਗੱਲ ਦਾ ਮਾਣ ਹੈ ਕਿ 'ਹਮਦਰਦ' ਦੇ ਮੁੱਖ ਸੰਪਾਦਕ ਸ੍ਰ: ਅਮਰ ਸਿੰਘ ਭੁੱਲਰ ਪਹਿਲੇ ਪ੍ਰਵਾਸੀ ਪੰਜਾਬੀ ਪੱਤਰਕਾਰ ਹਨ ਜਿਨ੍ਹਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜੀਨ ਕ੍ਰਿਚੀਅਨ ਨੇ 1996 ਵਿਚ ਕੈਨੇਡਾ ਟੀਮ ਵਿਚ ਸ਼ਾਮਿਲ ਕਰਕੇ ਭਾਰਤ, ਪਾਕਿਸਤਾਨ, ਇੰਡੋ ਨੇਸ਼ੀਆ, ਮਲੇਸ਼ੀਆ ਤੇ ਹੋਰ ਕਈ ਦੇਸ਼ ਦੇ ਦੌਰੇ ਮੀਡੀਆ ਟੀਮ ਨਾਲ ਲਿਜਾਇਆ ਗਿਆ ਸੀ। ਇਸ ਪਿਛੋਂ ਜਨਵਰੀ 2005 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਪਾਲ ਮਾਰਟਨ ਨਾਲ ਭਾਰਤ, ਚੀਨ, ਜਪਾਨ, ਬੈਂਕਾਕ, ਸ੍ਰੀ ਲੰਕਾ ਆਦਿ ਦੇਸ਼ ਵਿਚ ਜਾਣ ਦਾ ਮੌਕਾ ਮਿਲਿਆ ਸੀ। 'ਹਮਦਰਦ' ਦੇ ਪਾਠਕਾਂ ਦੀ ਗਿਣਤੀ ਅੱਜ ਦੁਨੀਆਂ ਭਰ ਵਿਚ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਪਾਠਕ 'ਹਮਦਰਦ' ਨੂੰ ਪੜ੍ਹ ਕੇ ਮਾਣ ਮਹਿਸੂਸ ਕਰਦੇ ਹਨ।