ਲਾਹੌਰ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ 'ਘਰ ਵਾਪਸੀ' ਕਾਫ਼ਲੇ ਵਿਚ ਸ਼ਾਮਲ ਤੇਜ਼ ਰਫਤਾਰ ਕਾਰ ਨਾਲ ਕੁਚਲ ਕੇ ਸ਼ੁੱਕਰਵਾਰ ਨੂੰ ਇਕ ਬੱਚੇ ਦੀ ਮੌਤ ਹੋ ਗਈ। ਬੱਚਾ ਸ਼ਰੀਫ ਦਾ ਸੁਆਗਤ ਕਰਨ ਦੇ ਲਈ ਖੜ੍ਹੀ ਭੀੜ ਵਿਚ ਸ਼ਾਮਲ ਸੀ। ਦੇਸ਼ ਦੇ ਸੂਚਨਾ ਮੰਤਰੀ ਨੇ ਘਟਨਾ 'ਤੇ ਦੁੱਖ ਜਤਾਇਆ ਹੈ।
ਇਹ ਹਾਦਸਾ ਪੰਜਾਬ ਸੂਬੇ ਵਿਚ ਲਾਲਮੂਸਾ ਨਾਂ ਦੇ ਸਥਾਨ ਤੇ ਹੋਇਆ। ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਵਾਜ਼ ਸ਼ਰੀਫ ਜੀਟੀ ਰੋਡ ਰਾਹੀਂ ਹੁੰਦੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਲਾਹੌਰ ਆ ਰਹੇ ਸੀ। ਡਾਨ ਦੀ ਰਿਪੋਰਟ ਮੁਤਾਬਕ 9 ਸਾਲ ਦਾ ਅਹਿਮਦ ਉਸ ਭੀੜ ਦਾ ਹਿੱਸਾ ਸੀ, ਜੋ ਨਵਾਜ਼ ਸ਼ਰੀਫ ਦਾ ਸੁਆਗਤ ਕਰਨ ਦੇ ਲਈ ਲਾਲਮੂਸਾ ਵਿਚ ਇਕੱਠੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਭੀੜ ਤੋਂ ਨਿਕਲ ਕੇ ਉਹ ਸੜਕ 'ਤੇ ਆ ਗਿਆ ਅਤੇ ਕਾਫਲੇ ਨਾਲ ਜੁੜੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਡਾਨ ਮੁਤਾਬਕ ਕਾਫ਼ਲੇ ਦੀ ਬਾਕੀ ਕਾਰਾਂ ਇਸ ਤੋਂ ਬਾਅਦ ਵੀ ਨਹੀਂ ਰੁਕੀਆਂ ਅਤੇ ਬੱਚੇ ਨੂੰ ਕੁਚਲਦੇ ਹੋਏ ਨਿਕਲ ਗਈ। ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨਵਾਜ਼ ਸ਼ਰੀਫ ਦੀ ਮਰਿਅਮ ਨੇ ਇਸ ਘਟਨਾ 'ਤੇ ਦੁੱਖ ਜਤਾਇਆ।  ਉਨ੍ਹਾਂ ਨੇ ਸਥਾਨਕ ਨੇਤਾਵਾਂ ਨੂੰ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਹੈ।

ਹੋਰ ਖਬਰਾਂ »