ਭਾਰਤ ਦੀ ਇੱਕ ਯੂਨੀਵਰਸਿਟੀ ਨੇ ਵੀ ਬਣਾਈ ਥਾਂ

ਵਾਸ਼ਿੰਗਟਨ, 22 ਅਕਤੂਬਰ (ਹਮਦਰਦ ਬਿਊਰੋ) : ਟਾਇਮਸ ਹਾਇਰ ਐਜੂਕੇਸ਼ਨ ਨੇ ਵਿਸ਼ੇ ਤੇ ਆਧਾਰ ’ਤੇ ਵਰਲਡ ਯੂਨੀਵਰਸਿਟੀ ਰੈਂਕਿੰਗ 2018 ਦਾ ਐਲਾਨ ਕੀਤਾ ਹੈ। ਇਸ ਵਾਰ ਰੈਂਕਿੰਗ ਵਿੱਚ ਏਸ਼ੀਆ ਦੀਆਂ ਯੂਨੀਵਰਸਿਟੀਆਂ ਦਾ ਦਬਦਬਾ ਰਿਹਾ ਹੈ। ਰੈਂਕਿੰਗ ਵਿੱਚ ਏਸ਼ੀਆ ਦੀਆਂ 132 ਸੰਸਥਾਵਾਂ ਨੇ ਥਾਂ ਬਣਾਈ ਹੈ ਅਤੇ ਟੌਪ ਦਸ ਵਿੱਚ ਵੀ ਏਸ਼ੀਆ ਦੀਆਂ ਯੂਨੀਵਰਸਿਟੀਆਂ ਦੇ ਨਾਂ ਸ਼ਾਮਲ ਹਨ। ਦੁਨੀਆ ਦੀਆਂ ਟੌਪ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਭਾਰਤ ਦੀਆਂ ਯੂਨੀਵਰਸਿਟੀਆਂ ਵੀ ਥਾਂ ਬਣਾਉਣ ਵਿੱਚ ਸਫ਼ਲ ਹੋਈਆਂ ਹਨ। ਭਾਰਤ ਦੀ ਇੱਕ ਯੂਨਵਰਸਿਟੀ ਨੇ ਟੌਪ 100 ਵਿੱਚ, ਜਦਕਿ ਕਈ ਹੋਰਨਾਂ ਨੇ ਟੌਪ 500 ਵਿੱਚ ਥਾਂ ਬਣਾਈ ਹੈ।  

ਟਾਈਮਸ ਹਾਇਰ ਐਜੂਕੇਸ਼ਨ ਦੀ ਇਸ ਰੈਂਕਿੰਗ ਵਿੱਚ ਇੰਜੀਨੀਅਰਿੰਗ ਕੈਟਾਗਰੀ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸ) ਬੈਂਗਲੋਰ ਨੇ ਟੌਪ 100 ਵਿੱਚ ਥਾਂ ਬਣਾਈ ਹੈ ਅਤੇ ਆਈਆਈਐਸ ਨੇ 89ਵੇਂ ਰੈਂਕ ’ਤੇ ਕਬਜਾ ਕੀਤਾ ਹੈ। ਉਥੇ ਹੀ ਆਈਆਈਟੀ ਕਾਨਪੁਰ ਨੂੰ ਵਰਲਡ ਰੈਂਕਿੰਗ ਵਿੱਚ 201-250 ਤੇ ਬੈਂਡ ਵਿੱਚ ਰੱਖਿਆ ਗਿਆ ਹੈ। ਇਸ ਵਾਰ ਟੌਪ 100 ਵਿੱਚ ਕਿਸੇ ਵੀ ਆਈਆਈਟੀ ਨੂੰ ਥਾਂ ਨਹੀਂ ਮਿਲੀ ਹੈ।  ਉਥੇ ਕਵਾਕਰਲੀ ਸਾਇਮੰਸ (ਕਿਊਐਸ) ਏਸ਼ੀਆ ਯੂਵੀਵਰਸਿਟੀ ਦੀ ਏਸ਼ੀਆ ਰੈਂਕਿੰਗ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਬੰਬੇ (ਆਈਆਈਟੀ ਬੰਬੇ), ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ (ਆਈਆਈਟੀ ਦਿੱਲੀ) ਅਤੇ ਆਈਆਈਟੀ ਮਦਰਾਸ ਨੇ ਥਾਂ ਹਾਸਲ ਕੀਤੀ ਹੈ।

ਦੁਨੀਆ ਦੀ ਟੌਪ ਰੈਂਕਿੰਗ ਵਿੱਚ ਸਟੈਂਨਫੋਰਡ ਯੂਨੀਵਰਸਿਟੀ (ਯੂਐਸ), ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਯੂਨੀਵਰਸਿਟੀ ਆਫ ਆਕਸਫੋਰਡ (ਯੂਕੇ) ਦਾ ਨਾਂ ਸਭ ਤੋਂ ਉਪਰ ਹੈ। ਦੱਸ ਦੇਈਏ ਕਿ ਇਹ ਰੈਂਕਿੰਗ ਕਈ ਮੁਲਾਂਕਣਾਂ ਦੇ ਆਧਾਰ ’ਤੇ ਜਾਰੀ ਕੀਤੀ ਗਈ ਹੈ। ਇਹ ਅਕੈਡਮਿਕ ਰਪੂਟੇਸ਼ਨ, ਅੰਪਲਾਇਰ ਰੈਪੁਟੇਸ਼ਨ, ਫੈਕਲਟੀ, ਸਟਾਫ, ਪੇਪਰ ਆਦਿ ਚੀਜਾਂ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੀ ਜਾਂਦੀ ਹੈ।

ਹੋਰ ਖਬਰਾਂ »