ਕੈਲੇਫੋਰਨੀਆ : 11 ਅਕਤੂਬਰ : (ਪੱਤਰ ਪ੍ਰੇਰਕ) : ਭਾਰਤੀ ਮੂਲ ਦੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਕਾਮਯਾਬੀ ਦੇ ਨਾਲ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਵੀ ਵਧਦੀਆਂ ਹਨ। ਉਨ•ਾਂ ਕਿਹਾ ਕਿ ਜਿਹੜੇ ਜਿੰਨੇ ਵੱਡੇ ਉਚ ਅਹੁਦੇ 'ਤੇ ਹਨ, ਉਨ•ਾਂ 'ਤੇ ਓਨਾ ਹੀ ਵਧ ਦਬਾਅ ਹੈ। ਇਹ ਗੱਲ ਕਿਸੇ ਇੱਕ ਸ਼ਖ਼ਸ ਲਈ ਨਹੀਂ, ਸਗੋਂ ਦੁਨੀਆਂ ਦੇ ਹਰ ਇਨਸਾਨ ਜਾਂ ਸੰਸਥਾਨ 'ਤੇ ਲਾਗੂ ਹੁੰਦੀ ਹੈ। ਉਨ•ਾਂ ਇੱਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕਈ ਮਾਮਲਿਆਂ 'ਤੇ ਆਪਣੇ ਖੁੱਲ• ਕੇ ਸੁਝਾਅ ਰੱਖੇ। ਤੁਹਾਨੂੰ ਦੱਸ ਦੀਏ ਕਿ ਗੂਗਲ 23 ਲੱਖ ਸਰਚ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਦੁਨੀਆਂ ਦਾ ਸਭ ਤੋਂ ਵੱਡਾ ਇੰਜਨ ਹੈ। ਉਨ•ਾਂ ਕਿਹਾ ਕਿ ਸਾਨੂੰ ਹਰ ਰੋਜ਼ ਕੁਝ ਨਵਾਂ ਕਰਨਾ ਚਾਹੀਦਾ ਹੈ। 
ਗੂਗਲ ਦੇ ਸੀਈਓ ਨੇ ਕਿਹਾ ਕਿ ਹਰ ਦਿਨ ਮੈਂ ਇਹ ਸੋਚਦਾ ਹਾਂ ਕਿ ਸਿਲੀਕਾਨ ਬੈਲੀ ਦੇ ਕਿਸੇ ਗੈਰਾਜ 'ਚ ਕੋਈ ਇੰਜੀਨੀਅਰ ਕੁਝ ਨਵਾਂ ਰਚ ਰਿਹਾ ਹੋਵੇਗਾ। ਜੇਕਰ ਅਸੀਂ ਕੁਝ ਨਵਾਂ ਨਹੀਂ ਕੀਤਾ ਤਾਂ ਅਸੀਂ ਹੋਰਾਂ ਨਾਲੋਂ ਪਛੜ ਜਾਵਾਂਗੇ। ਰੋਜ਼ ਕੁਝ ਨਾ ਕੁਝ ਨਵਾਂ ਕਰਨਾ ਹੋਵੇਗਾ, ਅਜਿਹੇ 'ਚ ਨਵਾਂ ਸਿਸਟਮ ਤਿਆਰ ਕਰਨਾ ਜ਼ਰੂਰੀ ਹੈ। ਚੰਗੀ ਟੀਮ ਅਤੇ ਸਾਰਿਆਂ ਨਾਲ ਮਿਲ ਕੇ ਕੰਮ ਕਰਨ ਨਾਲ ਹੀ ਕਾਮਯਾਬੀ ਮਿਲਦੀ ਹੈ। ਕਿਸੇ ਇੱਕ ਇਨਸਾਨ ਨੂੰ ਸੁਪਰਸਟਾਰ ਬਣਾ ਦੇਣ ਵਾਲਾ ਕਲਚਰ ਲੰਬੇ ਸਮੇਂ ਤੱਕ ਟਿਕ ਨਹੀਂ ਸਕਦਾ। 
ਉਨ•ਾਂ ਕਿਹਾ ਕਿ ਵਰਤਮਾਨ ਦੇ ਨਾਲ ਹੀ ਭਵਿੱਖ ਦੇ ਹਿਸਾਬ ਨਾਲ ਖ਼ੁਦ ਨੂੰ ਤਿਆਰ ਕਰਦੇ ਰਹਿਣਾ ਬਹੁਤ ਵੱਡੀ ਚੁਣੌਤੀ ਹੈ। ਸਾਨੂੰ ਮੋਬਾਇਲ ਟੈਕਨਾਲੋਜੀ ਤੋਂ ਅੱਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਸੋਚਣਾ ਹੋਵੇਗਾ, ਜਦਕਿ ਅਸੀਂ ਭਵਿੱਖ ਬਾਰੇ ਸੋਚਦੇ ਹਾਂ ਤਾਂ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਆਖ਼ਰ ਇਨਸਾਨ ਕਿਸ ਗਤੀ ਨਾਲ ਖ਼ੁਦ ਨੂੰ ਬਦਲਣਾ ਚਾਹ ਰਿਹਾ ਹੈ। ਅਸੀਂ ਉਸੇ ਗਤੀ ਨਾਲ ਨਵੀਆਂ ਚੀਜ਼ਾਂ ਉਨ•ਾਂ ਨੂੰ ਦੇਣੀਆਂ ਹਨ, ਕੱਲ• ਤੋਂ ਵਧੀਆ ਕੰਮ ਅੱਜ ਕਰਨਾ ਹੈ। ਚੀਜ਼ਾਂ ਨਾਲ ਅਸਹਿਮਤ ਹੋਣ ਨਾਲ ਕੰਮ ਨਹੀਂ ਚੱਲੇਗਾ। ਉਨ•ਾਂ ਕਿਹਾ ਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਕਿਹੜੀ ਉਹ ਜ਼ਰੂਰੀ ਗੱਲ ਹੈ, ਜਿਸ ਨਾਲ ਅਸੀਂ ਸਹਿਮਤ ਹੋ ਸਕਦੇ ਹਾਂ। ਇਸ ਲਿਹਾਜ਼ ਨਾਲ ਸਾਨੂੰ ਖ਼ੁਦ ਲਈ ਪੈਰਾਮੀਟਰ ਤੈਅ ਕਰਨਾ ਹੀ ਸਭ ਤੋਂ ਵੱਡਾ ਕੰਮ ਹੈ। ਉਨ•ਾਂ ਕਿਹਾ ਕਿ ਸਿਲੀਕਾਨ ਬੈਲੀ 'ਚ ਕੁਝ ਅਜਿਹੇ ਲੋਕ ਹਨ, ਜਿਨ•ਾਂ ਨੇ ਵੀਡੀਓ ਗੇਮਜ਼ ਖੇਡਦਿਆਂ ਹੀ ਹਾਈ ਸਕੂਲ ਪਾਸ ਕੀਤਾ ਅਤੇ ਅਜਿਹੇ ਹੀ ਵੱਡੇ ਹੋਏ, ਇਹ ਪੀੜ•ੀ ਇੱਕ ਨਵੀਂ ਦੁਨੀਆਂ ਨਾਲ ਜੁੜੀ ਹੈ। 

ਹੋਰ ਖਬਰਾਂ »