ਸਿਓਲ, 14 ਨਵੰਬਰ (ਹ.ਬ.) : ਸਰਹੱਦ ਪਾਰ ਕਰਕੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਿਹਾ ਉਤਰ ਕੋਰੀਆ ਦਾ ਇੱਕ ਸੈਨਿਕ ਅਪਣੇ ਸਾਥੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਸ ਜ਼ਖਮੀ  ਸੈਨਿਕ ਨੂੰ ਬਾਅਦ ਵਿਚ ਉਸ ਦੇ ਸਾਥੀ ਚੁੱਕ ਲੈ ਗਏ ਅਤੇ ਹਸਪਤਾਲ ਵਿਚ ਭਰਤੀ ਕਰਾਇਆ। ਉਤਰ ਕੋਰੀਆ ਦੇ ਆਮ ਨਾਗਰਿਕ ਨਾਜਾਇਜ਼ ਢੰਗ ਨਾਲ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ਾਂ ਵਿਚ ਖ਼ਾਸ ਕਰਕੇ ਚੀਨ ਜਾਂਦੇ ਰਹੇ ਹਨ ਲੇਕਿਨ ਇਕ ਸੈਨਿਕ ਦਾ ਇਸ ਤਰ੍ਹਾਂ ਨਾਲ ਭੱਜਣਾ ਅਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ।
ਜ਼ਖਮੀ ਹੋਇਆ ਸੈਨਿਕ ਪਨਮੁੰਜੋਮ ਪਿੰਡ ਦੇ ਨਜ਼ਦੀਕ ਸਥਿਤ ਸਰਹੱਦ ਨੂੰ ਪਾਰ ਕਰਕੇ ਦੱਖਣੀ ਕੋਰੀਆ ਆ ਰਿਹਾ ਸੀ। ਇਹ ਪਿੰਡ ਦੋਵੇਂ ਕੋਰੀਆ ਨੂੰ ਅਲੱਗ ਕਰਦਾ ਹੈ। ਇਸ ਖੇਤਰ ਵਿਚ ਨਜ਼ਰ ਰੱਖਣ ਦੇ ਲਈ ਸੈਨਿਕ ਚੌਕੀਆਂ ਬਣੀਆਂ ਹੋਈਆਂ ਹਨ। ਜਿੱਥੋਂ ਇਕ ਦੂਜੇ ਦੇ ਇਲਾਕੇ ਵਿਚ ਨਜ਼ਰ ਰੱਖੀ ਜਾਂਦੀ ਹੈ।  ਜਿਵੇਂ ਹੀ ਇਸ ਸੈਨਿਕ ਨੇ ਉਤਰ ਕੋਰੀਆ ਦੀ ਸਰਹੱਦ ਛੱਡੀ ਤਾਂ ਉਸ ਦੇ ਸਾਥੀ ਨੇ ਉਸ ਨੂੰ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕਿਆ। ਸੈਨਿਕ ਚੌਕੀ 'ਤੇ ਤੈਨਾਤ ਜਵਾਨ ਨੇ ਉਸ ਨੂੰ ਗੋਲੀ ਮਾਰੀ। ਇਸ ਖੇਤਰ ਦੇ ਦੋਵੇਂ ਪਾਸੇ ਦੋਵੇਂ ਦੇਸ਼ਾਂ ਦੇ ਸੈਨਿਕ ਤੈਨਾਤ ਹਨ। ਤਣਾਅ ਦੇ ਇਸ ਦੌਰੇ ਵਿਚ ਉਥੇ ਚੌਕਸੀ ਵਰਤੀ ਜਾ ਰਹੀ ਹੈ।
ਇਸ ਸਰਹੱਦ 'ਤੇ ਭਾਰੀ ਸੈਨਿਕ ਤੈਨਾਤੀ ਦੇ ਚਲਦਿਆਂ ਉਤਰ ਕੋਰੀਆ ਦੇ ਲੋਕ ਦੇਸ਼ ਛੱਡਣ ਦੇ ਲਈ ਚੀਨ ਨਾਲ ਲੱਗਦੀ ਸਰਹੱਦ ਨੂੰ ਪ੍ਰਮੁੱਖਤਾ ਦਿੰਦੇ ਹਨ। ਉਥੇ ਮਾਮੂਲੀ ਸੈਨਿਕ ਤੈਨਾਤ ਹਨ। ਉਸ ਸਰਹੱਦ ਨੂੰ ਲੋਕ ਆਸਾਨੀ ਨਾਲ ਪਾਰ ਕਰਕੇ ਚੀਨ ਪਹੁੰਚ ਜਾਂਦੇ ਹਨ। ਸੰਨ 1950 ਤੋਂ 1953 ਤੱਕ ਚੱਲੇ ਕੋਰੀਆਈ ਯੁੱਧ ਤੋਂ ਬਾਅਦ ਕਰੀਬ 30 ਹਜ਼ਾਰ ਉਤਰ ਕੋਰੀਆਈ ਨਾਜਾਇਜ਼ ਢੰਗ ਨਾਲ  ਦੇਸ਼ ਛੱਡ ਕੇ ਚੀਨ ਜਾਂ ਦੱਖਣੀ ਕੋਰੀਆ ਪਹੁੰਚ ਚੁੱਕੇ ਹਨ।

ਹੋਰ ਖਬਰਾਂ »