ਨਵੀਂ ਦਿੱਲੀ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਧਾਨੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਕਾਂਗਰਸ ਦੇ ਕੌਮੀ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਮੁਹਿੰਮ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਢਾਈ ਸਾਲ ਪਹਿਲਾਂ ਨਰਿੰਦਰ ਮੋਦੀ ਆਏ ਅਤੇ ਕਿਹਾ ਹਿੰਦੋਸਤਾਨ ਨੂੰ ਸਾਫ਼ ਕਰਾਂਗਾ, ਤੇ ਆਉਂਦਿਆਂ ਹੀ ਸੱਭ ਤੋਂ ਝਾੜੂ ਫੜਾ ਦਿੱਤਾ। ਉਦੋਂ ਝਾੜੂ ਫੜਨਾ ਫੈਸ਼ਨ ਬਣ ਗਿਆ, ਤਿੰਨ ਚਾਰ ਦਿਨ ਫੈਸ਼ਨ ਚੱਲਿਆ, ਤਸਵੀਰਾਂ ਖਿਚਾਉਣ ਮਗਰੋਂ ਸਭ ਸਫਾਈ ਕਰਨਾ ਭੁੱਲ ਗਏ। ਰਾਹੁਲ ਗਾਂਧੀ ਨੇ ਕਿਹਾ ਕਿ 'ਅੱਛੇ ਦਿਨ' ਆਉਣਗੇ ਜ਼ਰੂਰ ਆਉਣਗੇ ਤੇ ਚੰਗੇ ਦਿਨ ਕਾਂਗਰਸ 2019 'ਚ ਚੋਣਾਂ ਜਿੱਤਣ ਮਗਰੋਂ ਲੈ ਕੇ ਕੇ ਆਵੇਗੀ।

ਹੋਰ ਖਬਰਾਂ »