ਬੀਜਿੰਗ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਪੱਛਮੀ ਸ਼ਹਿਰ ਕਾਸ਼ਗਰ ਵਿੱਚ ਹੁਣ ਮੁਸਲਮਾਨਾਂ ਨੂੰ ਮਸਜਿਦ ਵਿਚ ਨਮਾਜ਼ ਪੜ੍ਹਨ ਲਈ ਜਾਣ ਤੋਂ ਪਹਿਲਾਂ ਮੈਟਲ ਡਿਟੈਕਟਰ ਦੇ ਸਾਹਮਣਿਓਂ ਲੰਘਣਾ ਪਵੇਗਾ । ਇਹ ਸ਼ਿਨਜਿਆਂਗ ਸੂਬੇ ਦੀ ਉਇਗਰ ਮੁਸਲਿਮ ਆਬਾਦੀ 'ਤੇ ਚੀਨ ਦੀ ਕਮਿਊਨਿਸਟ ਸਰਕਾਰ ਵੱਲੋਂ ਲਾਗੂ ਨਵੀਂ ਵਿਵਸਥਾ ਹੈ।  ਇਸ ਤੋਂ ਪਹਿਲਾਂ ਇਸ ਮੁਸਲਿਮ ਬਹੁਗਿਣਤੀ ਸੂਬੇ ਵਿਚ ਦਾੜ੍ਹੀ ਰੱਖਣ ਤੇ ਖੁੱਲ੍ਹੇ 'ਚ ਨਮਾਜ਼ ਪੜ੍ਹਨ 'ਤੇ ਰੋਕ ਹੈ। ਕੁਝ ਸਾਲ ਪਹਿਲਾਂ ਤਕ ਕਾਸ਼ਗਰ ਦੀ ਸੈਂਟਰਲ ਮਸਜਿਦ ਦੇ ਬਾਹਰ ਦਾ ਚੌਕ ਵੀ ਨਮਾਜ਼ੀਆਂ ਨਾਲ ਭਰਿਆ ਹੁੰਦਾ ਸੀ। ਈਦ ਮੌਕੇ ਮੁਸਲਮਾਨ ਇਕੱਠੇ ਹੋ ਕੇ ਇੱਥੇ ਨਮਾਜ਼ ਪੜ੍ਹਦੇ ਸਨ ਪਰ ਹੁਣ ਹਾਲਤ ਬਦਲ ਗਈ ਹੈ। ਇਸ ਵਾਰੀ ਈਦ ਦੇ ਮੌਕੇ 'ਤੇ ਹਾਲ ਦੇ ਬਾਹਰ ਇਕ ਵੀ ਆਦਮੀ ਦਿਖਾਈ ਨਹੀਂ ਦਿੱਤਾ। ਮਸਜਿਦ 'ਚ ਨਮਾਜ਼ ਲਈ ਦਹਾਕਿਆਂ ਬਾਅਦ ਸਭ ਤੋਂ ਘੱਟ ਭੀੜ ਆਈ। ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਮਸਜਿਦ ਆਉਣ ਵਾਲੇ ਰਸਤੇ 'ਤੇ ਕਈ ਥਾਂ ਚੈੱਕ ਪੁਆਇੰਟ ਬਣਾ ਦਿੱਤੇ ਗਏ ਸਨ। ਉੱਥੇ ਆਉਣ ਵਾਲਿਆਂ ਨੂੰ ਰੋਕ ਕੇ ਤਲਾਸ਼ੀ ਲਈ ਜਾ ਰਹੀ ਸੀ ਤੇ ਕਈ ਸਵਾਲ ਪੁੱਛੇ ਜਾ ਰਹੇ ਸਨ।

ਹੋਰ ਖਬਰਾਂ »