ਦੂਜੇ ਇੱਕ ਦਿਨਾਂ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

ਤਿੰਨ ਮੈਚਾਂ ਦੀ ਲੜੀ 'ਚ ਦੋਵੇਂ ਟੀਮਾਂ 1-1 ਨਾਲ ਬਰਾਬਰ

ਪੁਣੇ, 25 ਅਕਤੂਬਰ (ਹਮਦਰਦ ਨਿਊਜ਼ ਸਰਵਿਸ)  : ਭਾਰਤ ਨੇ ਦੂਸਰੇ ਇੱਕ ਦਿਨਾਂ ਮੈਚ 'ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਤਿੰਨ ਮੈਚਾਂ ਦੀ ਇਸ ਸੀਰੀਜ਼ 'ਚ ਮੇਜ਼ਬਾਨ ਤੇ ਮਹਿਮਾਨ ਟੀਮਾਂ ਇੱਕ-ਇੱਕ ਦੀ ਬਰਾਬਰੀ 'ਤੇ ਹਨ। ਪੁਣੇ ਵਿਖੇ ਖੇਡੇ ਗਏ ਦੂਜੇ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 230 ਦੌੜਾਂ ਬਣਾਈਆਂ ਸਨ। ਇਸ ਟੀਚੇ ਨੂੰ ਭਾਰਤ ਨੇ 46 ਓਵਰਾਂ 'ਚ ਹੀ ਸਰ ਕਰ ਲਿਆ।
ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਜ਼ਿਆਦਾ ਕਮਾਲ ਨਹੀਂ ਦਿਖਾ ਸਕੇ ਤੇ 19 ਗੇਂਦਾਂ 'ਤੇ 7 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 84 ਗੇਂਦਾਂ 'ਤੇ 68 ਦੌੜਾਂ ਬਣਾਈਆਂ। ਉਨ•ਾਂ 2 ਛੱਕੇ ਅਤੇ 5 ਚੌਕੇ ਲਾਏ। ਇਸ ਤੋਂ ਬਾਅਦ ਵਿਰਾਟ ਕੋਹਲੀ 29 ਗੇਂਦਾਂ 'ਤੇ 29 ਦੌੜਾਂ ਤੇ ਹਾਰਦਿਕ ਪਾਂਡੇ 31 ਗੇਂਦਾਂ 'ਤੇ 30 ਦੌੜਾਂ ਬਣਾ ਕੇ ਆਊਟ ਹੋ ਗਏ। ਦਿਨੇਸ਼ ਕਾਰਤਿਕ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰ ਕੀਤਾ ਤੇ 92 ਗੇਂਦਾਂ 'ਤੇ ਨਾਟ ਆਊਟ 64 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ। ਜਿੱਤ 'ਚ ਉਨ•ਾਂ ਦਾ ਸਾਥ ਦਿੱਤਾ ਮਹਿੰਦਰ ਸਿੰਘ ਧੋਨੀ ਨੇ। ਧੋਨੀ ਨੇ 21 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੁਵਨੇਸ਼ਵਰ, ਬੁਮਰਾਹ ਤੇ ਚਾਹਲ ਨੇ ਜਿਥੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਉਥੇ ਹੀ ਚਾਹਲ, ਪਾਂਡਿਆ ਅਤੇ ਪਟੇਲ ਨੂੰ ਦੇ ਖਾਤੇ ਇਕ-ਇਕ ਵਿਕਟ ਆਈ। 

ਹੋਰ ਖਬਰਾਂ »

ਖੇਡ-ਖਿਡਾਰੀ