ਕੋਲਕਾਤਾ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਸੰਯੁਕਤ ਰਾਸ਼ਟਰ ਦੇ ਸੱਦੇ 'ਤੇ ਨੀਦਰਲੈਂਡਸ ਜਾਵੇਗੀ, ਜਿੱਥੇ ਉਹ ਸੰਯੁਕਤ ਰਾਸ਼ਟਰ ਸੰਮੇਲਨ ਨੂੰ ਸੰਬੋਧਨ ਕਰੇਗੀ। ਬਨਰਜੀ ਦੇਸ਼ ਦੀ ਪਹਿਲੀ ਮੁੱਖ ਮੰਤਰੀ ਹਨ, ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਨੇ ਆਪਣੇ ਕਿਸੇ ਪ੍ਰੋਗਰਾਮ ਲਈ ਸੱਦਾ ਦਿੱਤਾ ਹੈ। ਉਹ ਨੀਦਰਲੈਂਡਸ ਦੀ ਰਾਜਧਾਨੀ ਹੇਗ ਵਿੱਚ 22 ਅਤੇ 23 ਜੂਨ ਨੂੰ ਆਯਜਤ ਸੰਯੁਕਤ ਰਾਸ਼ਟਰ ਲੋਕ ਸੇਵਾ ਸਮਾਗਮ ਵਿੱਚ ਸ਼ਾਮਲ ਹੋਵੇਗੀ। ਸਾਲ 2017 ਦੇ ਲੋਕ ਸੇਵਾ ਸਮਾਗਮ ਦੀ ਥੀਮ 'ਦਿ ਫਿਊਚਰ ਇਜ ਨਾਉ ਅਸੈਲੇਰੇਟਿੰਗ ਪਬਲਿਕ ਸਰਵਿਸ ਇਨੋਵੇਸ਼ਨ ਫਾਰ ਏਜੰਡਾ 2030' ਹੈ। ਸਮਾਗਮ ਵਿੱਚ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਤੋਂ 500 ਨੁਮਾਇੰਦੇ ਸ਼ਾਮਲ ਹੋਣਗੇ। ਮਮਤਾ ਸਰਕਾਰ ਦੀ ਕੰਨਿਆਸ੍ਰੀ ਯੋਜਨਾ ਨੂੰ ਕੌਮਾਂਤਰੀ ਪ੍ਰਸ਼ੰਸਾ ਮਿਲੀ ਸੀ ਅਤੇ ਸੰਯੁਕਤ ਰਾਸ਼ਟਰ ਵੱਲੋਂ ਸਨਮਾਨਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਬੁਜ਼ ਸਾਥੀ ਅਤੇ ਯੁਵਾਸ਼ੀ ਯੋਜਨਾਵਾਂ ਨੂੰ ਵੀ ਕਾਫ਼ੀ ਪ੍ਰਸਿੱਧੀ ਮਿਲੀ ਸੀ।

ਹੋਰ ਖਬਰਾਂ »