ਮਿਸੀਸਾਗਾ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਤਿੰਨ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ ਜੋ ਪੁਲਿਸ ਅਫ਼ਸਰ ਹੋਣ ਦਾ ਦਿਖਾਵਾ ਕਰ ਕੇ ਮਿਸੀਸਾਗਾ ਦੇ ਲੋਕਾਂ ਤੋਂ ਹਜ਼ਾਰਾਂ ਡਾਲਰ ਠੱਗ ਰਹੇ ਹਨ। ਤਾਜ਼ਾ ਵਾਰਦਾਤ ਦੌਰਾਨ ਇਕ ਬਜ਼ੁਰਗ ਮਹਿਲਾ ਨੂੰ ਸ਼ਿਕਾਰ ਬਣਾਇਆ ਗਿਆ। ਪੁਲਿਸ ਨੇ ਦੱਸਿਆ ਕਿ ਤਿੰਨ ਸ਼ੱਕੀਆਂ ਨੇ ਬਰਨਹੈਮਥੌਰਪ ਰੋਡ ਵੈਸਟ ਅਤੇ ਐਰਿਨਡੇਲ ਸਟੇਸ਼ਨ ਰੋਡ ਨੇੜੇ ਡੀਅਰ ਰਨ ਵਿਖੇ ਸਥਿਤ ਮਕਾਨ ਵਿਚ ਦਸਤਕ ਦਿਤੀ। ਠੱਗਾਂ ਨੇ ਆਪਣੀ ਪਛਾਣ ਪੀਲ ਪੁਲਿਸ ਦੇ ਅਫ਼ਸਰਾਂ ਵਜੋਂ ਕਰਵਾਈ ਅਤੇ ਬਜ਼ੁਰਗ ਮਹਿਲਾ ਨੂੰ ਡਰਾਇਆ ਕਿ ਉਹ ਇਕ ਵੱਡੀ ਰਕਮ ਦੀ ਦੇਣਦਾਰ ਹੈ। ਘਬਰਾਹਟ ਵਿਚ ਆਈ ਬਜ਼ੁਰਗ ਮਹਿਲਾ ਨੇ ਸ਼ੱਕੀਆਂ ਨੂੰ 9 ਹਜ਼ਾਰ ਡਾਲਰ ਦੇ ਦਿਤੇ। 

ਹੋਰ ਖਬਰਾਂ »