ਵਾਸ਼ਿੰਗਟਨ, 17 ਜੂਨ (ਹਮਦਰਦ ਨਿਊਜ਼ ਸਰਵਿਸ) : ਹਾਲ ਹੀ ਵਿਚ ਹੋਏ ਇਕ ਸਰਵੇ ਵਿਚ ਅਮਰੀਕੀਆਂ ਦਾ ਇਕ ਦਿਲਚਸਪ ਤੱਥ ਸਾਹਮਣੇ ਆਇਆ ਹੈ। ਸਰਵੇ ਵਿਚ ਹਿੱਸਾ ਲੈਣ ਵਾਲੇ ਕਰੀਬ 7 ਫ਼ੀਸਦੀ ਅਮਰੀਕੀ ਨਾਗਰਿਕਾਂ ਦਾ ਇਹ ਮੰਨਣਾ ਹੈ ਕਿ ਚਾਕਲੇਟ ਫਲੇਵਰ ਵਾਲਾ ਦੁੱਧ ਅਸਲ ਵਿਚ ਭੂਰੇ ਰੰਗ ਦੀ ਗਾਂ ਤੋਂ ਮਿਲਦਾ ਹੈ। ਅਮਰੀਕੀ ਡੇਅਰੀ ਦੇ ਇਨੋਵੇਸ਼ਨ ਸੈਂਟਰ ਦੁਆਰਾ ਕੀਤੇ ਗਏ ਸਰਵੇ ਵਿਚ ਦੇਖਿਆ ਗਿਆ ਕਿ ਕਰੀਬ ਇੱਕ ਕਰੋੜ 60 ਲੱਖ ਲੋਕਾਂ ਨੂੰ ਇਹ ਨਹੀਂ ਪਤਾ ਕਿ ਚਾਕਲੇਟ ਦੁੱਧ ਕਿੱਥੋਂ ਅਤੇ ਕਿਵੇਂ ਆਉਂਦਾ ਹੈ।
ਅਮਰੀਕਾ ਵਿਚ ਆਮ ਤੌਰ 'ਤੇ ਲੋਕਾਂ ਦੀ ਖੇਤੀ ਅਤੇ ਦੁੱਧ  ਤੇ ਇਸ ਨਾਲ ਜੁੜੇ ਪਦਾਰਥਾਂ ਦੇ ਬਾਰੇ ਵਿਚ ਬਹੁਤ ਘੱਟ ਜਾਣਕਾਰੀ ਹੈ। ਜ਼ਿਆਦਾਤਰ ਲੋਕਾਂ ਨੂੰ ਖਾਣ ਪੀਣ ਦੀ ਚੀਜ਼ਾਂ ਦੇ ਸਹੀ ਸਰੋਤ ਦੀ ਜਾਣਕਾਰੀ ਨਹੀਂ ਹੁੰਦੀ। ਅਜਿਹੇ ਲੋਕ ਇਹ ਵੀ ਨਹੀਂ ਜਾਣਦੇ ਹਨ ਕਿ ਉਹ ਜਿਹੜੀ ਚੀਜ਼ਾਂ ਖਾ ਪੀ ਰਹੇ ਹਨ, ਉਨ੍ਹਾਂ ਦਾ ਉਤਪਾਦਨ ਕਿੱਥੇ ਅਤੇ ਕਿਸ ਤਰ੍ਹਾਂ ਹੁੰਦਾ ਹੈ। ਇਸ ਸਰਵੇ ਵਿਚ ਪਹਿਲਾਂ 90 ਦੇ ਦਹਾਕੇ ਵਿਚ ਖੇਤੀਬਾੜੀ ਵਿਭਾਗ ਨੇ ਵੀ ਇਕ ਸੋਧ ਕੀਤਾ  ਸੀ। ਇਸ ਸੋਧ ਵਿਚ ਦੇਖਿਆ ਗਿਆ ਕਿ 5 ਵਿਚੋਂ ਇਕ ਅਮਰੀਕੀ ਨਾਗਰਿਕ ਨੂੰ ਇਹ ਨਹੀਂ ਪਤਾ ਕਿ ਉਹ ਜੋ ਹੈਮਬਰਗ ਖਾ ਰਹੇ ਹਨ, ਉਸ ਵਿਚ  ਪੈਣ ਵਾਲਾ ਮਾਸ ਅਸਲ ਵਿਚ ਗਾਂ ਦਾ ਮੀਟ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ