ਨਵੀਂ ਦਿੱਲੀ : 10 ਅਗਸਤ : (ਹਮਦਰਦ ਨਿਊਜ਼ ਸਰਵਿਸ) : ਇਸਲਾਮਿਕ ਸਟੇਟ (ਆਈਐਸ) ਨੇ ਬੁੱਧਵਾਰ ਨੂੰ ਇੱਕ ਨਵਾਂ ਵੀਡੀਓ ਜਾਰੀ ਕਰਕੇ ਇਰਾਨ ਦੀ ਰਾਜਧਾਨੀ ਤੇਹਰਾਨ 'ਤੇ ਮੁੜ ਹਮਲਾ ਕਰਨ ਦੀ ਧਮਕੀ ਦਿੱਤੀ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ ਹੈ। ਵੀਡੀਓ 'ਚ ਕਾਲੇ ਰੰਗ ਦਾ ਮਾਸਕ ਪਾਈ ਹੱਥ 'ਚ ਏਕੇ 47 ਫੜੀ ਤੇ ਨਾਲ ਬੈਠਿਆ ਤੇਹਰਾਨ 'ਤੇ ਹਮਲੇ ਦੀ ਧਮਕੀ ਦੇ ਰਿਹਾ ਹੈ। ਇਸ ਵੀਡੀਓ 'ਤੇ ਇਸਲਾਮਿਕ ਸਟੇਟ ਦੀ ਸਮਾਚਾਰ ਏਂਜਸੀ 'ਅਮਾਕ' ਦਾ ਮਾਰਕਾ ਲੱਗਿਆ ਹੋਇਆ ਹੈ। ਇਸਲਾਮਿਕ ਸਟੇਟ ਇਰਾਨ ਨੂੰ ਆਪਣੇ ਦੁਸ਼ਮਣ ਵਾਂਗ ਦੇਖਦਾ ਹੈ। ਦੱਸ ਦੀਏ ਕਿ ਪਹਿਲਾਂ ਵੀ ਆਈਐਸ ਨੇ 7 ਜੂਨ ਨੂੰ ਇਰਾਨ ਦੀ ਸਾਂਸਦ ਉਪਰ ਅਤੇ ਅਪਾਤੁਲਾ ਖੁਮੈਨੀ ਦੀ ਦਰਗਾਹ 'ਤੇ ਹਮਲਾ ਕੀਤਾ ਸੀ, ਜਿਸ 'ਚ 18 ਲੋਕ ਮਾਰੇ ਗਏ  ਸਨ। ਹਮਲੇ ਦੇ ਜਵਾਬ ਵਿੱਚ ਇਰਾਨ ਦੇ 'ਇਨਕਲਾਬੀ ਗਾਰਡ' ਨੇ 18 ਜੂਨ ਨੂੰ ਸੀਰੀਆ 'ਚ ਸਥਿਤ ਆਈਐਸ ਦੇ Îਟਿਕਾਣਿਆਂ 'ਤੇ ਕਈ ਮਿਸਾਇਲਾਂ ਦਾਗੀਆਂ ਸਨ। ਇਰਾਨ ਦੇ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਹਮਲੇ ਨਾਲ ਸਬੰਧਤ ਦਰਜਨਾਂ ਲੋਕਾਂ ਦੀ ਗ੍ਰਿਫ਼ਤਾਰੀ ਦਾ ਵੀ ਐਲਾਨ ਕੀਤਾ ਹੈ। ਵੀਡੀਓ ਦੇ ਇੱਕ ਹੋਰ ਹਿੱਸੇ 'ਚ ਕਾਲਾ ਮਾਸਕ ਪਾਈ ਅੱਤਵਾਦੀ ਅਰਬੀ ਭਾਸ਼ਾ 'ਚ ਸ਼ੀਆ ਮੁਸਲਮਾਨਾਂ ਦੇ ਖਿਲਾਫ਼ ਬੋਲਦੇ ਅਤੇ ਇਰਾਕ 'ਚ ਉਨਾਂ 'ਤੇ ਹਮਲਾ ਕਰਨ ਦੀ ਧਮਕੀ ਦਿੰਦੇ ਨਜ਼ਰ ਆ ਰਹੇ ਹਨ।

ਹੋਰ ਖਬਰਾਂ »