ਅੰਬਾਲਾ, 14 ਅਕਤੂਬਰ (ਹ.ਬ.) : 9 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੰਚਕੂਲਾ ਐਸਆਈਟੀ, ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਲੈ ਕੇ ਅੰਬਾਲਾ ਸੈਂਟਰਲ ਜੇਲ੍ਹ ਪੁੱਜੀ। ਇੱਥੇ ਭਾਰੀ ਸਕਿਓਰਿਟੀ ਦੇ ਵਿਚ ਦੋਵੇਂ ਜੇਲ੍ਹ ਦੀ ਚਾਰ ਦੀਵਾਰੀ ਵਿਚ ਦਾਖ਼ਲ ਹੋਈ। ਦੱਸਿਆ ਜਾ ਰਿਹਾ ਹੈ ਕਿ ਫਾਈਵ ਸਟਾਰ ਸਹੂਲਤਾਂ ਵਿਚ ਰਹਿਣ ਵਾਲੀ ਹਨੀਪ੍ਰੀਤ ਨੂੰ ਜੇਲ੍ਹ ਦੇ ਫਰਸ਼ 'ਤੇ ਸਿਰਫ ਇੱਕ ਚਾਦਰ ਦੇ ਸਹਾਰੇ ਰਾਤ ਗੁਜ਼ਾਰਨੀ ਪਈ। ਹਨੀਪ੍ਰੀਤ ਨੂੰ ਚੱਕੀ ਬੈਰਕ ਵਿਚ ਰੱਖਿਆ ਗਿਆ ਹੈ। 3 ਅਕਤੂਬਰ ਨੂੰ ਹਨੀਪ੍ਰੀਤ ਨੂੰ 39 ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਹਨੀਪ੍ਰੀਤ-ਸੁਖਦੀਪ ਨੂੰ ਜੇਲ੍ਹ ਵਿਚ ਕੁਝ ਖ਼ਾਸ ਸਹੂਲਤਾਂ ਨਹੀਂ ਮਿਲੀਆਂ। ਦੋਵਾਂ ਨੂੰ ਪੱਖੇ ਵਿਚ ਰਹਿ ਕੇ ਰਾਤ ਗੁਜ਼ਾਰਨੀ ਪਈ। ਬੇਚੈਨੀ ਦੇ ਕਾਰਨ ਹਨੀਪ੍ਰੀਤ ਨੂੰ ਨੀਂਦ ਵੀ ਨਹੀਂ ਆਈ। ਸੈੱਲ ਵਿਚ ਹਨੀਪ੍ਰੀਤ ਅਤੇ ਸੁਖਦੀਪ ਨੂੰ ਡਿਨਰ ਵਿਚ ਆਲੂ ਦੀ ਸਬਜ਼ੀ ਅਤੇ ਰੋਟੀ ਦਿੱਤੀ ਗਈ ਪ੍ਰੰਤੂ ਹਨੀਪ੍ਰੀਤ ਨੇ ਥੋੜ੍ਹੀ ਹੀ ਰੋਟੀ ਖਾਧੀ। ਉਹ ਨੰਬਰਦਾਰ ਕੋਲੋਂ ਦੇਰ ਰਾਤ ਤੱਕ ਹੋਰ ਚੀਜ਼ਾਂ ਦੀ ਮੰਗ ਕਰਦੀ ਰਹੀ। ਹਨੀਪ੍ਰੀਤ ਪੂਰੀ ਰਾਤ ਮਟਕੇ ਦਾ ਪਾਣੀ ਪੀਂਦੀ ਰਹੀ। 
ਦੋਵਾਂ ਨੂੰ ਹੋਰ ਕੈਦੀਆਂ ਦੀ ਤਰ੍ਹਾਂ ਹੀ ਖਾਣਾ ਦਿੱਤਾ ਜਾ ਰਿਹਾ। ਇਨ੍ਹਾਂ 'ਤੇ ਨਿਗਰਾਨੀ ਰੱਖਣ ਦੇ ਲਈ ਮਹਿਲਾ ਨੰਬਰਦਾਰ ਦੀ ਡਿਊਟੀ ਲਗਾਈ ਗਈ ਹੈ। ਪੰਚਕੂਲਾ ਤੋਂ ਪੰਜ ਗੱਡੀਆਂ ਦਾ ਕਾਫ਼ਲਾ ਹਨੀਪ੍ਰੀਤ ਅਤੇ ਸੁਖਦੀਪ ਨੂੰ ਲੈ ਕੇ ਅੰਬਾਲਾ ਸੈਂਟਰਲ ਜੇਲ੍ਹ ਪੁੱਜਿਆ। ਇਸ ਤੋਂ ਪਹਿਲਾਂ ਜੇਲ੍ਹ ਦੇ ਆਸ ਪਾਸ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਸੀ। ਸੁਰੱਖਿਆ ਦੇ ਮੱਦੇਨਜ਼ਰ ਜੇਲ੍ਹ ਦੇ ਬਾਹਰ ਪੁਰਸ਼ ਅਤੇ ਅੰਦਰ ਮਹਿਲਾ ਸੁਰੱਖਿਆ ਮੁਲਾਜ਼ਮਾਂ ਦਾ ਵੀ ਪਹਿਰਾ ਹੈ। ਇਨ੍ਹਾਂ ਜੇਲ੍ਹ ਵਿਚ ਬੰਦ ਹੋਰ 46 ਮਹਿਲਾ ਕੈਦੀਆਂ ਨਾਲ ਅਲੱਗ ਚੱਕੀ ਸੈੱਲ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਨੂੰ ਵੀ ਅਲਰਟ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.