ਕੈਲੀਫੋਰਨੀਆ, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦਾ ਸਭ ਤੋਂ ਮਸ਼ਹੂਰ ਦਰੱਖਤ ਡਿੱਗ ਗਿਆ ਹੈ। ਕੈਲੀਫੋਰਨੀਆ ਵਿਚ ਆਏ ਭਿਆਨਕ ਤੂਫ਼ਾਨ ਨੇ ਕਰੀਬ ਹਜ਼ਾਰ ਸਾਲ ਪੁਰਾਣੇ ਇਸ ਦਰੱਖਤ ਨੂੰ ਡੇਗ ਦਿੱਤਾ। ਇਸ ਦਰੱਖਤ ਦੀ ਖ਼ਾਸੀਅਤ ਇਹ ਸੀ ਕਿ ਇਸ ਦੇ ਤਣੇ ਨੂੰ ਤਰਾਸ਼ ਕੇ ਇਕ ਸੁਰੰਗ ਦਾ ਰੂਪ ਦਿੱਤਾ ਗਿਆ ਸੀ ਜਿਸ ਵਿਚੋਂ ਕਾਰਾਂ ਲੰਘਦੀਆਂ ਸਨ। ਸੜਕ ਦੇ ਵਿਚਕਾਰ ਖੜ੍ਹੇ ਬੇਹੱਦ ਚੌੜੇ ਤਣੇ ਵਾਲੇ ਇਸ ਦਰੱਖਤ ਦੇ ਅੰਦਰ ਤੋਂ 137 ਸਾਲ ਪਹਿਲਾਂ ਗੱਡੀਆਂ ਦੇ ਲੰਘਣ ਦਾ ਰਸਤਾ ਬਣਾਇਆ ਸੀ। ਲੇਕਿਨ ਲੰਮੇਂ ਸਮੇਂ ਤੋਂ ਸੈਲਾਨੀਆਂ ਅਤੇ ਅਮਰੀਕੀਆਂ ਦੀ ਖਿੱਚ ਦਾ ਕੇਂਦਰ ਰਿਹਾ। ਇਹ ਦਰੱਖਤ ਦਹਾਕੇ ਵਿਚ ਆਏ ਇਕ ਭਿਆਨਕ ਤੂਫ਼ਾਨ ਦੇ ਦਬਾਅ ਨੂੰ ਝੱਲ ਨਹੀਂ ਸਕਿਆ। ਕੈਲੀਫੋਰਨੀਆ ਅਤੇ ਨੇਵਾਦਾ ਵਿਚ ਪਿਛਲੇ ਦਿਨੀਂ ਭਾਰੀ ਬਾਰਸ਼ ਹੋਈ ਹੈ ਜਿਸ ਨਾਲ ਕਈ ਇਲਾਕਿਆਂ ਵਿਚ ਹੜ੍ਹ ਦੇ ਹਾਲਾਤ ਬਣ ਗਏ ਹਨ ਅਤੇ ਦਰੱਖਤ ਉਖੜ ਗਏ ਹਨ। ਦ ਕਲਵਰਾਜ ਬਿਗ ਟਰੀ  ਐਸੋਸੀਏਸ਼ਨ ਨੇ ਜਿਵੇਂ ਹੀ ਇਸ ਇਤਿਹਾਸਕ ਦਰੱਖਤ ਦੇ ਡਿੱਗਣ ਦੀ ਸੂਚਨਾ ਫੇਸਬੁੱਕ 'ਤੇ ਸ਼ੇਅਰ ਕੀਤੀ। ਉਸ 'ਤੇ ਕਰੀਬ ਦੋ ਹਜ਼ਾਰ ਲੋਕਾਂ ਨੇ ਅਪਣੀ ਪ੍ਰਤੀਕ੍ਰਿਆ ਦਿੱਤੀ। 
ਸਮੂਹ ਨੇ ਅਪਣੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਤੂਫ਼ਾਨ ਇਸ ਦਰੱਖਤ ਦੇ ਲਈ ਇਸ ਵਾਰ ਜ਼ਿਆਦਾ ਭਿਆਨਕ ਸੀ। ਇਕ ਫੇਸਬੁੱਕ ਯੂਜ਼ਰ ਨੇ ਲਿਖਿਆ, ਇਸ ਦਰੱਖਤ ਦੇ ਥੱਲੇ ਕਈ ਯਾਦਾਂ ਬਣੀਆਂ ਸੀ। ਉਹ ਹਮੇਸ਼ਾ ਚੰਗੀ ਯਾਦਾਂ ਦੇ ਰੂਪ ਵਿਚ ਦਿਲ ਵਿਚ ਬਣੀ ਰਹਿਣਗੀਆਂ। ਕੁਝ ਹੋਰ ਲੋਕਾਂ ਨੇ ਅਪਣੀ ਪ੍ਰਤੀਕ੍ਰਿਆ ਇਹ ਕਹਿ ਕੇ ਦਿੱਤੀ ਕਿ ਜੇਕਰ ਇਸ ਨੂੰ ਵੱਢ ਕੇ ਸੁਰੰਗ ਨਹੀਂ ਬਣਾਈ ਜਾਂਦੀ ਤਾਂ ਇਹ ਦਰੱਖਤ ਹੋਰ ਜ਼ਿਆਦਾ ਸਮੇਂ ਤੱਕ ਖੜ੍ਹਾ ਰਹਿ ਸਕਦਾ ਸੀ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰਤੀਕ੍ਰਿਆਵਾਂ ਆਈਆਂ।

ਹੋਰ ਖਬਰਾਂ »