ਚੰਡੀਗੜ੍ਹ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਡੇਰਾ ਮੁਖੀ ਦੇ ਲਈ ਪਰਿਵਾਰ ਤੋਂ ਜ਼ਿਆਦਾ ਖ਼ਾਸ ਬਣ ਚੁੱਕੀ ਹਨੀਪ੍ਰੀਤ ਦਰਅਸਲ ਖੁਦ ਫ਼ਿਲਮੀ ਸਟਾਰ ਬਣਨਾ ਚਾਹੁੰਦੀ ਸੀ ਅਤੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਦੇ ਨਾਲ ਫ਼ਿਲਮ ਕਰਨਾ ਚਾਹੁੰਦੀ ਸੀ। ਅਪਣੀ ਇਸੇ ਲਾਲਸਾ ਨੂੰ ਪੂਰਾ ਕਰਨ ਦੇ ਲਈ ਹਨੀਪ੍ਰੀਤ ਨੇ ਡੇਰਾ ਮੁਖੀ ਨੂੰ ਢਾਲ ਬਣਾਇਆ।  ਸਿਰਫ ਦੋ ਸਾਲ ਵਿਚ ਡੇਰਾ ਮੁਖੀ ਦੀ ਪੰਜ ਹਿੰਦੀ ਫ਼ਿਲਮਾਂ ਤਿਆਰ ਕਰਕੇ ਰਿਲੀਜ਼ ਕਰਵਾ ਦਿੱਤੀਆਂ। ਇਨ੍ਹਾਂ ਵਿਚੋਂ ਤਿੰਨ ਫ਼ਿਲਮਾਂ ਵਿਚ ਬਾਕਾਇਦਾ ਹਨੀਪ੍ਰੀਤ ਨੇ ਬਤੌਰ ਹੀਰੋਇਨ ਵੀ ਕੰਮ ਕੀਤਾ ਜਦ ਕਿ ਸਾਰੀ ਫ਼ਿਲਮਾਂ ਵਿਚ ਡਾਇਰੈਕਟਰ, ਐਡੀਟਰ ਤੋਂ ਲੈ ਕੇ 21 ਤਰ੍ਹਾਂ ਦੇ ਕੰਮ ਕਰਕੇ ਹਨੀਪ੍ਰੀਤ ਨੇ ਮਸ਼ਹੂਰ ਸਟਾਰ ਜੈਕੀ ਚੇਕ ਦਾ ਰਿਕਾਰਡ ਤੋੜ ਦੇਣ ਦਾ ਵੀ ਦਾਅਵਾ ਕੀਤਾ।  ਡੇਰਾ ਛੱਡ ਚੁੱਕੇ ਡੇਰਾ ਮੁਖੀ ਪਰਿਵਾਰ ਦੇ ਨਜ਼ਦੀਕੀ ਭੁਪਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਹਨੀਪ੍ਰੀਤ ਨੂੰ ਬਚਪਨ ਤੋਂ ਹੀ ਫ਼ਿਲਮੀ ਸਟਾਰ ਬਣਨ ਦਾ ਸ਼ੌਕ ਸੀ।  ਡੇਰਾ ਮੁਖੀ ਦੇ ਨਜ਼ਦੀਕ ਆਉਣ ਤੋਂ ਬਾਅਦ ਉਸ ਨੂੰ ਅਪਣੀ ਇਸ ਹਸਰਤ ਨੂੰ ਪੂਰਾ ਕਰਨ ਦਾ ਮੰਚ ਮਿਲ ਗਿਆ।  ਉਨ੍ਹਾਂ ਅਨੁਸਾਰ ਦਰਅਸਲ ਹਨੀਪ੍ਰੀਤ ਖੁਦ ਬਾਲੀਵੁਡ ਸਟਾਰ ਬਣਨਾ ਚਾਹੁੰਦੀ ਸੀ ਅਤੇ ਬਾਲੀਵੁਡ ਦੇ ਖਿਡਾਰੀ ਕਹੇ ਜਾਣ ਵਾਲੇ ਹੀਰੋ ਅਕਸ਼ੈ ਕੁਮਾਰ ਤੋਂ ਬਹੁਤ ਪ੍ਰਭਾਵਤ ਸੀ। ਉਹ ਅਕਸ਼ੈ ਕੁਮਾਰ ਦੇ ਨਾਲ ਐਕਸ਼ਨ ਫ਼ਿਲਮ ਕਰਨਾ ਚਾਹੁੰਦੀ ਸੀ। 

ਹੋਰ ਖਬਰਾਂ »

ਰਾਸ਼ਟਰੀ