ਨਵੀਂ ਦਿੱਲੀ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਹੋਰ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਲੋਕਾਂ ਦਾ ਸਵਿਸ ਬੈਂਕਾਂ ਵਿੱਚ ਕਾਫ਼ੀ ਘੱਟ ਪੈਸਾ ਹੈ। ਇਹ ਕਹਿਣਾ ਹੈ ਕਿ ਸਵਿਟਜ਼ਰਲੈਂਡ ਦੇ ਪ੍ਰਾਈਵੇਟ ਬੈਂਕਰਸ ਦੇ ਇੱਕ ਗਰੁੱਪ ਦਾ। ਉਨ੍ਹਾਂ ਦਾ ਮੰਨਣਾ ਹੈ ਕਿ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੇ ਮੁਕਾਬਲੇ ਸਿੰਗਾਪੁਰ ਅਤੇ ਹਾਂਗਕਾਂਗ ਜਿਹੇ ਫਾਇਨੈਂਸ਼ੀਅਲ ਹੱਬ ਦਾ ਜ਼ਿਆਦਾ ਪੈਸਾ ਹੈ। ਮੌਜੂਦ ਤਾਜ਼ਾ ਅੰਕੜਿਆਂ ਦੀ ਮੰਨੀਏ ਤਾਂ ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਸਿਰਫ਼ 1.2 ਬਿਲੀਅਨ ਫਰੈਂਕ (ਲਗਭਗ 8,392 ਕਰੋੜ ਰੁਪਏ) ਹੈ। ਇਹ ਅੰਕੜਾ 2015 ਦੇ ਅਖੀਰ ਦਾ ਹੈ। ਹਾਲਾਂਕਿ ਹੋਰ ਗਲੋਬਲ ਹੱਬ ਨੂੰ ਲੈ ਕੇ ਅਜਿਹਾ ਕੋਈ ਅਧਿਕਾਰਕ ਅੰਕੜਾ ਮੌਜੂਦ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ ਸਵਿਟਜ਼ਰਲੈਂਡ ਨੇ ਏਈਓਈ (ਆਟੋਮੈਟਿਕ ਐਕਸਚੇਂਜ ਆਫ਼ ਇਨਫਰਮੇਸ਼ਨ) ਦਾ ਵਾਅਦਾ ਕੀਤਾ ਹੈ। ਜਿਸ ਦੇ ਤਹਿਤ ਸਬੰਧਤ ਦੇਸ਼ ਨੂੰ ਉਨ੍ਹਾਂ ਦੇ ਨਾਗਰਿਕਾਂ ਵੱਲੋਂ ਜਮਾ ਕਰਵਾਏ ਗਏ ਧਨ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਫ਼ੈਸਲੇ ਵਿੱਚ ਭਾਰਤ ਦੇ ਨਾਲ 40 ਹੋਰ ਦੇਸ਼ ਵੀ ਸ਼ਾਮਲ ਹੋਣਗੇ। ਪਰ ਜਿਨੇਵਾ ਸਥਿਤ ਐਸੋਸੀਏਸ਼ਨ ਆਫ ਸਵਿਸ ਪ੍ਰਾਈਵੇਟ ਬੈਂਕ ਨੇ ਕਿਹਾ ਹੈ ਕਿ ਉਸ ਨੂੰ ਭਾਰਤ ਨੂੰ ਲੈ ਕੇ ਕੋਈ ਵਿਸ਼ੇਸ਼ ਚਿੰਤਾ ਨਹੀਂ ਹੈ, ਜਿੱਥੇ ਕਾਨੂੰਨ ਦਾ ਸ਼ਾਸਨ ਸਹੀ ਤੌਰ 'ਤੇ ਬਰਕਰਾਰ ਰੱਖਿਆ ਜਾ ਰਿਹਾ ਹੈ। ਐਸੋਸੀਏਸ਼ਨ ਦੇ ਮੈਨੇਜਰ ਜੈਨ ਲੈਂਗੋ ਨੇ ਦੱਸਿਆ ਕਿ ਸਵਿਟਜ਼ਰਲੈਂਡ ਵਿੱਚ ਰਹਿ ਰਹੇ ਭਾਰਤੀਆਂ ਦਾ ਪੈਸਾ ਕਾਫ਼ੀ ਘੱਟ ਹੈ, ਉੱਥੇ ਸਿੰਗਾਪੁਰ ਅਤੇ ਹਾਂਗਕਾਂਗ ਇਸ ਵਿੱਚ ਕਿਤੇ ਜ਼ਿਆਦਾ ਅੱਗੇ ਹਨ।  

ਹੋਰ ਖਬਰਾਂ »