ਨਵੀਂ ਦਿੱਲੀ, 14 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਲਸ਼ਕਰ ਏ ਤਾਇਬਾ ਦੇ ਫੜੇ ਗਏ ਅੱਤਵਾਦੀ ਸੰਦੀਪ ਉਰਫ ਆਦਿਲ ਨੇ ਪੁਛÎਗਿੱਛ ਵਿਚ ਕਈ ਖੁਲਾਸੇ ਕੀਤੇ ਹਨ ਸੰਦੀਪ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਇਕ ਕਸ਼ਮੀਰੀ ਮਹਿਲਾ ਨਾਲ ਪਿਆਰ ਹੋ ਗਿਆ ਸੀ। ਪਿਆਰ ਦੀ ਵਜ੍ਹਾ ਕਾਰਨ ਉਸ ਨੇ ਅੱਤਵਾਦ ਅਤੇ ਇਸਲਾਮ ਕਬੂਲਿਆ। ਪੁਛਗਿੱਛ ਵਿਚ ਉਸ ਨੇ ਦੱਸਿਆ ਕਿ ਉਹ ਅਪਣੀ ਪ੍ਰੇਮਿਕਾ ਨਾਲ ਵਿਆਹ  ਕਰਨਾ ਚਾਹੁੰਦਾ ਸੀ। ਇਸ ਲਈ ਇਸਲਾਮ ਕਬੂਲ ਕਰਕੇ ਆਦਿਲ ਬਣ ਗਿਆ।
ਪਿਛਲੇ ਦੋ ਤਿੰਨ ਦਿਨਾਂ ਤੋਂ ਪੁਲਿਸ ਦਿੱਲੀ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ ਕਰ ਰਹੀ ਹੈ। ਜਿਸ ਕੰਟਰੈਕਟਰ ਦੇ ਜ਼ਰੀਏ ਸੰਦੀਪ ਨੂੰ ਕਸ਼ਮੀਰ ਵਿਚ ਨੌਕਰੀ ਮਿਲੀ ਸੀ, ਉਸ  ਕੋਲੋਂ ਵੀ ਪੁਲਿਸ ਨੇ ਪੁਛਗਿੱਛ ਕੀਤੀ। ਪੁਛਗਿੱਛ ਵਿਚ ਕੰਟਰੈਕਟਰ ਨੇ ਦੱਸਿਆ ਕਿ ਸੰਦੀਪ ਨੂੰ ਪਾਵਰ ਗ੍ਰਿਡ ਵਿਚ ਕੰਮ ਮਿਲਿਆ ਸੀ। ਉਸ ਦੇ ਨਾਲ 3 ਹੋਰ ਲੋਕ ਵੀ ਕਸ਼ਮੀਰ ਗਏ ਸੀ। ਆਸਿਫ ਅਤੇ ਯੋਗੇਸ਼ ਉਥੋਂ ਕੰਮ ਖਤਮ ਕਰਕੇ ਪਰਤ ਆਏ। ਸੰਦੀਪ ਨੂੰ ਉਥੇ ਇਕ ਸੇਵਾ ਮੁਕਤ  ਸਬ ਇੰਸਪੈਕਟਰ ਦੀ ਧੀ ਨਾਲ ਪਿਆਰ ਹੋ ਗਿਆ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਨੂੰ ਜਿਸ ਲੜਕੀ ਨਾਲ ਪਿਆਰ ਹੋਇਆ ਸੀ। ਉਸ ਦੇ ਘਰ ਵਾਲੇ ਦੂਜੇ ਧਰਮ ਦਾ ਹੋਣ ਦੇ ਕਾਰਨ ਵਿਆਹ ਦੇ ਲਈ ਰਾਜ਼ੀ ਨਹੀਂ ਸੀ। ਸੰਦੀਪ ਨੇ ਮੁੜ ਇਕ ਸਥਾਨਕ ਮਸਜਿਦ ਵਿਚ ਅਪਣਾ ਧਰਮ ਬਦਲ ਲਿਆ ਅਤੇ ਉਸ ਦਾ ਨਾਂ ਆਦਿਲ ਹੋ ਗਿਆ।  ਆਮਦਨੀ ਵਧਾਉਣ ਦੇ ਲਈ ਵੈਲਡਿੰਗ ਦੇ ਕੰਮ ਦੇ ਨਾਲ ਆਦਿਲ ਨੇ ਅਨੰਤਨਾਗ ਅਤੇ ਪੁਲਵਾਮਾ ਦੇ ਵਿਚ ਡਰਾਈਵਿੰਗ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਵੀ ਉਹ ਸਿਰਫ ਦਿਨ ਵਿਚ 300 ਰੁਪਏ ਹੀ ਕਮਾਉਂਦਾ ਸੀ।
ਇਕ ਪੁਲਿਸ ਅਧਿਕਾਰੀ ਨੇ ਦੱÎਸਿਆ ਕਿ ਆਦਿਲ ਦੀ ਮੁਲਾਕਾਤ ਇਸੇ ਦੌਰਾਨ ਲਸ਼ਕਰ ਦੇ ਸ਼ਕੂਰ ਨਾਲ ਹੋਈ। ਸ਼ਕੂਰ ਨੇ ਉਸ ਨੂੰ ਪੈਸੇ ਦਾ ਆਫਰ ਦਿੱਤਾ ਅਤੇ ਬਦਲੇ ਵਿਚ ਉਹ ਏਟੀਐਮ ਅਤੇ ਬੈਂਕ ਲੁੱਟਣ ਵਿਚ ਉਨ੍ਹਾਂ ਦੀ ਮਦਦ ਕਰਨ ਲੱਗਾ। ਇਸ ਦੇ ਨਾਲ ਹੀ ਲਸ਼ਕਰ ਨੇ ਉਸ ਸਰਹੱਦ ਪਾਰ ਵੀ ਭੇਜਿਆ ਤਾਕਿ ਉਹ ਹਥਿਆਰ ਚਲਾਉਣ ਦੀ ਟਰੇਨਿੰਗ ਲੈ ਸਕੇ। 45 ਦਿਨਾਂ ਤੱਕ ਉਸ ਨੂੰ ਧਾਰਮਿਕ ਸਿੱਖਿਆ ਵੀ ਦਿੱਤੀ ਗਈ, ਜਿਸ ਨਾਲ ਉਹ ਨੌਜਵਾਨਾਂ ਨੂੰ ਕੱਟੜ ਬਣਾ ਸਕੇ।

ਹੋਰ ਖਬਰਾਂ »