ਵਾਸ਼ਿੰਗਟਨ : 11 ਅਕਤੂਬਰ : (ਪੱਤਰ ਪ੍ਰੇਰਕ) : ਭਾਰਤ ਕੋਲ ਵੱਡੇ ਤੇ ਸਖ਼ਤ ਫੈਸਲੇ ਲੈਣ ਅਤੇ ਉਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਸਮਰੱਥਾ ਹੈ। ਇਸ ਲਈ ਉਭਰਦੀ ਅਰਥਵਿਵਸਥਾ 'ਚ ਭਾਰਤ ਇੱਕ ਜ਼ਿਆਦਾ ਸਾਫ਼ ਸੁਥਰੀ ਅਤੇ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਪਹੁੰਚੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਨਿਊਯਾਰਕ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਜੇਤਲੀ ਇੱਥੇ ਜੀਐਸਟੀ ਲਾਗੂ ਕਰਨ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਨਿਵੇਸ਼ਕਾਂ ਨਾਲ ਮੁਖ਼ਾਤਬ ਹੋਏ। ਜੇਤਲੀ ਮੁਤਾਬਕ ਭਾਰਤ ਅਜਿਹੇ ਸਮੇਂ ਸਭ ਤੋਂ ਖੁੱਲੀ ਅਤੇ ਵਿਸ਼ਵੀ ਰੂਪ ਨਾਲ ਏਕੀਕ੍ਰਿਤ ਅਰਥਵਿਵਸਥਾ ਬਣਿਆ ਹੈ, ਜਦੋਂ ਹੋਰ ਦੇਸ਼ ਜ਼ਿਆਦਾ ਤੋਂ ਜ਼ਿਆਦਾ ਸੁਰੱਖਿਆ ਗਾਰਡ ਹੁੰਦੇ ਜਾ ਰਹੇ ਹਨ। ਜੇਤਲੀ ਯੂਐਸ ਇੰਡੀਆ ਬਿਜਨੈਸ ਕੌਂਸਲ ਅਤੇ ਭਾਰਤੀ ਉਦਯੋਗ ਚੈਂਬਰ ਸੀਆਈਆਈ ਵੱਲੋਂ ਸੰਯੁਕਤ ਤੌਰ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਭਾਰਤ ਨੂੰ ਅਨੁਰੂਪ ਨਾਲ ਇੱਕ ਬਹੁਤ ਵੱਡੀ ਰਸਮੀ ਅਰਥਵਿਵਸਥਾ ਬਣਾਉਣ ਲਈ ਨੋਟਬੰਦੀ, ਵਿੱਤੀ ਸਮਾਂਵੇਸੀ ਅਤੇ ਜੀਐਸਟੀ ਜਿਹੇ ਤਮਾਮ ਕਦਮ ਇੱਕ ਤੋਂ ਬਾਅਦ ਇੱਕ ਉਠਾਉਣੇ ਪੈਂਦੇ ਹਨ, ਉਸ ਲਈ ਢਾਂਚਾ ਤਿਆਰ ਕਰਨਾ ਹੁੰਦਾ ਹੈ।
ਸ੍ਰੀ ਜੇਤਲੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਭਰਦੀ ਅਰਥਵਿਵਸਥਾ 'ਚ ਭਾਰਤ ਕੋਲ ਨਾ ਸਿਰਫ਼ ਇੱਕ ਵੱਡਾ ਬਾਜ਼ਾਰ, ਸਗੋਂ ਆਰਥਿਕ ਸਵੱਛ ਤੇ ਵੱਡੀ ਅਰਥਵਿਵਸਥਾ ਬਣਨ ਦੀ ਸਮਰੱਥਾ ਹੈ। ਉਹ ਹੁਣ ਸਖ਼ਤ ਫੈਸਲਿਆਂ ਨੂੰ ਲਾਗੂ ਕਰਨ ਅਤੇ ਕਾਰਗਰ ਤਰੀਕੇ ਨਾਲ ਉਨਾਂ ਨੂੰ ਮੁਕਾਮ ਤੱਕ ਪਹੁੰਚਾਉਣ ਦੇ ਸਮਰੱਥ ਹੈ। ਭਾਰਤ ਸਰਕਾਰ ਵੱਡੀ ਗਿਣਤੀ 'ਚ ਬੁਨਿਆਦੀ ਪ੍ਰੀਯੋਜਨਾਵਾਂ 'ਤੇ ਕੰਮ ਕਰ ਰਹੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਹੌਲੀ ਹੌਲੀ ਬਦਲਾਅ ਹਮੇਸ਼ਾ ਹੁੰਦੇ ਰਹਿੰਦੇ ਹਨ, ਪਰ ਇਹ ਕੰਮ ਇੱਕ ਵਿਸ਼ੇਸ਼ ਪ੍ਰਕਿਰਿਆ ਤਹਿਤ ਹੁੰਦਾ ਹੈ। ਉਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਭਾਰਤ ਕੋਲ ਉਹ ਸਮਰੱਥਾ ਹੈ ਕਿ ਉਹ ਵੱਡੇ ਤੇ ਮਹੱਤਵਪੂਰਨ ਵਿਚਾਰਾਂ ਨੂੰ ਅਪਣਾ ਸਕੇ ਅਤੇ ਇਨਾਂ ਨੂੰ ਲਾਗੂ ਕਰ ਸਕੇ। ਇਨਾਂ ਵੱਡੇ ਬਦਲਾਵਾਂ ਨੂੰ ਲਾਗੂ ਕਰਨ ਲਈ ਕਈ ਵੱਡੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਦੇਸ਼ 'ਚ ਸਮੁੱਚੇ ਆਰਥਿਕ ਹਾਲਾਤ ਨੂੰ ਬਿਹਤਰ ਬਣਾਉਣ ਲਈ ਕਰ ਦਾਇਰੇ ਨੂੰ ਵਧਾਉਣ ਦੀ ਜ਼ਰੂਰਤ ਹੈ।
ਹਾਲਾਂਕਿ, ਉਨਾਂ ਨੇ ਮੰਨਿਆ ਕਿ ਜੀਐਸਟੀ ਨੂੰ ਲਾਗੂ ਕਰਨ ਤੋਂ ਬਾਅਦ ਮੈਨੂਫੈਕਚਰਿੰਗ 'ਚ ਕੁਝ ਸਮੇਂ ਲਈ ਗਿਰਾਵਟ ਆਈ ਸੀ, ਕਿਉਂਕਿ ਮੈਨੂਫੈਕਚਰਿੰਗ ਆਪਣੇ ਤਿਆਰ ਮਾਲ ਨੂੰ ਪਹਿਲਾਂ ਕੱਢਣਾ ਚਾਹੁੰਦੀ ਸੀ। ਇਸ ਲਈ ਉਨਾਂ ਨੇ ਆਪਣੇ ਕਾਰਖ਼ਾਨਿਆਂ 'ਚ ਉਤਪਾਦਨ ਅਸਥਾਈ ਤੌਰ 'ਤੇ ਰੋਕ ਦਿੱਤਾ ਸੀ। ਬਦਲਾਅ ਦੌਰਾਨ ਆਉਣ ਵਾਲੀ ਇਹ ਛੋਟੀਆਂ ਛੋਟੀਆਂ ਮੁਸ਼ਕਲਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ, ਪਰ ਇਸ ਨਾਲ ਲੰਬੇ ਸਮੇਂ 'ਚ ਭਾਰਤੀ ਅਰਥਵਿਵਸਥਾ ਦੀ ਰਫ਼ਤਾਰ 'ਚ ਫ਼ਰਕ ਨਹੀਂ ਪਵੇਗਾ। ਦੱਸ ਦੀਏ ਕਿ ਅਰੁਣ ਜੇਤਲੀ ਇੱਕ ਹਫ਼ਤਾ ਲਈ ਅਮਰੀਕੀ ਦੌਰੇ 'ਤੇ ਹਨ। ਇੱਥੇ ਉਹ ਕੌਮਾਂਤਰੀ ਮੁਦਰਾਕੋਸ਼ (ਆਈਐਮਐਫ਼) ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ 'ਚ ਸ਼ਿਰਕਤ ਕਰਨਗੇ।

ਹੋਰ ਖਬਰਾਂ »