ਪੰਚਕੂਲਾ, 6 ਅਕਤੂਬਰ (ਹ.ਬ.) : ਸਾਧਵੀ ਰੇਪ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਸਿੰਘ ਦੇ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੈਗੂਲਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਨੂੰ ਇਕ ਹਾਰਡ ਡਿਸਕ ਮਿਲੀ ਹੈ, ਜਿਸ ਵਿਚ ਬਲਾਤਕਾਰੀ ਬਾਬਾ ਦੀ 700 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਅਤੇ ਹਵਾਲਾ ਕਾਰੋਬਾਰ ਦੀ ਡਿਟੇਲਸ ਹੈ। ਈਡੀ ਇਹ ਹਾਰਡ ਡਿਸਕ ਹਾਸਲ ਕਰੇਗੀ। ਈਡੀ ਨੂੰ ਰੈਗੂਲਰ ਜਾਂਚ  ਐਫਆਈਆਰ ਦੀ ਤਰ੍ਹਾਂ ਹੀ ਹੁੰਦੀ ਹੈ ਈਡੀ ਡੇਰਾ ਸੱਚਾ ਸੌਦਾ ਸਿਰਸਾ ਤੋਂ ਲੈ ਕੇ ਦੇਸ਼ ਭਰ ਵਿਚ ਜਮ੍ਹਾ ਕੀਤੀ ਗਈ ਡੇਰੇ ਦੀ ਪ੍ਰਾਪਰਟੀ ਦੀ ਜਾਂਚ ਕਰੇਗੀ। ਗੁਰਮੀਤ ਨੂੰ 25 ਅਗਸਤ ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੂਲਾ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਦੰਗਾ ਕਰਾਇਆ ਗਿਆ ਸੀ। ਇਕੱਲੇ ਪੰਚਕੂਲਾ ਵਿਚ ਹੀ 38 ਲੋਕਾਂ ਦੀ ਜਾਨ ਚਲੀ ਗਈ ਸੀ 28 ਅਗਸਤ ਨੂੰ ਬਾਬਾ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਸਿਰਸਾ ਡੇਰੇ ਤੋਂ ਦਸਤਾਵੇਜ਼ਾਂ ਨੂੰ ਨਸ਼ਟ ਕੀਤਾ ਗਿਆ। ਇੱਥੇ ਹੀ ਕਈ ਹਾਰਡ ਡਿਸਕ ਵੀ ਤੋੜੇ ਗਏ।  ਈਡੀ ਦੇ ਡਿਪਟੀ ਡਾਇਰੈਕਟਰ  ਨੇ ਵੀਰਵਾਰ ਨੂੰ ਹਰਿਆਣਾ  ਪੁਲਿਸ ਦੇ ਡੀਜੀਪੀ ਬੀਐਸ ਸੰਧੂ ਨਾਲ ਮੁਲਾਕਾਤ ਕੀਤੀ ਹੈ। ਸੰਧੂ ਨੂੰ ਸਿਰਸਾ ਡੇਰੇ ਵਿਚ ਚੈਕਿੰਗ ਦੌਰਾਨ ਜੁਟਾਏ ਗਏ ਦਸਤਾਵੇਜ਼ਾਂ ਦੇ ਬਾਰੇ ਵਿਚ ਪੁਛਿਆ ਗਿਆ ਹੈ ਈਡੀ ਦੇ ਕੋਲ ਕੁਝ ਇਨਪੁਟਸ ਸੀ ਜਿਸ ਦੇ ਆਧਾਰ 'ਤੇ ਡੀਜੀਪੀ ਨਾਲ ਮੀਟਿੰਗ ਹੋਈ। ਪੁਲਿਸ ਈਡੀ ਨੂੰ ਇਹ ਹਾਰਡ ਡਿਸਕ ਦੇਵੇਗੀ।

ਹੋਰ ਖਬਰਾਂ »