ਮਨੀਲਾ, 14 ਨਵੰਬਰ (ਹ.ਬ.) : ਫਿਲੀਪੀਂਸ ਦੇ ਮਨੀਲਾ ਵਿਚ 31ਵੇਂ ਆਸੀਅਨ ਸੰਮੇਲਨ ਦਾ ਆਯੋਜਨ ਕੀਤਾ ਗਿਆ।  ਆਸੀਅਨ ਸੰਮੇਲਨ ਵਿਚ ਸ਼ਾਮਲ ਹੋਣ ਲਈ ਕਈ ਦੇਸ਼ਾਂ ਦੇ ਰਾਸ਼ਟਰ ਮੁਖੀ ਉਥੇ ਪੁੱਜੇ। ਅਧਿਕਾਰਕ ਵਾਰਤਾ ਤੋਂ ਇਲਾਵਾ ਦੁਨੀਆ ਦੇ ਤਮਾਮ ਨੇਤਾਵਾਂ ਦੇ ਵਿਚ ਆਪਸੀ ਗੱਲਬਾਤ ਵੀ ਹੋਈ। ਸ਼ਾਮ ਨੂੰ ਜਦੋਂ ਡਿਨਰ ਦਾ ਮੌਕਾ ਆਇਆ ਤਾਂ ਉਥੇ ਕੁਝ ਅਲੱਗ ਹੀ ਨਜ਼ਾਰਾ ਦਿਖਿਆ।
ਇਸ ਦੌਰਾਨ ਜਿੱਥੇ ਕਈ ਮੁਲਕਾਂ ਦੇ ਨੇਤਾਵਾਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ ਅਤੇ ਅਹਿਮ ਮਸਲਿਆਂ 'ਤੇ ਚਰਚਾ ਕੀਤੀ। ਡਿਨਰ ਦੀ ਤਮਾਮ ਤਸੀਵਰਾਂ ਵੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ। ਪ੍ਰੰਤੂ ਇੱਥੇ ਇੱਕ ਝਲਕ ਅਜਿਹੀ ਵੀ ਦਿਖੀ, ਜਿਸ ਨੇ ਸਭ ਤੋਂ ਜ਼ਿਆਦਾ ਆਕਰਸ਼ਿਤ ਕੀਤਾ।  ਦਰਅਸਲ, ਡਿਨਰ ਵਿਚ ਸ਼ਾਮਲ ਹੋਣ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਬਾਕੀ ਰਾਸ਼ਟਰ ਮੁਖੀ ਵੀ ਪਹੁੰਚੇ ਸੀ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਪੁੱਜੇ ਹੋਏ ਸੀ। ਇੱਕ ਜਗ੍ਹਾ ਜਦ ਪ੍ਰਧਾਨ ਮੰਤਰੀ ਮੋਦੀ ਇਕ ਦੂਜੇ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਸੀ, ਉਸੇ ਦੌਰਾਨ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਮੋਦੀ ਦੇ ਪਿਛਲੇ ਪਾਸੇ ਤੋਂ ਆਏ, ਉਹ ਕਾਫੀ ਜਲਦੀ ਵਿਚ ਨਜ਼ਰ ਆ ਰਹੇ ਸੀ। ਲੱਗ ਰਿਹਾ ਸੀ ਕਿ ਸ਼ਾਇਦ ਉਹ ਉਥੇ ਮੌਜੁਦ ਲੋਕਾਂ ਦੇ ਵਿਚ ਤੋਂ ਨਿਕਲਣਾ ਚਾਹੁੰਦੇ ਹਨ। ਹਾਲਾਂਕਿ ਇਸ ਦੇ ਪਿੱਛੇ ਕੀ ਕਾਰਨ ਸੀ, ਇਹ ਕੋਈ ਨਹੀਂ ਜਾਣਦਾ, ਲੇਕਿਨ ਸੋਸ਼ਲ ਮੀਡੀਆ 'ਤੇ ਇਸ ਦੇ ਲਈ ਅਲੱਗ ਹੀ ਵਜ੍ਹਾ ਦੱਸੀ ਗਈ ਹੈ। ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਸੀਨ ਨੂੰ ਮੋਦੀ ਨਾਲ ਜੋੜ ਦਿੱਤਾ, ਲਿਖਿਆ ਗਿਆ ਹੈ ਕਿ ਜਸਟਿਨ ਟਰੂਡੋ ਉਥੇ ਮੌਜੂਦ ਪ੍ਰਧਾਨ ਮੰਤਰੀ ਮੋਦੀ ਕੋਲੋਂ ਭੱਜ ਰਹੇ ਸੀ। ਦੱਸ ਦੇਈਏ ਕਿ  ਪ੍ਰਧਾਨ ਮੰਤਰੀ ਮੋਦੀ ਸਮਿਟ ਵਿਚ ਸ਼ਾਮਲ ਹੋਣ ਦੇ ਲਈ ਤਿੰਨ ਦਿਨਾਂ ਦੌਰੇ 'ਤੇ ਫਿਲੀਪੀਂਸ ਗਏ ਹੋਏ ਹਨ। ਅਪਣੇ ਦੌਰੇ 'ਤੇ ਉਨ੍ਹਾਂ ਨੇ ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਉਥੇ ਉਹ ਭਾਰਤੀ ਭਾਈਚਾਰੇ ਦੇ ਵਿਚ ਵੀ ਗਏ।

ਹੋਰ ਖਬਰਾਂ »