ਔਟਵਾ, 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਕੌਮੀ ਐਮਰਜੰਸੀ ਐਲਾਨ ਦਿਤਾ ਹੈ ਜਦਕਿ ਬ੍ਰਿਟਿਸ਼ ਕੋਲੰਬੀਆ ਨੇ 3 ਹਜ਼ਾਰ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਥਾਂ ਖਾਲੀ ਕਰ ਦੇਣ ਤੇ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਜੰਗਲ ਦੀ ਅੱਗ ਸਾਰੇ ਸੂਬੇ ਵਿਚ ਫੈਲ ਗਈ ਹੈ।  ਇਕੱਲੇ ਸ਼ਨੀਵਾਰ ਨੂੰ 138 ਤੋਂ ਜ਼ਿਆਦਾ ਅੱਗਾਂ ਫੈਲੀਆਂ ਤੇ ਹੁਣ ਤੱਕ ਇਹਨਾਂ ਦੀ ਗਿਣਤੀ 240 ਹੋ ਗਈ ਹੈ। ਇਹ ਪ੍ਰਗਟਾਵਾ ਸਥਾਨਕ ਮੀਡੀਆ ਿਵਚ ਕੀਤਾ ਗਿਆ ਹੈ। ਅੱਗ ਬੁਝਾਉਣ ਲਈ 1800 ਅੱਗ ਬੁਝਾਊ ਗੱਡੀਆਂ ਲੱਗੀਆਂ ਹੋਈਆਂ ਹਨ ਤੇ 260 ਕੈਨੇਡਾ ਦੇ ਹੋਰ ਭਾਗਾਂ ਤੋਂ ਪਹੁੰਚ ਰਹੀਆਂ ਹਨ। ਸਸਕਾਚੇਵਨ ਤਿੰਨ ਏਅਰ ਟੈਂਕਰ ਤੇ 30 ਅੱਗ ਬੁਝਾਊ ਕਾਮੇ ਭੇਜ ਰਿਹਾ ਹੈ।

ਹੋਰ ਖਬਰਾਂ »