ਔਟਵਾ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਨਿੱਚਰਵਾਰ ਨੂੰ ਇੱਕ ਨੰਨ੍ਹੇ ਜਸਟਿਨ ਟਰੂਡੋ ਨੂੰ ਮਿਲੇ। । ਨੰਨ੍ਹਾ ਜਸਟਿਨ ਟਰੂਡੋ ਇਕ ਸੀਰੀਆਈ  ਸ਼ਰਣਾਰਥੀ ਦੀ ਸਨਤਾਨ ਹੈ। ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਦੇ ਲਈ ਅਪਣੇ ਬੇਟੇ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖ ਦਿੱਤਾ ਸੀ। ਕੈਨੇਡਾ ਦੇ  ਗ੍ਰਹਿ ਯੁੱਧ ਪ੍ਰਭਾਵਤ ਸੀਰੀਆ ਦੇ ਇਸ ਪਰਿਵਾਰ ਨੂੰ ਸ਼ਰਣ ਦਿੱਤੀ ਹੈ। ਢਾਈ ਸਾਲ ਦੇ ਨੰਨ੍ਹੇ ਜਸਟਿਨ ਦਾ ਪੂਰਾ ਨਾਂ ਜਸਟਿਨ ਟਰੂਡੋ ਐਡਮ ਬਿਲਾਨ ਹੈ। ਸ਼ਨਿੱਚਰਵਾਰ ਨੂੰ 'ਕੈਲਗਰੀ ਸਟੈਂਪੀਡ' ਬਰੇਕਫਾਸਟ ਦੇ ਦੌਰਾਨ ਜਦ ਨੰਨ੍ਹੇ ਜਸਟਿਨ ਪ੍ਰਧਾਨ ਮੰਤਰੀ ਜਸਟਿਨ ਨੂੰ ਮਿਲੇ ਤਾਂ ਉਹ ਚੈਨ ਨਾਲ ਸੁੱਤੇ ਪਏ ਸੀ।
ਨੰਨ੍ਹੇ ਜਸਟਿਨ ਟਰੂਡੋ ਦਾ ਜਨਮ ਮਈ ਵਿਚ ਕੈਲਗਰੀ ਵਿਚ ਹੋਇਆ ਸੀ। ਯੁੱਧਗ੍ਰਸਤ ਸੀਰੀਆ ਨੂੰ ਛੱਡ ਕੇ ਕਈ ਮਹੀਨੇ ਪਹਿਲਾਂ ਉਨ੍ਹਾਂ ਦੇ ਮਾਪੇ ਇੱਥੇ ਆ ਕੇ ਵੱਸ ਗਏ ਸੀ। ਉਹ ਮੂਲ ਤੌਰ 'ਤੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨਿਵਾਸੀ ਸਨ।  ਬੀਤੇ ਸਾਲ ਫਰਵਰੀ ਵਿਚ ਉਹ ਮਾਂਟਰੀਅਲ ਆਏ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੀਰੀਆਈ ਸ਼ਰਣਾਰਥੀਆਂ ਨੂੰ ਮਿਲਣ ਏਅਰਪੋਰਟ ਆਉਂਦੇ ਹਨ। ਲੇਕਿਨ ਕਿਸੇ ਕਾਰਨ ਉਹ ਮਾਂਟਰੀਅਲ ਨਹੀਂ ਆ ਸਕੇ ਸੀ। ਲੇਕਿਨ ਨੰਨ੍ਹੇ ਜਸਟਿਨ ਟਰੂਡੋ ਦੇ ਮਾਤਾ ਪਿਤਾ ਮੁਹੰਮਦ ਅਤੇ ਆਰਫ ਬਿਲਾਨ ਨੂੰ ਲੱਗਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਕੁਝ ਕਰਨਾ ਚਾਹੀਦਾ ਤਾਂ ਉਨ੍ਹਾਂ ਨੇ ਅਪਣੇ ਨਵੇਂ ਜਨਮੇ ਬੱਚੇ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖ ਦਿੱਤਾ।
ਨਵੰਬਰ 2015 ਤੋਂ ਜਨਵਰੀ 2017 ਦੇ ਵਿਚ 40 ਹਜ਼ਾਰ ਤੋਂ  ਜ਼ਿਆਦਾ ਸ਼ਰਣਾਰਥੀਆਂ ਨੂੰ ਕੈਨੇਡਾ ਨੇ ਪਨਾਹ ਦਿੱਤੀ ਹੈ। ਇਨ੍ਹਾਂ ਵਿਚੋਂ ਕਰੀਬ ਇੱਕ ਹਜ਼ਾਰ ਸ਼ਰਣਾਰਥੀ ਕੈਲਗਰੀ ਵਿਚ ਵੱਸ ਗਏ ਹਨ। ਇਸ ਸਾਲ ਜਨਵਰੀ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੱਤ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਸ਼ਰਣਾਰਥੀਆਂ 'ਤੇ ਰੋਕ ਲਗਾ ਦਿੱਤਾ ਸੀ। ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਪੋ ਨੇ 'ਯੁੱਧ ਅਤੇ ਕੱਟੜਵਾਦਾ ਤੋਂ ਭੱਜ ਰਹੇ ਲੋਕਾਂ' ਦੀ ਮਦਦ ਕਰਨ ਦੀ ਅਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ ਸੀ। ਫਰਵਰੀ ਵਿਚ ਓਨਆਰੀਓ 'ਚ ਪ੍ਰਧਾਨ ਮੰਤਰ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਇਕ ਹੋਰ ਸੀਰੀਆਈ ਜੋੜੇ ਨੇ ਅਪਣੇ ਬੇਟੇ ਦਾ ਨਾਂ ਜਸਟਿਨ ਰੱਖਿਆ ਸੀ।

ਹੋਰ ਖਬਰਾਂ »