ਹਿਊਸਟਨ : 10 ਅਕਤੂਬਰ : (ਪੱਤਰ ਪ੍ਰੇਰਕ) : ਅਮਰੀਕਾ 'ਚ ਤਿੰਨ ਸਾਲਾ ਭਾਰਤੀ ਲੜਕੀ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਅਜਿਹਾ ਦੋਸ਼ ਹੈ ਕਿ ਉਸ ਦੇ ਮਤਰੇਏ ਪਿਤਾ ਵੱਲੋਂ ਦੁੱਧ ਪੂਰਾ ਨਾ ਪੀਣ 'ਤੇ ਉਸ ਨੂੰ ਘਰ ਤੋਂ ਬਾਹਰ ਖੜ•ਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੱਚੀ ਲਾਪਤਾ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਤਿੰਨ ਸਾਲ ਦੀ ਇਸ ਲੜਕੀ ਦਾ ਨਾਮ ਸ਼ੋਰਿਨ ਮੈਥਅੂਜ ਹੈ। ਇਸ ਨੂੰ ਵੇਸਲੇ ਮੈਥਅੂਜ ਨੇ ਦੋ ਸਾਲ ਪਹਿਲਾਂ ਭਾਰਤ ਦੇ ਇੱਕ ਅਨਾਥ ਆਸ਼ਰਮ 'ਚੋਂ ਗੋਦ ਲਿਆ ਸੀ। ਬਾਅਦ 'ਚ ਇਸ ਨੂੰ ਯੂਐਸ ਲੈ ਗਿਆ ਸੀ। 
ਅਮਰੀਕੀ ਮੀਡੀਆ, ਐਨਬੀਸੀ ਮੁਤਾਬਕ ਇਹ ਘਟਨਾ ਸ਼ਨੀਵਾਰ ਸਵੇਰ ਦੀ ਹੈ। ਵੇਸਲੇ ਨੇ ਸ਼ੋਰਿਨ ਨੂੰ ਦੁੱਧ ਪੂਰਾ ਨਾ ਪੀਣ ਕਾਰਨ ਘਰ ਤੋਂ ਬਾਹਰ ਦਰੱਖ਼ਤ ਥੱਲੇ ਖੜ•ਾ ਰਹਿਣ ਦੀ ਸਜ਼ਾ ਦਿੱਤੀ ਸੀ। ਕਰੀਬ 15 ਮਿੰਟਾਂ ਬਾਅਦ ਜਦੋਂ ਉਹ ਲੜਕੀ ਨੂੰ ਦੇਖਣ ਗਿਆ ਤਾਂ ਉਹ ਉਥੇ ਨਹੀਂ ਸੀ। ਪੰਜ ਘੰਟੇ ਬੀਤਣ ਤੋਂ ਬਾਅਦ ਵੀ ਵੇਸਲੇ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟ ਕਰਨ 'ਚ ਦੇਰੀ ਕਰਨਾ ਚਿੰਤਾ ਦਾ ਵਿਸ਼ਾ ਹੈ। ਪੁਲਿਸ ਮੁਤਾਬਕ ਵੇਸਲੇ ਨੂੰ ਸ਼ਨੀਵਾਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ, ਉਸ 'ਤੇ ਬੱਚੇ ਨਾਲ ਲਾਪ੍ਰਵਾਹੀ ਵਰਤਣ ਦਾ ਦੋਸ਼ ਲੱਗਿਆ ਹੈ। ਹਾਲਾਂਕਿ ਬਾਅਦ 'ਚ ਉਸ ਨੂੰ ਬਾਂਡ 'ਤੇ ਰਿਹਾਅ ਵੀ ਕਰ ਦਿੱਤਾ ਗਿਆ। 

ਹੋਰ ਖਬਰਾਂ »