ਲੰਡਨ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬਰਤਾਨਵੀ ਪੁਲਿਸ ਨੇ ਬੇਕਰ ਸਟਰੀਟ ਰੇਲਵੇ ਸਟੇਸ਼ਨ 'ਤੇ ਮੁਸਲਿਮ  ਮਹਿਲਾ ਦਾ ਹਿਜ਼ਾਬ ਉਤਾਰਨ ਦੀ  ਕੋਸ਼ਿਸ਼ ਨੂੰ ਨਫਰਤ ਨਾਲ ਜੁੜੀ ਘਟਨਾ ਦੱਸਿਆ ਹੈ। ਇਕ ਵਿਅਕਤੀ ਨੇ ਲੰਡਨ ਦੇ ਬੇਕਰ ਸਟਰੀਟ ਸਟੇਸ਼ਨ 'ਤੇ ਅਪਣੀ ਦੋਸਤਾਂ ਦੇ ਨਾਲ ਟਰੇਨ ਦਾ ਇੰਤਜ਼ਾਰ ਕਰ ਰਹੀ ਅਨਿਸੋ ਅਬਦੁਲਕਦੀਰ ਦਾ ਹਿਜ਼ਾਬ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਵਿਚ ਪੀੜਤਾ ਨੇ ਕਥਿਤ ਹਮਲਾਵਰ ਦੀ ਤਸਵੀਰ ਟਵੀਟ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਤਸਵੀਰ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ। ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਨਿਸੋ ਅਬਦੁਲਕਦੀਰ ਨੇ ਟਵੀਟ ਕੀਤਾ ਕਿ ਬੇਕਰ ਸਟਰੀਟ ਸਟੇਸ਼ਨ 'ਤੇ ਇਸ ਆਦਮੀ ਨੇ ਜ਼ਬਰਦਸਤੀ ਮੇਰਾ ਹਿਜ਼ਾਬ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹਿਜ਼ਾਬ ਕੱਸ ਕੇ ਫੜ ਲਿਆ। ਉਸ ਨੇ ਮੈਨੂੰ ਚੋਟ ਪਹੁੰਚਾਈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਉਸ ਨੇ ਮੈਨੂੰ ਅਤੇ ਮੇਰੀ ਦੋਸਤਾਂ ਨੂੰ ਭੱਦੇ ਸ਼ਬਦ ਕਹੇ। ਉਸ ਨੇ ਮੇਰੀ ਇਕ ਦੋਸਤ ਦਾ ਸਿਰ ਕੰਧ ਨਾਲ  ਮਾਰਿਆ ਅਤੇ ਉਸ ਦੇ ਮੂੰਹ 'ਤੇ ਥੁੱਕ ਦਿੱਤਾ।  ਉਨ੍ਹਾਂ ਦੇ ਪੋਸਟ ਨੂੰ 24 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਰੀਟਵੀਟ ਕੀਤਾ ਹੈ।  ਹਿਜ਼ਾਬ  ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਨਫਰਤ ਫੈਲਾਉਣ ਵਾਲੇ ਅਪਰਾਧ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ  ਅਜਿਹਾ ਵਿਵਹਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਨੂੰ ਘਟਨਾ ਦੀ ਸ਼ਿਕਾਇਤ ਮਿਲੀ ਹੈ, ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »