ਮਾਊਂਟ ਅਬੂ, 22 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਫਿਲਮਾਂ ਦੇ ਉੱਘੇ ਅਦਾਕਾਰ ਤੇ ਕਾਮੇਡੀਅਨ ਮੇਹਰ ਮਿੱਤਲ ਸ਼ਨਿੱਚਰਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ 82 ਵਰਿ•ਆਂ ਦੇ ਸਨ। ਮਿੱਤਲ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ•ਾਂ ਨੇ ਆਖਰੀ ਸਾਹ ਰਾਜਸਥਾਨ ਦੇ ਮਾਊਂਟ ਅਬੂ 'ਚ ਸਥਿਤ ਇਕ ਆਸ਼ਰਮ 'ਚ ਲਿਆ ਜੋ ਕਿ ਗੁਜਰਾਤ ਦੀ ਸਰਹੱਦ ਦੇ ਨਜ਼ਦੀਕ ਹੈ। ਉਹ ਆਪਣੇ ਪਿੱਛੇ ਦੋ ਧੀਆਂ ਛੱਡ ਗਏ ਹਨ। ਕਿਸੇ ਵੇਲੇ ਪੰਜਾਬੀ ਫਿਲਮ ਉਦਯੋਗ ਵਿਚ ਰਾਜ਼ ਕਰਨ ਵਾਲੇ ਅਤੇ ਦਰਸ਼ਕਾਂ ਦੇ ਢਿੱਠੀਂ ਪੀੜਾਂ ਪਾਉਣ ਵਾਲੇ ਹਾਸ-ਅਭਿਨੇਤਾ ਮੇਹਰ ਮਿੱਤਲ (82) ਇੱਥੋਂ ਦੇ ਬ੍ਰਹਮ ਕੁਮਾਰੀ ਆਸ਼ਰਮ ਵਿਚ ਪਿਛਲੇ 7-8 ਸਾਲ ਰਹਿ ਰਹੇ ਸਨ ਜਿੱਥੇ ਬੀਤੇ ਦਿਨ ਉਨ•ਾਂ ਦੀ ਸਿਹਤ ਅਚਾਨਕ ਵਿਗੜ ਗਈ ਸੀ। ਆਪਣਾ ਲੰਮਾ ਕਮੇਡੀਅਨ ਵਜੋਂ ਫਿਲਮੀ ਸਫਰ ਪੂਰਾ ਕਰਨ ਤੋਂ ਬਾਅਦ ਉਹ ਕੁਝ ਸਾਲ ਪਹਿਲਾਂ ਮਾਊਂਟ ਅਬੂ ਵਿਖੇ ਆਪਣਾ ਘਰ ਲੈ ਕੇ ਰਹਿਣ ਲੱਗ ਪਏ ਸਨ ਅਤੇ ਉਹ ਬ੍ਰਹਮਕੁਮਾਰੀ ਆਸ਼ਰਮ ਨਾਲ ਜੁੜੇ ਸਨ। ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮਾਂ ਵਿਚ ਮੇਹਰ ਮਿੱਤਲ ਤੋਂ ਬਿਨਾਂ ਪੰਜਾਬੀ ਫਿਲਮਾਂ ਦੇ ਸਫ਼ਲ ਹੋਣ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਸੀ ਅਤੇ ਇੱਥੋਂ ਤੱਕ ਮੇਹਰ ਮਿੱਤਲ ਤੋਂ ਬਗੈਰ ਬਣੀ ਫਿਲਮ ਨੂੰ ਹਾਸਿਲ ਕਰਨ ਤੋਂ ਡਿਸਟ੍ਰੀਬਿਊਟਰ ਵੀ ਪਾਸਾ ਵੱਟ ਜਾਂਦੇ ਸਨ।
 

ਹੋਰ ਖਬਰਾਂ »

ਫਿਲਮੀ ਖ਼ਬਰਾਂ

ਹਮਦਰਦ ਟੀ.ਵੀ.