ਮੁੰਬਈ, 18 ਅਗਸਤ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਇੰਸਟਾਗਰਾਮ 'ਤੇ ਅਪਣੀ ਇਕ ਵੀਡੀਓ ਸ਼ੇਅਰ ਕਰਨਾ ਭਾਰੀ ਪੈ ਗਿਆ। ਇਸ ਵੀਡੀਓ ਵਿਚ ਪ੍ਰਿਯੰਕਾ ਨੇ ਵਾਈਟ ਟੌਪ ਅਤੇ ਸ਼ਰਟ ਜੀਨਸ ਪਾਈ ਹੋਈ ਸੀ ਅਤੇ ਦੁਪੱਟੇ ਦੇ ਰੂਪ ਵਿਚ ਤਿਰੰਗੇ ਝੰਡੇ ਨੂੰ ਲਪੇਟਿਆ ਸੀ। ਇਹ ਗੱਲ ਉਸ ਦੇ ਫਾਲੋਅਰਸ ਨੂੰ ਪਸੰਦ ਨਹੀਂ ਆਈ ਅਤੇ ਉਸ ਨੂੰ ਤੁਰੰਤ ਟਰੋਲ ਕੀਤਾ ਜਾਣ ਲੱਗਾ। ਫੈਨਸ ਨੇ ਕਿਹਾ ਕਿ ਪ੍ਰਿਯੰਕਾ ਨੇ ਤਿਰੰਗੇ ਦਾ ਅਪਮਾਨ ਕੀਤਾ ਹੈ। ਕਈ ਫੈਨਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪ੍ਰਿਯੰਕਾ ਤੂੰ ਵਾਪਸ ਭਾਰਤ ਨਾ  ਆਉਣਾ। ਪ੍ਰਿੰਯਕਾ ਦੇ ਸਮਰਥਨ ਵਿਚ ਇਕ ਯੂਜ਼ਰ ਨੇ ਲਿਖਿਆ ਕਿ ਜੋ ਲੋਕ ਪ੍ਰਿਯੰਕਾ ਦਾ ਵਿਰੋਧ ਕਰ ਰਹੇ ਹਨ। ਕ੍ਰਿਪਾ ਕਰਕੇ ਦੱਸਣ ਕਿ ਉਨ੍ਹਾਂ ਦੇਸ਼ ਲਈ ਕੀ ਕੀਤਾ। ਇੱਕ ਯੂਜ਼ਰ ਨੇ ਲਿਖਿਆ ਕਿ ਮੈਂ ਇਕ ਭਾਰਤੀ ਹਾਂ, ਕੁਝ ਵੀ ਪਹਿਨ ਸਕਦੀ ਹਾਂ ਅਤੇ ਮੈਂ ਪ੍ਰਿਯੰਕਾ ਜਿਹੀ ਬਣਨਾ ਚਾਹੁੰਦੀ ਹਾਂ। ਆਪ ਲੋਕ ਕਿਸੇ ਦੇ ਮਾਤਾ ਪਿਤਾ ਨਹੀਂ ਹਨ। ਜੋ ਉਸ ਨੂੰ ਜੱਜ ਕਰਨ। ਪ੍ਰਿਯੰਕਾ ਨੂੰ ਕੀ ਪਹਿਨਣਾ ਹੈ ਅਤੇ ਕੀ ਨਹੀਂ ਪਹਿਨਣਾ ਹੈ, ਇਹ ਉਸ ਦੀ ਜ਼ਿੰਦਗੀ ਹੈ, ਉਹ ਅਪਣੇ ਕੱਪੜੇ ਖੁਦ ਹੀ ਖਰੀਦਦੀ ਹੈ, ਉਸ ਨੇ  ਤੁਹਾਡੇ ਕੋਲੋਂ ਨਹੀਂ ਪੁੱਛਿਆ ਸੀ।

ਹੋਰ ਖਬਰਾਂ »