ਇਸਲਾਮਾਬਾਦ, 15 ਨਵੰਬਰ (ਹ.ਬ.) : ਪਾਕਿਸਤਾਨ ਦੀ ਇਕ  ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਕਈ ਸੁਣਵਾਈਆਂ ਵਿਚ ਪੇਸ਼ ਨਹੀਂ ਹੋਣ ਤੋ ਬਾਅਦ ਵਿੱਤ ਮੰਤਰੀ ਇਸ਼ਹਾਕ ਡਾਰ ਦੇ ਖ਼ਿਲਾਫ਼ ਗ੍ਰਿਫ਼ਤਾਰੀ ਦਾ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ। ਡਾਰ ਐਨਏਬੀ ਵਲੋਂ ਕੀਤੀ ਗਈ ਕਈ ਅਦਾਲਤੀ ਸੁਣਵਾਈਆਂ ਵਿਚ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਜਸਟਿਸ ਨੇ ਉਨ੍ਹਾਂ ਦੇ ਖ਼ਿਲਾਫ਼ ਗ੍ਰਿਫ਼ਤਾਰੀ ਦਾ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ। ਜਵਾਬਦੇਹੀ ਅਦਾਲਤ ਨੇ ਨਾਲ ਹੀ ਸੁਣਵਾਈ ਵਿਚ ਪੇਸ਼ ਨਹੀਂ ਹੋਣ ਦੀ ਮੰਗ ਕਰਨ ਵਾਲੀ ਡਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ। ਮੰਤਰੀ ਡਾਕਟਰੀ ਇਲਾਜ ਦਾ ਹਵਾਲਾ ਦਿੰਦੇ ਹੋਏ ਪਿਛਲੀ ਤਿੰਨ ਸੁਣਵਾਈਆਂ ਵਿਚ ਪੇਸ਼ ਨਹੀਂ ਹੋਏ। ਜਸਟਿਸ ਮੁਹੰਮਦ ਬਸ਼ੀਰ ਨੇ 67 ਸਾਲਾ ਡਾਰ ਦੇ ਜ਼ਮਾਨਤਦਾਰ ਅਹਿਮਦ ਅਲੀ ਤੋਂ ਪੁਛਿਆ ਕਿ ਵਿੱਤ ਮੰਤਰੀ ਦੇ ਅਦਾਲਤ ਵਿਚ ਕਦੋਂ ਪੇਸ਼ ਹੋਣ ਦੀ ਉਮੀਦ ਹੈ। ਇਸ ਦੇ ਜਵਾਬ ਵਿਚ ਮੁਹੰਮਦ ਬਸ਼ੀਰ ਨੇ ਕਿਹਾ ਕਿ ਉਹ ਤਿੰਨ ਤੋਂ ਛੇ ਹਫ਼ਤੇ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਣਗੇ ਅਤੇ ਉਸ ਤੋਂ ਬਾਅਦ ਸੁਣਵਾਈ ਵਿਚ ਪੇਸ਼ ਹੋਣਗੇ। ਅਦਾਲਤ ਇਸ ਨਾਲ ਸੰਤੁਸ਼ਟ ਨਹੀਂ ਹੋਈ ਅਤੇ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਦਾ ਗੈਰ ਜ਼ਮਾਨਤੀ ਵਾਂਰਟ ਜਾਰੀ ਕਰ ਦਿੱਤਾ। 

ਹੋਰ ਖਬਰਾਂ »