ਚੰਡੀਗੜ੍ਹ : 1 ਨਵੰਬਰ : (ਪੱਤਰ ਪ੍ਰੇਰਕ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੀਵਾਲੀ ਤੀ ਤਰਜ਼ 'ਤੇ ਗੁਰੂਪੁਰਬ ਵਾਲੇ ਦਿਨ ਤਿੰਨ ਘੰਟੇ ਹੀ ਪਟਾਕੇ ਚਲਾਉਣ ਦੀ ਛੂਟ ਦਿੱਤੀ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਲੋਕ ਉਸ ਦਿਨ ਸ਼ਾਮ 6.30 ਤੋਂ ਰਾਤ 9.30 ਤੱਕ ਹੀ ਪਟਾਕੇ ਚਲਾ ਸਕਣਗੇ। ਲਾਇਸੰਸ ਤੇ ਹੋਰ ਸ਼ਰਤਾਂ ਪਿਛਲੇ ਹੁਕਮਾਂ ਵਾਂਗ ਹੀ ਲਾਗੂ ਰਹਿਣਗੀਆਂ। ਦੱਸ ਦੀਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਬੈਂਚ ਨੇ 13 ਅਕਤੂਬਰ ਨੂੰ ਹੁਕਮ ਜਾਰੀ ਕਰਕੇ 26 ਅਕਤੂਬਰ ਤੱਕ ਪਟਾਕਿਆਂ 'ਤੇ ਪਾਬੰਦੀ ਲਾਈ ਸੀ। ਨਾਲ ਹੀ ਕਿਹਾ ਸੀ ਕਿ ਪਟਾਕਿਆਂ ਦੀ ਵਿਕਰੀ ਲਈ ਕੇਵਲ 20 ਫੀਸਦ ਹੀ ਲਾਇਸੰਸ ਜਾਰੀ ਕੀਤੇ ਜਾਣਗੇ। ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਅੰਮ੍ਰਿਤਸਰ ਦੇ ਪਟਾਕਾ ਵਿਕਰੇਤਾਵਾਂ ਨੇ ਹਾਈ ਕੋਰਟ 'ਚ ਅਰਜ਼ੀ ਦਾਇਰ ਕੀਤੀ ਸੀ। ਇਹ ਮਾਮਲਾ ਬੈਂਚ ਦੀ ਥਾਂ ਸਿੰਗਲ ਬੈਂਚ ਕੋਲ ਪਹੁੰਚ ਗਿਆ ਹੈ।  

ਹੋਰ ਖਬਰਾਂ »

ਚੰਡੀਗੜ