ਇਸਲਾਮਾਬਾਦ, 14 ਨਵੰਬਰ (ਹ.ਬ.) : ਪਾਕਿਸਤਾਨ ਤੋਂ ਭਾਰਤ ਵਿਚ ਹਮੇਸ਼ਾ ਹੁੰਦੀ ਘੁਸਪੈਠ ਅਤੇ ਕਸ਼ਮੀਰ ਵਿਚ ਹਿੰਸਾ ਭੜਕਾਉਣ ਦੀ ਨਾਪਾਕ ਕੋਸ਼ਿਸ਼ਾਂ ਦੇ ਵਿਚ ਅਮਰੀਕਾ ਦੋਵੇਂ ਗੁਆਂਢੀ ਦੇਸ਼ਾਂ ਦੇ ਵਿਚ ਤਣਾਅ ਘੱਟ ਕਰਨਾ ਚਾਹੁੰਦਾ ਹੈ। ਉਹ ਗੁੱਪਚੁੱਪ ਢੰਗ ਨਾਲ ਪਾਕਿਸਤਾਨ 'ਤੇ  ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦੇ ਲਈ ਦਬਾਅ ਬਣਾ ਰਿਹਾ ਹੈ। ਟਰੰਪ ਪ੍ਰਸ਼ਾਸਨ ਪਰਮਾਣੂ ਸੰਕਤੀ ਸੰਪੰਨ ਦੋਵੇਂ ਗੁਆਂਢੀਆਂ ਦੇ ਵਿਚ ਸ਼ਾਂਤੀਪੂਰਣ ਮਾਹੌਲ ਕਾਇਮ ਕਰਨਾ ਚਾਹੁੰਦਾ ਹੈ। ਪਾਕਿਸਤਾਨੀ ਮੀਡੀਆ ਵਿਚ ਆਈ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। 
ਇੱਕ ਸੀਨੀਅਰ ਅਧਿਕਾਰੀ ਨੇ ਨਾਂ ਦਾ ਖੁਲਾਸਾ ਨਹੀਂ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਨੇ  ਪਾਕਿਸਤਾਨ ਨੂੰ ਦੱਸਿਆ ਸੀ ਕਿ ਟਰੰਪ ਪ੍ਰਸ਼ਾਸਨ ਇਸਲਾਮਾਬਾਦ ਅਤੇ ਨਵੀਂ ਦਿੱਲੀ ਦੇ ਵਿਚ ਸੁਲ੍ਹਾ ਕਰਾਉਣੀ ਚਾਹੁੰਦਾ ਹੈ। ਪਾਕਿਸਤਾਨ ਵਿਚ ਦੋਸ਼ੀ ਕਰਾਰ ਦਿੱਤੇ ਗਏ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਉਨ੍ਹਾਂ ਦੀ ਪਤਨੀ ਨੂੰ ਮਿਲਣ ਦੇਣ ਦੇ ਹੈਰਾਨੀ ਵਾਲੇ ਫ਼ੈਸਲੇ ਦੇ ਪਿੱਛੇ ਵੀ ਅਮਰੀਕੀ ਕੋਸ਼ਿਸ਼ ਮੰਨੀ ਜਾ ਰਹੀ ਹੈ। ਜਦ ਕਿ ਪਾਕਿਤਸਾਨ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਇਹ ਪੇਸ਼ਕਸ਼ ਪੂਰੀ ਤਰ੍ਹਾਂ ਮਨੁੱਖੀ ਆਧਾਰਾਂ 'ਤੇ ਕੀਤੀ ਗਈ।
ਗੌਰਤਲਬ ਹੈ ਕਿ ਭਾਰਤੀ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਾਰੀ ਜਾਧਵ ਨੂੰ ਜਾਸੂਸੀ ਤੇ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਰਹਿਣ ਦੇ ਕਥਿਤ ਜੁਰਮ ਵਿਚ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਕੋਈ ਅਧਿਕਾਰੀ ਇਹ ਸਵੀਕਾਰ ਨਹੀਂ ਕਰ ਰਿਹਾ ਕਿ ਜਾਧਵ 'ਤੇ ਫ਼ੈਸਲੇ ਅਤੇ ਕੰਟਰੋਲ ਰੇਖਾ 'ਤੇ ਝੜਪ ਵਿਚ ਆਈ ਕਮੀ ਦੇ ਤਾਰ ਅਮਰੀਕਾ ਕੋਸ਼ਿਸ਼ਾਂ ਨਾਲ ਜੁੜੇ ਹਨ।
ਦੋਵੇਂ ਦੱਖਣੀ ਏਸ਼ੀਆਈ ਵਿਰੋਧੀਆਂ ਦੇ ਵਿਚ ਰਿਸ਼ਤੇ ਸੁਖਾਵੇਂ ਕਰਨ ਦਾ ਅਮਰੀਕਾ ਦਾ ਮਕਸਦ ਅਫ਼ਗਾਨਿਸਤਾਨ ਮਾਮਲੇ 'ਤੇ ਜ਼ਿਆਦਾ ਧਿਆਨ ਦੇਣ ਦੀ ਉਸ ਦੀ ਕੋਸ਼ਿਸ਼ਾਂ ਦਾ ਹਿੱਸਾ ਹੈ। ਐਕਸਪ੍ਰੈਸ ਟ੍ਰਿਬਿਊਨ ਨੇ ਸਰਕਾਰੀ ਅਧਿਕਾਰੀਆਂ ਅਤੇ ਕੂਟਨੀਤਕ ਸੂਤਰਾਂ ਦੇ ਹਵਾਲੇ ਤੋਂ ਅਪਣੀ ਰਿਪੋਰਟ ਵਿਚ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਹਾਲ ਵਿਚ ਜਦ ਭਾਰਤ ਅਤੇ ਪਾਕਿ ਦੇ ਦੌਰ 'ਤੇ ਸੀ, ਉਸ ਸਮੇਂ ਦੋਵੇਂ ਦੇਸ਼ਾਂ ਦੀ ਲੀਡਰਸ਼ਿਪ ਕੋਲ ਇਹ ਮੁੱਦਾ ਚੁੱਕਿਆ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਟਿਲਰਸਨ ਦੇ ਦੌਰੇ ਤੋ ਬਾਅਦ ਅਜਿਹਾ ਲੱਗਦਾ ਹੈ ਕਿ ਪਰਦੇ ਦੇ ਪਿੱਛੇ ਚਲ ਰਹੀ ਕੋਸ਼ਿਸ਼ਾਂ ਕਾਮਯਾਬ ਹੋਣੀ ਸ਼ੁਰੂ ਹੋ ਗਈਆਂ ਹਨ ਕਿਉਂਕਿ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਕੋਲ ਹਾਲ ਦੇ ਦਿਨਾਂ ਵਿਚ ਹਿੰਸਾ ਵਿਚ ਕਾਫੀ ਕਮੀ ਆਈ ਹੈ। ਭਾਰਤ ਅਤੇ ਪਾਕਿਸਤਾਨ ਦੀ ਸੈਨਾਵਾਂ ਦੇ ਵਿਚ ਸਰਹੱਦ 'ਤੇ ਪਿਛਲੇ ਦੋ ਤਿੰਨ ਸਾਲ ਤੋਂ ਝੜਪਾਂ ਹੁੰਦੀਆਂ ਰਹੀਆਂ ਹਨ। ਪਰਦੇ ਦੇ ਪਿੱਛੇ ਚਲ ਰਹੀ ਕਵਾਇਦ ਤੋਂ ਵਾਕਫ ਅਧਿਕਾਰੀਆਂ ਨੇ ਅਖ਼ਬਾਰ ਨਾਲ ਗੱਲਬਾਤ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੰਪ ਪ੍ਰਸ਼ਾਸਨ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਘੱਟ ਕਰਨਾ ਚਾਹੁੰਦੇ ਹਨ। 

ਹੋਰ ਖਬਰਾਂ »

ਅੰਤਰਰਾਸ਼ਟਰੀ