ਮੋਹਾਲੀ, 6 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਦਾ ਕੇਸ ਮੋਹਾਲੀ ਦੀ ਐਨਆਈਏ ਕੋਰਟ ਤੋਂ ਐਡੀਸ਼ਨਲ ਸੈਸ਼ਨ ਜੱਜ ਅੰਸ਼ੁਲ ਬੈਰੀ ਦੀ ਕੋਰਟ ਵਿਚ  ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪਹਿਲੀ ਗਵਾਹੀ ਫਲਾਇੰਗ ਲੈਫ਼ਟੀਨੈਂਟ ਵਿਮਲ ਕੁਮਾਰ ਦੀ ਹੋਣੀ ਹੈ, ਜੋ ਕਿ ਲੰਬੇ ਸਮੇਂ ਤੋਂ ਪੈਂਡਿੰਗ  ਪਈ ਹੋਈ ਹੈ। ਧਿਆਨ ਹੋਵੇ ਕਿ ਸੁਰੱਖਿਆ ਏਜੰਸੀਆਂ ਦੇ ਅਨੁਸਾਰ  ਪਠਾਨਕੋਟ ਹਮਲੇ ਦੇ ਤਾਰ ਜੈਸ਼ ਏ ਮੁਹੰਮਦ ਦੇ ਨਾਲ ਜੁੜੇ ਹੋਏ ਸੀ। ਪਾਕਿਸਤਾਨ ਦੀ ਇਕ ਟੀਮ ਨੇ ਭਾਰਤ ਦਾ ਦੌਰਾ ਕੀਤਾ ਸੀ। ਇਸ ਮਾਮਲੇ ਵਿਚ ਐਨਆਈਏ ਵਲੋਂ ਉਕਤ ਅੱਤਵਾਦੀ ਪਾਕਿਸਤਾਨ ਸਮੇਤ ਡਿਪਟੀ ਚੀਫ਼ ਜੈਸ਼ ਏ ਮੁਹੰਮਦ ਅਤੇ ਮੌਲਾਨਾ ਦੇ ਭਰਾ ਮੁਫਤੀ ਅਬਦੁਲਾ ਰੌਫ, ਲੋਚਿੰਗ ਕਮਾਂਡਰ ਸ਼ਾਹੀਦ ਲਤੀਫ ਨਿਵਾਸੀ ਮੌਰ ਅਮੀਨਾਬਾਦ ਗੁਜਰਾਂਵਾਲਾ ਅਤੇ ਕਾਸਿਫ ਜਾਨ ਨਿਵਾਸੀ ਪਾਕਿਤਸਾਨ ਦੇ ਖ਼ਿਲਾਫ਼ ਅਲੱਗ ਅਲੱਗ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਹੋਰ ਖਬਰਾਂ »