ਨਵੀਂ ਦਿੱਲੀ : 22 ਨਵੰਬਰ : (ਪੱਤਰ ਪ੍ਰੇਰਕ) : ਚੀਨ ਅਤੇ ਪਾਕਿਸਤਾਨ ਦਾ ਨਾਪਾਕ ਗੱਠਜੋੜ ਭਾਰਤ ਨੂੰ 5 ਤਰੀਕਿਆਂ ਨਾਲ ਘੇਰਨ ਦੀ ਸਾਜ਼ਿਸ਼ 'ਚ ਜੁਟਿਆ ਹੈ। ਦੱਸ ਦੀਏ ਕਿ ਆਜ ਤੱਕ/ਇੰਡੀਆ ਟੂਡੇ ਕੋਲ ਉਨ੍ਹਾਂ ਸਾਰੀਆਂ ਥਾਵਾਂ ਦੀ ਜਾਣਕਾਰੀ ਮੌਜੂਦ ਹੈ, ਜਿੱਥੇ ਪਾਕਿਸਤਾਨ ਨੂੰ ਚੀਨ ਆਧੁਨਿਕ ਹਥਿਆਰਾਂ ਤੇ ਸਰਵੀਲਾਂਸ ਸਿਸਟਮ ਨਾਲ ਲੈਸ ਕਰ ਰਿਹਾ ਹੈ। ਚੀਨ ਅਤੇ ਪਾਕਿਸਤਾਨ ਦੀ ਕੀ ਹੈ ਚਾਲ ਅਤੇ ਕਿਵੇਂ ਭਾਰਤ ਨੂੰ ਇਸ ਤੋਂ ਚੌਕਸ ਰਹਿਣ ਦੀ ਹੈ ਜ਼ਰੂਰਤ ਹੈ? 
ਹਥਿਆਰਾਂ ਦੀ ਸਿਖਲਾਈ ਤੇ ਸਰਵੀਲਾਂਸ ਸਿਸਟਮ : ਕੇਂਦਰ ਸਰਕਾਰ ਨੂੰ ਬਾਰਡਰ ਸਕਿਊਰਿਟੀ ਫੋਰਸ (ਬੀਐਸਐਫ਼) ਵੱਲੋਂ ਸੌਂਪੀ ਰਿਪੋਰਟ 'ਚ ਰਜੌਰੀ ਸੈਕਟਰ 'ਚ ਐਲਓਸੀ ਤੋਂ ਪਾਰ ਪਾਕਿਸਤਾਨ ਤੇ ਚੀਨ ਦੀਆਂ ਹਰਕਤਾਂ ਨੂੰ ਲੈ ਕੇ ਜਾਣੂ ਕਰਵਾਇਆ ਗਿਆ ਹੈ। ਇਸ ਸਾਲ 20 ਅਕਤੂਬਰ ਨੂੰ ਦਿੱਤੀ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਕਬਰਸਤਾਨ ਜਿਆਰਤ ਟਾਪ ਤੇ ਫਾਰਵਰਡ ਡਿਫੈਂਡੇਡ ਲੋਕੇਲਿਟੀ 26 ਛਲੀਰਾ 'ਤੇ ਪਾਕਿਸਤਾਨੀ ਫੌਜੀਆਂ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਵੱਲੋਂ ਆਧੁਨਿਕ ਹਥਿਆਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਨਾਲ ਹੀ ਸਰਵੀਲਾਂਸ ਸਿਸਟਮ ਨਾਲ ਪੂਰੇ ਇਲਾਕੇ ਨੂੰ ਲੈਸ ਕਰਨ 'ਚ ਵੀ ਚੀਨ ਪਾਕਿਸਤਾਨ ਦੀ ਮੱਦਦ ਕਰ ਰਿਹਾ ਹੈ।
ਚੀਨ ਅਤੇ ਪਾਕਿਸਤਾਨ ਦੀਆਂ ਇਨ੍ਹਾਂ ਚਾਲਾਂ 'ਤੇ ਭਾਰਤੀ ਸੁਰੱਖਿਆ ਜਵਾਨਾਂ ਦੀ ਤਿੱਖ਼ੀ ਨਜ਼ਰ ਹੈ। ਭਾਰਤ ਦੇ ਜਵਾਨ ਜਿੱਥੇ ਪੂਰੀ ਤਰ੍ਹਾਂ ਮੁਸ਼ਤੈਦੀ 'ਚ ਹਨ, ਉਥੇ ਨਾਲ ਹੀ ਐਲਓਸੀ ਤੋਂ ਪਾਰ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਦਾ ਮੂੰਹ ਤੋੜ ਜਵਾਬਦੇਣ 'ਚ ਸਮਰੱਥ ਹਨ।
ਜੈਸਲਮੇਰ ਸੈਕਟਰ 'ਚ ਸਰਹੱਦ ਪਾਰੋਂ ਹਲਚਲ ਤੇਜ਼ : ਚਾਲਬਾਜ ਚੀਨ ਸਿਰਫ਼ ਰਾਜੌਰੀ ਸੈਕਟਰ 'ਚ ਹੀ ਪਾਕਿ ਦੀ ਮੱਦਦ ਨਹੀਂ ਕਰ ਰਿਹਾ, ਸਗੋਂ ਰਾਜਸਥਾਨ ਦੇ ਜੈਸਲਮੇਰ ਸੈਕਟਰ 'ਚ ਵੀ ਸਰਹੱਦ ਪਾਰ ਪਾਕਿਸਤਾਨੀ ਫੌਜ ਨੂੰ ਸਰਵੀਲਾਂਸ ਸਿਸਟਮ ਨਾਲ ਮਜ਼ਬੂਤ ਕਰਨ 'ਚ ਲੱਗਿਆ ਹੋਇਆ ਹੈ। ਖੁਫ਼ੀਆ ਸੂਤਰਾਂ ਮੁਤਾਬਕ ਜੈਸਲਮੇਰ ਬਾਰਡਰ ਏਰੀਆ 'ਚ ਸਰਹੱਦੋਂ ਪਾਰ 16 ਪਹੀਆਂ ਵਾਲੇ ਵਾਹਨ 'ਚ ਇਸ ਸਰਵੀਲਾਂਸ ਸਿਸਟਮ ਨੂੰ ਲੱਦ ਕੇ ਪਹੁੰਚਾਇਆ ਗਿਆ ਹੈ। ਜਦੋਂ ਇਹ ਵਾਹਨ ਮੂਵਮੈਂਟ ਕਰ ਰਿਹਾ ਸੀ, ਉਦੋਂ ਇਹ ਰੇਤੇ 'ਚ ਫਸ ਗਿਆ। ਆਜ ਤੱਕ/ਇੰਡੀਆ ਟੂਡੇ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਸਰਵੀਲਾਂਸ ਉਪਕਰਨ ਦਾ ਨੰਬਰ ਯੂਸੀ 8451-0/ਜੀ-ਐਨਓਐਮ ਹੈ।
ਚੀਨ ਦੀ ਮੱਦਦ ਨਾਲ ਪਾਕਿ ਨੇ ਬਣਾਏ 200 ਤੋਂ ਜ਼ਿਆਦਾ ਕੰਕਰੀਟ ਬੰਕਰ : ਰਿਪੋਰਟ ਮੁਤਾਬਕ ਰਾਜਸਥਾਨ ਦੇ ਸ੍ਰੀਗੰਗਾਨਗਰ, ਬੀਕਾਨੇਰ, ਬਾਡਮੇਰ ਤੇ ਜੈਸਲਮੇਰ ਨਾਲ ਲੱਗਦੀ ਸਰਹੱਦੋਂ ਪਾਰ ਪਾਕਿਸਤਾਨ ਧੜਾਧੜ ਕੰਕਰੀਟ ਬੰਕਰ ਬਣਾਉਣ 'ਚ ਲੱਗਿਆ ਹੋਇਆ ਹੈ। ਸਟਰੈਟੇਜਿਕ ਲੋਕੇਸ਼ਨਜ਼ 'ਚ ਇੱਕ ਮਹੀਨੇ 'ਚ ਕਰੀਬ 200 ਪੱਕੇ ਬੰਕਰ ਬਣਾਏ ਗਏ ਹਨ। ਨਾਲ ਹੀ 100 ਬੰਕਰਾਂ ਨੂੰ ਹੋਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਇਨ੍ਹਾਂ ਬੰਕਰਾਂ ਨੂੰ ਬਣਾਉਣ 'ਚ ਪਾਕਿਸਤਾਨ ਚੀਨ ਨੂੰ ਤਕਨੀਕੀ ਮੱਦਦ ਦੇ ਰਿਹਾ ਹੈ।
ਭੁਜ ਸੈਕਟਰ 'ਚ ਸਰਹੱਦ ਤੋਂ 50 ਕਿਲੋਮੀਟਰ ਦੂਰ ਏਅਰਪੋਰਟ ਦਾ ਨਿਰਮਾਣ : ਚੀਨ ਅਤੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਤੋਂ ਗੁਜਰਾਤ ਨਾਲ ਲੱਗਦਾ ਬਾਰਡਰ ਵੀ ਵਾਂਝਾ ਨਹੀਂ ਹੈ। ਇਸ ਸਾਲ 13 ਅਕਤੂਬਰ ਦੀ ਖੁਫ਼ੀਆ ਰਿਪੋਰਟ ਮੁਤਾਬਕ ਗੁਜਰਾਤ 'ਚ ਭੁਜ ਸੈਕਟਰ 'ਚ ਕੌਮਾਂਤਰੀ ਬਾਰਡਰ ਪਾਰ ਮਹਿਜ 50 ਕਿਲੋਮੀਟਰ ਦੀ ਦੂਰੀ 'ਤੇ ਪਾਕਿਸਤਾਨ ਚੀਨ ਨਾਲ ਮਿਲ ਕੇ ਮੀਠੀ ਹਵਾਈ ਅੱਡੇ ਦਾ ਨਿਰਮਾਣ ਕਰ ਰਿਹਾ ਹੈ। ਰਿਪੋਰਟ ਮੁਤਾਬਕ ਇਸ ਅੱਡੇ 'ਤੇ ਚੀਨੀ ਨਾਗਰਿਕਾਂ ਦੀ ਮੌਜੂਦਗੀ ਦੇਖੀ ਗਈ ਹੈ। ਪਾਕਿਸਤਾਨੀ ਫੌਜ, ਪਾਕਿ ਰੇਂਜਰਸ ਅਤੇ ਪਾਕਿਸਤਾਨ ਪੁਲਿਸ ਦੇ ਅਧਿਕਾਰੀ ਇੱਥੇ ਨਿਰਮਾਣ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ। 
ਅੱਤਵਾਦੀਆਂ ਦੀ ਘੁਸਪੈਠ ਲਈ ਸਰਦ ਮਨਸੂਬਾ : ਚੀਨ ਨੇ ਪਾਕਿਸਤਾਨ ਨੂੰ ਆਧੁਨਿਕ ਕਾਨਬਾਈ ਜੈਮਿੰਗ ਸਿਸਟਮ ਖਰੀਦਣ 'ਚ ਮੱਦਦ ਕੀਤੀ ਹੈ। ਸੂਤਰਾਂ ਮੁਤਾਬਕ ਚੀਨ ਦੀ ਮੱਦਦ ਨਾਲ ਇਹ ਸਿਸਟਮ ਸਵਿਟਜ਼ਰਲੈਂਡ ਤੋਂ ਖਰੀਦਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਇਸ ਸਿਸਟਮ ਦੀ ਵਰਤੋਂ ਬਾਰਡਰ ਏਰੀਏ  'ਚ ਕਰਨ ਦੀ ਤਾਂਘ 'ਚ ਹੈ।
ਇਹੀ ਨਹੀਂ ਪਾਕਿਸਤਾਨ ਨੇ ਹਾਂਗਕਾਂਗ ਦੀ ਇੱਕ ਕੰਪਨੀ ਤੋਂ ਸਰਦੀਆਂ 'ਚ ਵਰਤਣ ਵਾਲੇ ਕੱਪੜਿਆਂ ਅਤੇ ਹੋਰ ਸਮੱਗਰੀ ਵੀ ਖਰੀਦੀ ਹੈ। ਇਨ੍ਹਾਂ 'ਚ ਸਪੈਸ਼ਲ ਜੈਕਟਾਂ, ਟਰਾਊਜ਼ਰ, ਉਚੇ ਬੂਟ ਤੇ ਸਲੀਪਿੰਗ ਬੈਗ ਵੀ ਸ਼ਾਮਲ ਹਨ। ਵੱਡੀ ਗਿਣਤੀ 'ਚ ਖਾਸ ਤਰ੍ਹਾਂ ਦੇ ਦਸਤਾਨਿਆਂ ਦਾ ਵੀ ਆਰਡਰ ਦਿੱਤਾ ਗਿਆ ਹੈ। ਖੁਫ਼ੀਆ ਰਿਪੋਰਟ ਨਾਲ ਖੁਲਾਸਾ ਹੋਇਆ ਹੈ ਕਿ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਦੀ ਘਾਟੀ 'ਚ ਘੁਸਪੈਠ ਕਰਵਾਉਣ ਲਈ ਸੁਪਰ ਹਾਈ ਐਲਟੀਟਿਊਡ ਕੱਪੜੇ ਵੀ ਖਰੀਦੇ ਹਨ। ਦੱਸ ਦੀਏ ਕਿ ਅਜਿਹੇ ਕੱਪੜਿਆਂ ਦੀ ਵਰਤੋਂ ਫੌਜ ਕਰਦੀ ਹੈ, ਪਰ ਪਾਕਿਸਤਾਨ ਇਸ ਦੀ ਵਰਤੋਂ ਮਾਇਨਸ 50 ਡਿਗਰੀ ਤਾਪਾਮਾਨ 'ਚ ਵੀ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਕਰ ਸਕਦਾ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਦਾ ਕਹਿਣਾ ਹੈ ਕਿ ਪਾਕਿਸਤਾਨ ਹਮੇਸ਼ਾ ਅਜਿਹੀਆਂ ਹਰਕਤਾਂ ਕਰਦਾ ਆ ਰਿਹਾ ਹੈ, ਇਸ ਲਈ ਉਸ ਦੀ ਕੋਸ਼ਿਸ਼ ਬਾਹਰ ਤੋਂ ਵੀ ਮੱਦਦ ਲੈਣ ਦੀ ਰਹਿੰਦੀ ਹੈ।  ਅਹੀਰ ਮੁਤਾਬਕ ਕਿਸੇ ਵੀ ਦੂਜੇ ਦੇਸ਼ ਨੂੰ ਪਾਕਿਸਤਾਨ ਦੀ ਨਾਪਾਕ ਗਤੀਵਿਧੀ 'ਚ ਸਾਥ ਨਹੀਂ ਦੇਣਾ ਚਾਹੀਦਾ। ਉਨ੍ਹਾਂ ਚੀਨ ਦਾ ਨਾਂ ਲਏ ਬਿਨਾਂ ਕਿਹਾ ਕਿ ਜੇਕਰ ਕੋਈ ਸਾਡਾ ਗੁਆਂਢੀ ਦੇਸ਼ ਪਾਕਿਸਤਾਨੀ ਦੀ ਮੱਦਦ ਕਰਦਾ ਵੀ ਹੈ ਤਾਂ ਅਸੀਂ ਪਾਕਿਸਤਾਨ ਨੂੰ ਵੀ ਮੂੰਹਤੋੜ ਜਵਾਬ ਦੇਣ ਦੇ ਸਮਰੱਥ ਹਾਂ। 
 

ਹੋਰ ਖਬਰਾਂ »