ਅਮਰੀਕਾ

ਨਿਊਯਾਰਕ 'ਚ ਓਬਾਮਾ ਨੂੰ ਵੇਖ ਸਮਰਥਕਾਂ ਨੇ ਪਾਇਆ ਭੰਗੜਾ

ਨਿਊਯਾਰਕ 'ਚ ਓਬਾਮਾ ਨੂੰ ਵੇਖ ਸਮਰਥਕਾਂ ਨੇ ਪਾਇਆ ਭੰਗੜਾ

ਨਿਊਯਾਰਕ, 26 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਇਕ ਪਾਸੇ ਅਮਰੀਕਾ ਨੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪਣੇ ਦੇਸ਼ ਵਿਚ ਕਈ ਜਗ•ਾ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਉਲਟ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਲੋਕਪ੍ਰਿਯਤਾ ਅਜੇ ਵੀ ਕਾਇਮ ਹੈ। ਵਾਈਟ ਹਾਊਸ ਛੱਡਣ ਤੋਂ ਬਾਅਦ ਓਬਾਮਾ ਪਰਿਵਾਰ ਦੇ ਨਾਲ ਛੁੱਟੀਆਂ ਬਿਤਾ ਰਹੇ ਸੀ। ਨਿਊਯਾਰਕ ਦੇ ਮੈਨਹਟਨ ਵਿਚ ਇਕ ਬਿਲਡਿੰਗ ਵਿਚ ਉਨ•ਾਂ ਦੇਖਿਆ ਗਿਆ। ਅਪਣੇ ਚਹੇਤੇ ਰਾਸ਼ਟਰਪਤੀ ਨੂੰ ਅਪਣੇ ਵਿਚ ਵੇਖ ਕੇ ਲੋਕ ਖੁਸ਼ੀ ਨਾਲ ਨੱਚਣ ਲੱਗੇ। ਨਿਊਯਾਰਕ ਦੇ ਲੋਕਾਂ ਦੇ ਬਾਰੇ ਵਿਚ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਇੱਥੇ ਲੋਕਾਂ ਵਿਚ ਪ੍ਰਮੁੱਖ ਹਸਤੀ ਨੂੰ ਲੈ ਕੇ ਜ਼ਿਆਦਾ ਕਰੇਜ਼ ਨਹੀਂ ਰਹਿੰਦਾ। ਇਸ ਤੋਂ ਅਲੱਗ ਓਬਾਮਾ ਦੇ ਲਈ ਲੋਕਾਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ। ਸਾਬਕਾ ਰਾਸ਼ਟਪਤੀ ਨੇ ਵੀ ਸਾਰਿਆਂ ਵੱਲ ਵੇਖਦੇ ਹੋਏ ਹੱਥ ਹਿਲਾਇਆ ।

ਪੂਰੀ ਖ਼ਬਰ »
     

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਪੰਜ ਭਾਰਤੀਆਂ ਸਮੇਤ ਇੱਕ ਕੈਨੇਡੀਅਨ ਨਾਗਰਿਕ ਗ੍ਰਿਫਤਾਰ

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਪੰਜ ਭਾਰਤੀਆਂ ਸਮੇਤ ਇੱਕ ਕੈਨੇਡੀਅਨ ਨਾਗਰਿਕ ਗ੍ਰਿਫਤਾਰ

ਵਾਸ਼ਿੰਗਟਨ, 24 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਯਤਨ ਕਰਨ ਦੇ ਦੋਸ਼ ਵਿੱਚ ਪੰਜ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਲੋਕ ਵਾਸ਼ਿੰਗਟਨ ਵਿੱਚ ਮਾਲਸੋਨ ਦੇ ਨੇੜੇ ਅਮਰੀਕੀ ਸਰਹੱਦ 'ਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ। ਅਮਰੀਕੀ ਕਸਟਮ ਡਿਊਟੀ ਅਤੇ ਬੌਰਡਰ ਪੁਲਿਸ (ਸੀਬੀਪੀ) ਨੇ ਇੱਕ ਬਿਆਨ ਵਿੱਚ ਦੱਸਿਆ ਕਿ ਅੱਠ ਫਰਵਰੀ ਨੂੰ ਭਾਰਤੀ ਨਾਗਰਿਕਾਂ ਦੀ ਅਮਰੀਕਾ ਵਿੱਚ ਦਾਖ਼ਲ ਹੋਣ ਵਿੱਚ ਮਦਦ ਕਰਨ ਵਾਲੇ ਇੱਕ ਕੈਨੇਡੀਅਨ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜ ਭਾਰਤੀ ਨਾਗਰਿਕਾਂ ਨੂੰ ਇੰਮੀਗ੍ਰੇਸ਼ਨ ਜੱਜ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਇੰਮੀਗ੍ਰੇਸ਼ਨ ਜੱਜ ਇਸ ਸਬੰਧ ਵਿੱਚ ਫ਼ੈਸਲਾ ਕਰਨਗੇ ਕਿ ਕੀ ਉਹ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਸਕਦੇ ਹਨ ਜਾਂ ਨਹੀਂ, ਜਦਕਿ ਸ਼ੱਕੀ ਕੈਨੇਡੀਅਨ ਵਿਅਕਤੀ 'ਤੇ ਮਨੁੱਖੀ ਤਸਕਰੀ ਦਾ ਮੁਕੱਦਮਾ ਚਲਾਇਆ ਜਾਵੇਗਾ ਅਤੇ ਉਸ ਵਿਰੁੱਧ ਜਲਾਵਤਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਪੂਰੀ ਖ਼ਬਰ »
     

ਅਮਰੀਕਾ 'ਚ ਗੋਰੇ ਪੁਲਿਸ ਅਧਿਕਾਰੀ ਦੀ ਗੋਲੀ ਨਾਲ ਮਰਨ ਵਾਲੇ ਕਾਲੇ ਨੌਜਵਾਨ ਦੇ ਪਰਿਵਾਰ ਨੂੰ ਮਿਲਣਗੇ 3.35 ਮਿਲੀਅਨ ਡਾਲਰ

ਅਮਰੀਕਾ 'ਚ ਗੋਰੇ ਪੁਲਿਸ ਅਧਿਕਾਰੀ ਦੀ ਗੋਲੀ ਨਾਲ ਮਰਨ ਵਾਲੇ ਕਾਲੇ ਨੌਜਵਾਨ ਦੇ ਪਰਿਵਾਰ ਨੂੰ ਮਿਲਣਗੇ 3.35 ਮਿਲੀਅਨ ਡਾਲਰ

ਵਿਸਕਾਨਸਿਨ, 24 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਵਿਸਕਾਨਸਿਨ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਗੋਲੀ ਨਾਲ ਮਰਨ ਵਾਲੇ ਨਿਹੱਥੇ ਕਾਲੇ ਨੌਜਵਾਨ ਦੇ ਪਰਿਵਾਰ ਨੂੰ ਇਸ ਸੰਘੀ ਨਾਗਰਿਕ ਅਧਿਕਾਰਾਂ ਨਾਲ ਸਬੰਧਤ ਮੁਕੱਦਮੇ ਦੀ ਭਰਪਾਈ ਲਈ 3.35 ਮਿਲੀਅਨ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਵਕੀਲਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮੈਡਿਸਨ ਦੇ ਗੋਰੇ ਪੁਲਿਸ ਅਧਿਕਾਰੀ ਮੈਟ ਕੇਨੀ ਨੇ 2015 ਵਿੱਚ 19 ਸਾਲਾ ਟੋਨੀ ਰਾਬਿਨਸਨ ਜੂਨੀਅਰ ਨੂੰ ਗੋਲੀ ਮਾਰ ਦਿੱਤੀ ਸੀ। ਪੂਰੇ ਸ਼ਹਿਰ ਵਿੱਚ ਇਸ ਘਟਨਾ ਦਾ ਵਿਰੋਧ ਹੋਇਆ ਸੀ ਅਤੇ ਪੁਲਿਸ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਰਾਬਿਨਸਨ ਦੇ ਵਕੀਲਾਂ ਨੇ ਕਿਹਾ ਕਿ ਇਹ ਵਿਸਕਾਨਸਿਨ ਦੇ ਇਤਿਹਾਸ ਵਿੱਚ ਪੁਲਿਸ ਗੋਲੀਬਾਰੀ ਨਾਲ ਸਬੰਧਤ ਸਭ ਤੋਂ ਵੱਡਾ ਸਮਝੌਤਾ ਹੈ।

ਪੂਰੀ ਖ਼ਬਰ »
     

ਅਮਰੀਕਾ 'ਚ ਹੁਣ ਪ੍ਰਾਈਵੇਟ ਜੇਲ੍ਹਾਂ 'ਚ ਰੱਖੇ ਜਾਣਗੇ ਕੈਦੀ

ਅਮਰੀਕਾ 'ਚ ਹੁਣ ਪ੍ਰਾਈਵੇਟ ਜੇਲ੍ਹਾਂ 'ਚ ਰੱਖੇ ਜਾਣਗੇ ਕੈਦੀ

ਵਾਸ਼ਿੰਗਟਨ, 24 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਸੰਘੀ ਕੈਦੀਆਂ ਲਈ ਨਿੱਜੀ ਜੇਲ੍ਹਾਂ ਦੀ ਵਰਤੋਂ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਧਾਰ ਪ੍ਰਣਾਲੀਆਂ ਦੀ ਭਵਿੱਖ ਦੀਆਂ ਲੋੜਾਂ ਨੂੰ ਦੇਖਦੇ ਹੋਏ ਵਪਾਰਕ ਜੇਲ੍ਹ ਚਾਲਕਾਂ ਦੀ ਲੋੜ ਹੈ। ਟਰੰਪ ਦੇ ਨਵੇਂ ਅਟਾਰਨੀ ਜਨਰਲ ਜੇਫ਼ ਸੈਸ਼ੰਸ ਨੇ ਬਰਾਕ ਓਬਾਮਾ ਪ੍ਰਸ਼ਾਸਨ ਦੇ ਬੀਤੇ ਅਗਸਤ ਮਹੀਨੇ ਵਿੱਚ ਨਿੱਜੀ ਕੰਪਨੀਆਂ ਨੂੰ ਜੇਲ੍ਹ ਪ੍ਰਬੰਧ ਤੋਂ ਹਟਾਉਣ ਦੇ ਉਨ੍ਹਾਂ ਦੇ ਕਦਮ ਨੂੰ ਅਧਿਕਾਰਕ ਤੌਰ 'ਤੇ ਰੱਦ ਕਰ ਦਿੱਤਾ। ਓਬਾਮਾ ਦੇ ਨਿਆਂ ਵਿਭਾਗ ਨੇ ਕਿਹਾ ਸੀ ਕਿ ਨਿੱਜੀ ਜੇਲ੍ਹਾਂ ਖ਼ਰੀਆਂ ਸਾਬਤ ਨਹੀਂ ਹੋਈਆਂ ਹਨ। ਇਹ ਜ਼ਿਆਦਾ ਖ਼ਤਰਨਾਕ ਹਨ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜੇਲ੍ਹਾਂ ਤੋਂ ਮਹਿੰਗੀਆਂ ਪੈਂਦੀਆਂ ਹਨ। ਸੈਸ਼ੰਸ ਨੇ ਪਾਸ ਕੀਤੇ ਗਏ ਹੁਕਮ ਵਿੱਚ ਕਿਹਾ ਕਿ ਪਿਛਲੇ ਸਾਲ ਦੇ ਇਸ ਕਦਮ ਨੇ ਫ਼ੈਡਰਲ ਬਿਊਰੋ ਆਫ਼ ਪ੍ਰਿਜੰਸ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਨੀਤੀ ਨੂੰ ਪਲਟਿਆ ਅਤੇ ਸੰਘੀ ਸੁਧਾਰ ਪ੍ਰਣਾਲੀ ਦੀ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਬਿਊਰੋ ਦੀ ਸਮਰੱਥਾ ਨੂੰ ਠੇਸ ਪਹੁੰਚਾਈ।

ਪੂਰੀ ਖ਼ਬਰ »
     

ਅਮਰੀਕਾ 'ਚ ਭਾਰਤੀ ਇੰਜੀਨੀਅਰ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕਾ 'ਚ ਭਾਰਤੀ ਇੰਜੀਨੀਅਰ ਦਾ ਗੋਲੀਆਂ ਮਾਰ ਕੇ ਕਤਲ

ਵਾਸ਼ਿੰਗਟਨ, 24 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੰਸਾਸ ਵਿੱਚ ਐਡਮ ਪੁਰਿੰਟਨ ਨਾਂ ਦੇ ਇੱਕ ਵਿਅਕਤੀ ਨੇ ਭਾਰਤੀ ਮੂਲ ਦੇ ਦੋ ਇੰਜੀਨੀਅਰਾਂ 'ਤੇ ਨਸਲੀ ਟਿੱਪਣੀ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਸ੍ਰੀਨਿਵਾਸ ਕੁਚੀਭੋਟਲਾ ਨਾਂ ਦੇ ਇੰਜੀਨਅਰ ਦੀ ਮੌਤ ਹੋ ਗਈ, ਜਦਕਿ ਆਲੋਕ ਮਦਾਸਾਨੀ ਗੰਭੀਰ ਜ਼ਖਮੀ ਹੋ ਗਿਆ। ਇਹ ਦੋਵੇਂ ਇੱਕ ਬਾਰ ਵਿੱਚ ਬੈਠੇ ਸਨ, ਤਦ ਉਨ੍ਹਾਂ 'ਤੇ ਹਮਲਾ ਕਰਦੇ ਹੋਏ ਐਡਮ ਨੇ ਉੱਚੀ-ਉੱਚੀ ਕਿਹਾ ਕਿ ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ। ਇਸ ਦੌਰਾਨ ਅਮਰੀਕੀ ਨੌਜਵਾਨ ਇਆਨ ਗ੍ਰਿਲੋਟ ਵੀ ਉਸੇ ਬਾਰ ਵਿੱਚ ਮੌਜੂਦ ਸੀ ਅਤੇ ਉਹ ਭਾਰਤੀਆਂ ਨੂੰ ਬਚਾਉਣ ਲਈ ਅੱਗੇ ਆਇਆ, ਪਰ ਉਹ ਵੀ ਜ਼ਖ਼ਮੀ ਹੋ ਗਿਆ। ਹਸਪਤਾਲ ਵਿੱਚ ਭਰਤੀ ਗ੍ਰਿਲੋਟ ਨੇ ਕਿਹਾ ਕਿ ਮੈਂ ਇਨਸਾਨੀਅਤ ਦੇ ਨਾਤੇ ਇਹ ਸਭ ਕੀਤਾ। ਦੱਸਣਯੋਗ ਹੈ ਕਿ ਕੁਚੀਭੋਟਲਾ ਕੰਸਾਸ ਦੀ ਅਮਰੀਕੀ ਮਲਟੀਨੈਸ਼ਨਲ ਕੰਪਨੀ ਗਾਰਮਿਨ ਵਿੱਚ ਕੰਮ ਕਰਦਾ ਸੀ। ਚਸ਼ਮਦੀਦ ਦਾ ਕਹਿਣਾ ਹੈ ਕਿ ਇਹ ਇਕ ਨਸਲੀ ਹਮਲਾ ਸੀ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਐਫਬੀਆਈ ਦੇ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ।

ਪੂਰੀ ਖ਼ਬਰ »
     

ਅਮਰੀਕਾ ...