ਟੋਰਾਂਟੋ, 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਰੌਜਰਜ਼ ਅਤੇ ਬੈਲ ਨੇ ਆਪਣੀ ਡਾਟਾ ਓਵਰਏਜ ਫੀਸ ਵਿਚ ਉਸ ਵੇਲੇ ਵਾਧਾ ਕਰ ਦਿੱਤਾ ਹੈ ਜਦੋਂ ਕੈਨੇਡੀਅਨ ਲੋਕ ਵਧੇਰੇ ਵਾਇਰਲੈਸ ਡਾਟੇ ਦੀ ਝਾਕ ਵਿਚ ਸਨ। ਜਦੋਂ ਸੈਲੂਲਰ ਗਾਹਕ ਆਪਣੀ ਡਾਟਾ ਲਿਮਟ ਤੱਕ ਪਹੁੰਚ ਜਾਣਗੇ ਤਾਂ ਉਹ ਇਸ ਵਿਚ ਵਾਧਾ ਕਰ ਸਕਣਗੇ ਪਰ ਇਸ ਲਈ ਉਹਨਾਂ ਨੂੰ ਚੋਖਾ ਮੁੱਲ ਤਾਰਨਾ ਪਵੇਗਾ। ਨਵੇਂ ਫੈਮਿਲੀ ਪਲਾਨਜ਼ ਮੁਤਾਬਕ ਰੌਜਰਜ਼ ਨੇ ਡਾਟਾ ਓਵਰਏਜ ਚਾਰਜ 40 ਫੀਸਦੀ ਵਧਾ ਦਿੱਤਾ ਹੈ ਤੇ ਇਹ ਇਕ ਗੀਗਾਬਾਈਟ ਦੇ ਹਰੇਕ ਦਸਵੇਂ ਹਿੱਸੇ ਲਈ 5 ਦੀ ਥਾਂ 7 ਡਾਲਰ ਹੋਵੇਗਾ। ਪੂਰਾ ਜੀ ਬੀ ਡਾਟਾ ਹੁਣ 70 ਡਾਲਰ ਦਾ ਹੋਵੇਗਾ ਜੋ ਕਿ 20 ਡਾਲਰ ਜ਼ਿਆਦਾ ਹੈ। ਬੈਲ ਨੇ ਵੀ ਇਕ ਜੀ ਬੀ ਦੇ ਦਸਵੇਂ ਹਿੱਸੇ ਲਈ ਨਵੇਂ ਗਾਹਕਾਂ ਅਤੇ ਪਲਾਨ ਬਦਲਣ ਵਾਲਿਆਂ ਤੋਂ 7 ਡਾਲਰ ਲਏ ਜਾਣਗੇ। ਟੈਲਕੋ ਨੇ 2016 ਵਿਚ ਆਪਣੀਆਂ ਦਰਾਂ ਵਧਾਈਆਂ ਸਨ ਤੇ 5 ਡਾਲਰ ਤੋਂ ਵਧਾ ਕੇ 6 ਡਾਲਰ ਕੀਤੀ ਸੀ ਪਰ ਅਪ੍ਰੈਲ ਵਿਚ ਇਸਨੇ ਫਿਰ ਇਹ ਵਧਾ ਕੇ ਦਰ 7 ਡਾਲਰ ਕਰ ਦਿੱਤੀ ਜੋ ਕਿ ਪਿਛਲੇ ਦੋ ਸਾਲਾਂ ਵਿਚ 40 ਫੀਸਦੀ ਦਾ ਵਾਧਾ ਹੈ।
ਦਰਾਂ 'ਚ ਵਾਧੇ ਬਾਰੇ ਟੈਕ ਲੇਖਕ ਰੋਜ਼ ਬੈਹਿਰ ਦਾ ਕਹਿਣਾ ਹੈ ਕਿ ਇਹ ਹੈਰਾਨ ਕਰਨ ਵਾਲਾ ਵਾਧਾ ਹੈ। ਇਹ ਅਜਿਹਾ ਕੁਝ ਨਹੀਂ ਹੈ ਜਿਸਨੂੰ ਕੈਨੇਡੀਅਨ ਗਾਹਕ ਵੇਖਣਾ ਚਾਹੁੰਦੇ ਹੋਣ।

ਹੋਰ ਖਬਰਾਂ »