ਨਿਊਯਾਰਕ, 16 ਜੂਨ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਇੱਕ ਅਮਰੀਕੀ ਔਰਤ ਨਾਲ ਉਬਰ ਕੈਬ ਦੇ ਡਰਾਈਵਰ ਨੇ 2014 ਵਿੱਚ ਬਲਾਤਕਾਰ ਕੀਤਾ ਸੀ। ਹੁਣ ਇਸ ਅਮਰੀਕੀ ਔਰਤ ਨੇ ਇਸ ਕੰਪਨੀ ਅਤੇ ਉਸ ਦੇ ਸੀਈਓ ਟ੍ਰੈਵਿਸ ਕਲਾਨਿਕ 'ਤੇ ਕੇਸ ਕਰ ਦਿੱਤਾ ਹੈ। ਮਹਿਲਾ ਨੇ ਇਨ੍ਹਾਂ 'ਤੇ ਉਸ ਦਾ ਮੈਡੀਕਲ ਰਿਕਾਰਡ ਹਾਸਲ ਕਰਨ ਅਤੇ ਉਸ ਨੂੰ ਸ਼ੇਅਰ ਕਰਨ ਦਾ ਦੋਸ਼ ਲਗਾਇਆ ਹੈ। ਔਰਤ ਨੇ ਇਹ ਕੇਸ ਕੈਲੀਫੋਰਨੀਆ ਦੀ ਫੈਡਰਲ ਕੋਰਟ ਵਿੱਚ ਦਾਖ਼ਲ ਕੀਤਾ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ 2014 ਵਿੱਚ ਉਬਰ ਦੇ ਡਰਾਈਵਰ ਨੇ ਉਨ੍ਹਾਂ ਨਾਲ 2014 ਵਿੱਚ ਦਿੱਲੀ ਵਿੱਚ ਬਲਾਤਕਾਰ ਕੀਤਾ। ਇਹ ਦੁੱਖ ਭਰੀ ਘਟਨਾ ਹੈ ਕਿ ਅਮਰੀਕਾ ਵਿੱਚ ਉਬਰ ਦੇ ਐਗਜ਼ੀਕਿਊਟਿਵ ਹੁਣ ਦੁਬਾਰਾ ਨਿਯਮਾਂ ਨੂੰ ਦਰਕਿਨਾਰ ਕਰ ਰਹੇ ਹਨ। ਗ਼ੈਰ-ਕਾਨੂੰਨੀ ਢੰਗ ਨਾਲ ਉਨ੍ਹਾਂ ਦਾ ਮੈਡੀਕਲ ਰਿਕਾਰਡ ਹਾਸਲ ਕਰਕੇ ਉਸ ਨੂੰ ਸ਼ੇਅਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਬਾਅਦ ਉਬਰ ਨੇ ਪਿਛਲੇ ਮੰਗਲਵਾਰ ਨੂੰ ਆਪਣੇ ਏਸ਼ੀਆ ਬਿਜ਼ਨਸ ਹੈੱਡ ਨੂੰ ਏਰਿਕ ਅਲੈਕਜੈਂਡਰ ਨੂੰ ਨੌਕਰੀ 'ਚੋਂ ਕੱਢ ਦਿੱਤਾ ਸੀ। ਇਹ ਕੇਸ ਉਬਰ, ਟ੍ਰੈਵਿਸ ਕਲਾਨਿਕ, ਉਬਰ ਦੇ ਏਸ਼ੀਆ ਦੇ ਸਬਕਾ ਬਿਜ਼ਨਸ ਵਾਈਸ ਪ੍ਰੈਜ਼ੀਡੈਂਟ ਏਰਿਕ ਅਲੈਕਜੈਂਡਰ ਅਤੇ ਕੰਪਨੀ ਦੇ ਤਦ ਦੇ ਸੀਨੀਅਰ ਬਿਜ਼ਨਸ ਵਾਈਸ ਪ੍ਰੈਜ਼ੀਡੈਂਟ ਏਮਿਲ ਮਾਈਕਲ ਵਿਰੁੱਧ ਕੀਤਾ ਗਿਆ ਹੈ।
ਓਲਾ 'ਤੇ ਸਾਜ਼ਿਸ਼ ਦਾ ਦੋਸ਼ : ਔਰਤ ਦਾ ਇਹ ਵੀ ਦੋਸ਼ ਹੈ ਕਿ ਅਲੈਕਜੈਂਡਰ, ਕਲਾਨਿਕ ਅਤੇ ਮਾਈਕਲ ਦਾ ਮੰਨਣਾ ਸੀ ਕਿ ਭਾਰਤ ਵਿੱਚ ਸ਼ਾਇਦ ਉਸ ਦੀ ਅਹਿਮ ਕੰਪੀਟਿਟਰ ਓਲਾ ਨੇ ਬਲਾਤਾਕਰ ਦੇ ਇਸ ਮਾਮਲੇ ਵਿੱਚ ਕੰਪਨੀ ਨੂੰ ਬਦਨਾਮਕਰਨ ਲਈ ਇਹ ਸਾਜ਼ਿਸ਼ ਰਚੀ।ਜ਼ਿਕਰਯੋਗ ਹੈ ਕਿ ਇਹ ਔਰਤ ਫਿਲਹਾਲ ਟੈਕਸਾਸ ਵਿੱਚ ਰਹਿੰਦੀ ਹੈ। ਉਸ ਨੇ 2015 ਵਿੱਚ ਵੀ ਉਬਰ 'ਤੇ ਸੇਫ਼ਟੀ ਸਟੈਂਡਰਡ ਦੀਆਂ ਕਮੀਆਂ ਦਾ ਦੋਸ਼ ਲਗਾ ਕੇ ਕੇਸ ਕੀਤਾ ਸੀ। ਦੱਸ ਦੇਈਏ ਕਿ 5 ਦਸੰਬਰ 2014 ਦੀ ਰਾਰਤ ਨੂੰ ਗੁੜਗਾਓਂ ਦੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੀ ਔਰਤ ਐਗਜ਼ੀਕਿਉਟਿਵ ਨੇ ਮੋਬਾਰਇਲ ਐਪ ਰਾਹੀਂ ਉਬਰ ਕੈਬ ਤੋਂ ਟੈਕਸੀ ਬੁਕ ਕਰਵਾਈ ਸ। ਉਸ ਨੂੰ ਵਸੰਤ ਵਿਹਾਰ ਤੋਂ ਉਤਰੀ ਦਿੱਲੀ ਦੇ ਇੰਦਰਲੋਕ ਜਾਣਾ ਸੀ।

ਹੋਰ ਖਬਰਾਂ »