ਵਾਸ਼ਿੰਗਟਨ, 17 ਜੂਨ (ਹਮਦਰਦ ਨਿਊਜ਼ ਸਰਵਿਸ) : ਜਾਪਾਨ ਵਿਚ ਯੋਕੋਸੁਕਾ ਦੇ ਦੱਖਣ-ਪੱਛਮ ਵਿਚ ਅਮਰੀਕੀ ਸਮੁੰਦਰੀ ਫ਼ੌਜ ਦਾ ਜਹਾਜ਼ ਫਿਲੀਪੀਂਸ ਦੇ ਇਕ ਵਪਾਰਕ ਜਹਾਜ਼ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਸਮੁੰਦਰੀ ਫ਼ੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਇਸ ਤੋਂ ਇਲਾਵਾ 6 ਲਾਪਤਾ ਹਨ। ਜ਼ਖ਼ਮੀਆਂ ਨੂੰ ਜਾਪਾਨ ਦੀ ਮਦਦ ਨਾਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਅਮਰੀਕੀ ਸਮੁੰਦਰੀ ਫ਼ੌਜ ਨੇ ਦੱਸਿਆ ਕਿ ਯੂਐਸਅੇਸ ਫਿਟਜਗੇਰਾਲਡ ਯੋਕੋਸੁਕਾ ਤੋਂ 56 ਨੌਟਿਕਲ ਮੀਲ ਦੱਖਣ-ਪੱਛਮ ਵਿਚ ਫਿਲੀਂਪਸ ਦੇ ਇਸ  ਵਪਾਰਕ ਜਹਾਜ਼ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਦੋ ਜਣਿਆਂ ਦੇ ਜ਼ਖ਼ਮੀ ਅਤੇ 7 ਦੇ ਲਾਪਤਾ ਹੋਣ ਦਾ ਪਤਾ ਚਲਿਆ ਹੈ।  ਕੁਝ ਹੱਦ ਤੱਕ ਜਹਾਜ਼ ਨੂੰ ਨੁਕਸਾਨ ਪੁੱਜਿਆ ਹੈ ਅਤੇ ਜਹਾਜ਼ ਦੇ ਅੰਦਰ ਪਾਣੀ ਆ ਗਿਆ ਹੈ।  ਇਸ ਤੋਂ ਪਹਿਲਾਂ ਸਮੁੰਦਰੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ।
ਫਿਲੀਪੀਂਸ ਸੁਰੱਖਿਆ ਬਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਸ ਨੇ ਹਾਦਸੇ ਦੇ ਬਾਰੇ ਵਿਚ ਸੁਣਿਆ ਹੈ ਲੇਕਿਨ ਉਸ ਤੋਂ ਬਾਅਦ ਇਸ ਬਾਰੇ ਵਿਚ ਪੂਰੀ ਜਾਣਕਾਰੀ ਨਹੀਂ ਹੈ। ਅਮਰੀਕੀ ਸਮੁੰਦਰੀ ਫ਼ੌਜ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਅਸੀਂ ਜਾਪਾਨੀ ਸੁਰੱਖਿਆ ਬਲਾਂ ਤੋਂ ਸਹਾਇਤਾ ਮੰਗੀ ਹੈ।  ਵਪਾਰਕ ਜਹਾਜ਼ ਦੇ ਵਿਚ ਟੱਕਰ ਵਿਚ ਜ਼ਖ਼ਮੀ ਹੋਏ ਜਹਾਜ਼ ਦੇ ਦੋ ਮੁਲਾਜ਼ਮਾਂ ਨੂੰ ਜਾਪਾਨ ਸੁਰੱਖਿਆ ਬਲਾਂ ਦੇ ਹੈਲੀਕਾਪਟਰ ਦੀ ਮਦਦ ਨਾਲ ਜਹਾਜ਼ ਤੋਂ ਸੁਰੱਖਿਆ ਕੱਢ ਲਿਆ ਗਿਆ ਅਤੇ ਉਨ੍ਹਾਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। 

ਹੋਰ ਖਬਰਾਂ »