ਬਰੈਂਪਟਨ, 16 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : 11 ਸਾਲ ਦੀ ਮਾਸੂਮ ਰੀਆ ਰਾਜਕੁਮਾਰ ਦੇ ਕਤਲ ਨੇ ਪੂਰੇ ਕੈਨੇਡਾ ਨੂੰ ਝੰਜੋੜ ਕੇ ਰੱਖ ਦਿਤਾ ਹੈ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਸੋਗ ਦਾ ਐਲਾਨ ਕਰਦਿਆਂ ਸਰਕਾਰੀ ਇਮਾਰਤਾਂ 'ਤੇ ਕੌਮੀ ਝੰਡੇ ਅੱਧੇ ਝੁਕਾਉਣ ਦੇ ਹੁਕਮ ਦੇ ਦਿਤੇ। ਪੈਟ੍ਰਿਕ ਬ੍ਰਾਊਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਰੈਂਪਟਨ ਸਿਟੀ ਕੌਂਸਲ ਇਸ ਹੌਲਨਾਕ ਘਟਨਾ ਤੋਂ ਬੇਹੱਦ ਦੁਖੀ ਹੈ ਜਿਸ ਦੌਰਾਨ 11 ਸਾਲ ਦੀ ਇਕ ਬੱਚੀ ਨੂੰ ਆਪਣੀ ਜਾਨ ਗਵਾਉਣੀ ਪਈ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਨੇ ਰੀਆ ਦੇ ਪਿਤਾ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ ਆਇਦ ਕਰ ਦਿਤਾ ਪਰ ਕੁਝ ਮੈਡੀਕਲ ਕਾਰਨਾਂ ਕਰ ਕੇ ਰੂਪੇਸ਼ ਰਾਜਕੁਮਾਰ ਨੂੰ ਹਸਪਤਾਲ ਲਿਜਾਣਾ ਪਿਆ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੁਲਿਸ ਅਗਲੇਰੀ ਕਾਰਵਾਈ ਕਰੇਗੀ।
ਪੂਰੀ ਖ਼ਬਰ »